Posted on October 18th, 2018

ਸਰੀ (ਅਕਾਲ ਗਾਰਡੀਅਨ ਬਿਊਰੋ)- ਸਰੀ ਸਕੂਲ ਟਰੱਸਟੀ ਦੀ ਚੋਣ ਲੜ ਰਹੇ ਜਸਵਿੰਦਰ ਸਿੰਘ ਬਦੇਸ਼ਾ ਸਕੂਲ ਬੋਰਡ ਵਿਚਲਾ ਤਾਣਾ-ਬਾਣਾ ਸੁਧਾਰਨ ਲਈ ਯਤਨਸ਼ੀਲ ਹਨ। ਅਕਾਲ ਗਾਰਡੀਅਨ ਨਾਲ ਗੱਲ ਕਰਿਦਆਂ ਉਨ੍ਹਾਂ ਦੱਸਿਆ ਕਿ ਸਰੀ ਦੇ ਮਾਪਿਆਂ, ਟੈਕਸ ਅਦਾਕਾਰਾਂ ਅਤੇ ਬੱਚਿਆਂ ਦੀ ਅਾਵਾਜ਼ ਨੂੰ ਸਰੀ ਸਕੂਲ ਬੋਰਡ ਤੱਕ ਪਹੁੰਚਾਣ ਲਈ ਉਨ੍ਹਾਂ ਆਪਣਾ ਨਾਮ ਸਰੀ ਸਕੂਲ ਟਰੱਸਟੀ ਦੀ ਚੋਣ ਲਈ ਅਜ਼ਾਦ ਉਮੀਦਵਾਰ ਵਜੋਂ ਦਿੱਤਾ ਹੈ। ਉਨ੍ਹਾਂ ਦਾ ਪਿਛਲਾ ਪਿੰਡ ਬੁਢਿਆਣਾ, ਜ਼ਿਲ੍ਹਾ ਜਲੰਧਰ ਹੈ ਤੇ ਉਨ੍ਹਾਂ ਬੈਚੇਲਰ ਆਫ ਇਲੈਟਰੋਨਿਕਸ ਇੰਜੀਨੀਰਿੰਗ ਕੀਤੀ ਹੋਈ ਹੈ। ਉਹ ਆਪਣੇ ਪਰਿਵਾਰ ਨਾਲ 1996 ਤੋਂ ਸਰੀ ਵਿੱਚ ਰਹਿ ਰਹੇ ਹਨ ਤੇ ਛੋਟੇ ਵਪਾਰੀ ਹਨ। ਉਹ ਅਕਸਰ ਸਕੂਲਾਂ ਵਿੱਚ ਬੱਚਿਆਂ, ਟੀਚਰਾਂ ਅਤੇ ਮਾਪਿਆਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਇਕੱਠੀ ਕਰਦੇ ਰਹਿੰਦੇ ਹਨ।
-ਸਕੂਲ ਪੇਰੰਟ ਐਡਵਾਈਜ਼ਰੀ ਕੌਸਲ - ਐਗਜ਼ੈਕਟਿਵ ਬੋਰਡ ਵਿੱਚ ਖਜ਼ਾਨਚੀ ਵੱਜੋਂ ਸੇਵਾ ਨਿਭਾਈ।
- ਸਰੀ ਰੇਟ ਪੇਅਰਜ਼ ਐਸੋਸੀਏਸ਼ਨ - ਆਪਣੇ ਸਾਥੀਆਂ ਨਾਲ ਮਿਲਕੇ 2008 ਵਿੱਚ ਸਰੀ ਰੇਟ ਪੇਅਰਜ਼ ਐਸੋਸੀਏਸ਼ਨ ਬਣਾਈ, ਜਿਸਨੇ ਸਰੀ ਦੀਆਂ ਹਜ਼ਾਰਾਂ (ਲਗਭਗ 60,000 ਲਾਟਾਂ) ਦੀ ਗਿਣਤੀ ਵਿੱਚ ਆਰ ਐਫ ਲਾਟਾਂ ਉੱਤੇ ਵੱਡੇ ਘਰਾਂ ਦੀ ਪ੍ਰਵਾਨਗੀ, ਇੱਕ ਲੀਗਲ ਸੁਈਟ ਅਤੇ ਹਰ ਆਰ ਐਫ ਲਾਟ ਵਾਲੇ ਘਰ ਦੇ ਡਰਾਈਵ ਵੇ ਉੱਪਰ ਇੱਕ ਵਾਧੂ ਗੱਡੀ ਖੜੀ ਕਰਨ ਦੀ ਆਗਿਆ ਸਰੀ ਸਿਟੀ ਕੌਂਸਲ ਨਾਲ ਲਾਬੀ ਕਰਕੇ ਕਰਵਾਈ।
- ਸਰੀ ਸ਼ਹਿਰ ਦੇ ਬੱਸ ਸਟਾਪਾਂ ਉੱਪਰ ਨੋ ਸਮੋਕਿੰਗ ਲਾਗੂ ਕਰਵਾਉਣ ਲਈ ਸਿਟੀ ਆਫ ਸਰੀ ਨੂੰ ਲਾਬੀ ਕੀਤਾ ਅਤੇ 2016 ਵਿੱਚ ਬਾਈ ਲਾਅ ਵਿੱਚ ਬਦਲਾਅ ਕਰਵਾਇਆ।
- ਪਿਛਲੇ ਲੰਮੇਂ ਸਮੇਂ ਤੋਂ ਰਿਵਰ ਸਾਈਡ ਫਿਊਨਰਲ ਹੋਮ ਦੇ ਐਗਜ਼ੈਕਟਿਵ ਬੋਰਡ ਵਿੱਚ ਮੈਂਬਰ, ਪ੍ਰੈਜ਼ੀਡੈਂਟ ਦੇ ਅਹੁਦਿਆਂ ਉੱਪਰ ਸੇਵਾ ਨਿਭਾਈ ਅਤੇ ਹੁਣ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਵੱਜੋਂ ਸੇਵਾ ਨਿਭਾਅ ਰਹੇ ਹਨ।
