Posted on August 17th, 2018

ਅੰਮ੍ਰਿਤਸਰ- 10 ਅਗਸਤ ਨੂੰ ਚੀਨ ਦੇ ਭਾਰਤ ਵਿੱਚ ਅੰਬੈਸਡਰ ਲੂਅ ਝਾਹੂਈ ਆਪਣੀ ਪਤਨੀ, ਜਿਆਂਗ ਯੂੀ ਸਮੇਤ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਏ। ਇਹ ਸ਼ਾਇਦ ਪਹਿਲੀ ਵਾਰ ਹੈ ਕਿ ਚੀਨ ਦਾ ਕੋਈ ਇਸ ਪੱਧਰ ਦਾ ਅਧਿਕਾਰੀ ਦਰਬਾਰ ਸਾਹਿਬ ਆਇਆ ਹੋਵੇ।
ਮਿਸਟਰ ਲੂਅ ਨੇ ਦਰਬਾਰ ਸਾਹਿਬ ਫੇਰੀ ਦੀਆਂ ਤਸਵੀਰਾਂ ਟਵੀਟ ਕਰਦਿਆਂ ਬੜੇ ਮਾਣ ਨਾਲ ਲਿਖਿਆ ਕਿ ''ਆਪਣੀ ਜਵਾਨੀ ਦੇ ਦਿਨਾਂ ਵਿੱਚ ਇੱਕ ਸਕਾਲਰ ਦੇ ਨਾਤੇ ਮੈਂ ਸਿੱਖ ਧਰਮ ਬਾਰੇ ਇੱਕ ਕਿਤਾਬ ਲਿਖੀ ਸੀ। ਮੇਰਾ ਸਭ ਤੋਂ ਚੰਗਾ ਦੋਸਤ ਵੀ ਇੱਕ ਸਿੱਖ ਹੈ। ਮੇਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਦਾ ਸੁਪਨਾ ਪੂਰਾ ਹੋਇਆ ਹੈ। ਇਹ ਅਸਥਾਨ ਖੂਬਸੂਰਤ ਭਵਨ ਨਿਰਮਾਣ ਕਲਾ, ਕੁਦਰਤੀ ਸੁਹਜ ਅਤੇ ਰੂਹਾਨੀਅਤ ਦਾ ਅਨੂਠਾ ਮੇਲ ਹੈ। ਸਿੱਖ ਧਰਮ ਸੇਵਾ, ਮਨੁੱਖੀ ਪਿਆਰ ਅਤੇ ਸਰੱਬਤ ਦੇ ਭਲੇ ਦਾ ਸੁਨੇਹਾ ਦਿੰਦਾ ਹੈ।''
ਚੀਨ ਦੇ ਡੈਲੀਗੇਟ ਨੇ 1 ਲੱਖ ਰੁਪਏ ਸ਼੍ਰੀ ਦਰਬਾਰ ਸਾਹਿਬ ਲਈ ਭੇਟ ਕੀਤੇ। ਆਪਣੀ ਪ੍ਰੈਸ ਕਾਨਫਰੰਸ ਦੌਰਾਨ ਅੰਬੈਸਡਰ ਨੇ ਕਿਹਾ ਕਿ ਚੀਨ ਦੀਆਂ 800 ਕੰਪਨੀਆਂ, ਪੂੰਜੀ ਨਿਵੇਸ਼ ਲਈ ਤਿਆਰ ਹਨ। ਉਨ੍ਹਾਂ ਵਿੱਚੋਂ ਕੁਝ ਪੰਜਾਬ ਵਿੱਚ ਪੂੰਜੀ ਨਿਵੇਸ਼ ਕਰਨਾ ਚਾਹੁੰਦੀਆਂ ਹਨ, ਜੇ ਉਨ੍ਹਾਂ ਨੂੰ ਪੂੰਜੀ-ਨਿਵੇਸ਼ ਲਈ ਲਾਹੇਵੰਦੀ-ਨੀਤੀ ਮਿਲੇ।
ਚੀਨ ਦੇ ਅੰਬੈਸਡਰ ਨੇ, 30 ਮਿਲੀਅਨ ਸਿੱਖ ਕੌਮ ਨੂੰ 'ਦੋਸਤੀ' ਦੇ 'ਡਿਪਲੋਮੈਟਿਕ ਇਸ਼ਾਰੇ' ਦਿੱਤੇ ਹਨ। ਕੀ ਸਾਡੀ ਲੀਡਰਸ਼ਿਪ ਇਸ ਨੂੰ ਕਿਸੇ 'ਸਿਆਸੀ ਹਕੀਕਤ' ਵਿੱਚ ਸਮਝਣ ਦੀ ਸਮਰੱਥਾ ਰੱਖਦੀ ਹੈ?
ਸਾਡਾ ਦੁਸ਼ਮਣ ਇਸ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ। ਇਸ ਲਈ ਚੀਨ ਦੇ ਅੰਬੈਸਡਰ ਦੀ ਦਰਬਾਰ ਸਾਹਿਬ ਫੇਰੀ ਦੀ ਖਬਰ ਨੂੰ ਮੁੱਖਧਾਰਾ ਮੀਡੀਏ ਵਲੋਂ 'ਬਲੈਕ-ਆਊਟ' ਹੀ ਕੀਤਾ ਗਿਆ।

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026

Posted on June 4th, 2026