- ਖਾਲਸਾ ਦੀਵਾਨ ਸੋਸਾਇਟੀ ਨਿਊ ਵੈਸਟਮਿਨਸਟਰ ਵਿਖੇ ਐਗਜ਼ੈਕਟਿਵ ਬੋਰਡ ਵਿੱਚ ਖਜ਼ਾਨਚੀ ਵਜੋਂ ਸੇਵਾ ਨਿਭਾਈ।
- ਗੁਰੂ ਨਾਨਕ ਸਿੱਖ ਗੁਰਦਵਾਰਾ ਸਾਹਿਬ ਸਰੀ ਅਤੇ ਦਸ਼ਮੇਸ਼ ਦਰਬਾਰ ਗੁਰਦਵਾਰਾ ਸਾਹਿਬ ਦੇ ਪਿਛਲੀਆਂ ਸਟਰੀਟਾਂ 122A ST ਅਤੇ 86 Ave ਉੱਪਰ ਆਪਣੇ ਸਾਥੀਆਂ ਦੀ ਮੱਦਦ ਨਾਲ ਸਰੀ ਸਿਟੀ ਕੌਂਸਲ ਨਾਲ ਲਾਬੀ ਕਰਕੇ ਪੰਜਾਬੀ ਵਿੱਚ ਸਟਰੀਟ ਸਾਈਨ ਲਗਵਾਏ।
ਉਨ੍ਹਾਂ ਦਾ ਇਲੈਕਸ਼ਨ ਪਲੇਟਫਾਰਮ ਸਕੂਲਾਂ ਦੀ ਗਿਣਤੀ ਵਧਾਉਣੀ/ ਪੁਰਾਣੇ ਸਕੂਲਾਂ ਦੀ ਐਕਟੈਂਸ਼ਨਜ਼, ਕਲਾਸ ਰੂਮ ਵਧਾਕੇ ਪੋਰਟੇਬਲਜ਼ ਦੀ ਗਿਣਤੀ ਘੱਟ ਕਰਨੀ, ਪਰੋਵਿੰਸ਼ਲ ਗੌਰਮਿੰਟ ਤੋਂ ਵੱਧ ਸਕੂਲ ਫੰਡਾਂ ਦੀ ਮੰਗ ਕਰਨੀ, ਸਰੀ ਸਕੂਲ ਬੋਰਡ ਦੇ ਕੰਮ ਵਿੱਚ ਪਾਰਦਰਸ਼ਤਾ, ਫੰਡਾਂ ਦੀ ਸਹੀ ਵਰਤੋਂ, ਸੈਕੰਡਰੀ ਸਕੂਲਾਂ ਵਿੱਚ ਏ ਪੀ ਅਤੇ ਆਈ ਬੀ ਪ੍ਰੋਗਰਾਮ ਨੂੰ ਵਧਾਉਣ ਵੱਲ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਹੋਵੇਗਾ।
ਦੱਸਣਯੋਗ ਹੈ ਕਿ 20 ਅਕਤੂਬਰ 2018 ਨੂੰ ਸਵੇਰੇ 8 ਤੋਂ ਸ਼ਾਮ ਦੇ 8 ਵਜੇ ਤੱਕ ਵੋਟਾਂ ਪੈਣਗੀਆਂ। ਵੋਟਾਂ ਵਿੱਚ ਸਿਰਫ਼ ਕੈਨੇਡੀਅਨ ਸਿਟੀਜ਼ਨ ਹੀ ਭਾਗ ਲੈ ਸਕਦੇ ਹਨ। ਕ੍ਰਿਪਾ ਕਰਕੇ ਆਪਣੇ ਵੋਟ ਦਾ ਇਸਤੇਮਾਲ ਜ਼ਰੂਰ ਕਰੋ ਅਤੇ ਸਕੂਲ ਟਰੱਸਟੀ ਲਈ ਯੋਗ ਉਮੀਦਵਾਰ ਚੁਣੋ, ਜੋ ਤੁਹਾਡੀ ਅਵਾਜ਼ ਨੂੰ ਸਰੀ ਸਕੂਲ ਬੋਰਡ ਤੱਕ ਪਹੁੰਚਾ ਸਕਣ।

Posted on October 28th, 2026

Posted on October 27th, 2026

Posted on October 26th, 2026

Posted on October 23rd, 2026

Posted on October 22nd, 2026

Posted on October 21st, 2026

Posted on October 20th, 2026

Posted on October 19th, 2026

Posted on October 16th, 2026

Posted on October 15th, 2026

Posted on October 14th, 2026

Posted on October 13th, 2026