Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਐਨ.ਡੀ.ਪੀ. ਆਗੂ ਜਗਮੀਤ ਸਿੰਘ ਬਰਨਬੀ ਤੋਂ ਲੜੇਗਾ ਜ਼ਿਮਨੀ ਚੋਣ

Posted on August 10th, 2018

<p>ਤਸਵੀਰ: ਸਿੰਘ ਵੀਡੀਓ ਵੈਨਕੂਵਰ</p>

ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਕੈਨੇਡਾ ਦੀ ਸਿਆਸੀ ਪਾਰਟੀ ਐਨ. ਡੀ. ਪੀ. ਦੇ ਕੌਮੀ ਆਗੂ ਜਗਮੀਤ ਸਿੰਘ ਨੇ ਬਿ੍ਟਿਸ਼ ਕੋਲੰਬੀਆ ਦੇ ਬਰਨਬੀ ਸਾਊਥ ਹਲਕੇ ਤੋਂ ਸੰਸਦ ਮੈਂਬਰ ਦੇ ਅਹੁਦੇ ਲਈ ਜ਼ਿਮਨੀ ਚੋਣ ਲੜਨ ਦਾ ਐਲਾਨ ਕੀਤਾ ਹੈ। ਇਹ ਸੀਟ ਇਸ ਹਲਕੇ ਤੋਂ ਮੌਜੂਦਾ ਸੰਸਦ ਮੈਂਬਰ ਕੈਨੇਡੀ ਸਟੂਅਰਟ ਵਲੋਂ ਵੈਨਕੂਵਰ ਦੇ ਮੇਅਰ ਦੀ ਚੋਣ ਲੜਨ ਕਾਰਨ ਖਾਲੀ ਹੋਈ ਹੈ। ਬੇਸ਼ੱਕ ਪਿਛਲੇ ਸਾਲ ਜਗਮੀਤ ਸਿੰਘ ਐਨ. ਡੀ. ਪੀ. ਆਗੂ ਚੁਣੇ ਗਏ ਸਨ, ਪਰ ਸੰਸਦ 'ਚ ਬੈਠਣ ਲਈ ਉਨ੍ਹਾਂ ਕੋਲ ਮੈਂਬਰਸ਼ਿਪ ਦਾ ਅਹੁਦਾ ਹੋਣਾ ਲਾਜ਼ਮੀ ਹੈ, ਜਿਸ ਲਈ ਉਹ ਇਹ ਚੋਣ ਲੜਨ ਜਾ ਰਹੇ ਹਨ।

ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਇਹ ਚੋਣ ਇਸ ਲਈ ਲੜ ਰਹੇ ਹਨ ਕਿ ਸੱਤਾਧਾਰੀ ਲਿਬਰਲ ਪਾਰਟੀ ਉਹ ਕੁਝ ਨਹੀਂ ਕਰ ਰਹੀ, ਜੋ ਲੋਕਾਂ ਨੂੰ ਚਾਹੀਦਾ ਹੈ ਅਤੇ ਕੰਜ਼ਰਵੇਟਿਵ ਪਾਰਟੀ ਉਹ ਕੁਝ ਕਰਦੀ ਹੈ, ਜੋ ਲੋਕਾਂ ਲਈ ਸਹੀ ਨਹੀਂ ਹੈ। ਉਨ੍ਹਾਂ ਵਾਅਦਾ ਕੀਤਾ ਕਿ ਉਹ ਸਿਹਤ ਸੰਭਾਲ ਤੋਂ ਲੈ ਕੇ ਘਰਾਂ ਦੀ ਮਹਿੰਗਾਈ ਤੱਕ ਮੁੱਦਿਆਂ ਦੇ ਹੱਲ ਲਈ ਸਿਰਫ਼ ਇਸ ਹਲਕੇ 'ਚ ਹੀ ਨਹੀਂ, ਸਗੋਂ ਕੈਨੇਡਾ ਭਰ 'ਚ ਕੰਮ ਕਰਨਗੇ।

ਜ਼ਿਕਰਯੋਗ ਹੈ ਕਿ ਇਸ ਹਲਕੇ 'ਚ ਪੰਜਾਬੀ ਵਸੋਂ ਸਰੀ ਦੇ ਮੁਕਾਬਲੇ ਬਹੁਤ ਘੱਟ ਹੈ। ਹਾਲਾਂਕਿ ਐਨ. ਡੀ. ਪੀ. ਦੀ ਇਸ ਹਲਕੇ 'ਚ ਚੰਗੀ ਪੈਂਠ ਹੈ, ਪਰ ਫਿਰ ਵੀ ਜਗਮੀਤ ਸਿੰਘ ਲਈ ਇੱਥੋਂ ਜਿੱਤਣਾ ਬੇਹੱਦ ਚੁਣੌਤੀ ਭਰਪੂਰ ਹੋਵੇਗਾ। ਇਹ ਗੱਲ ਵੇਖਣ ਵਾਲੀ ਹੋਵੇਗੀ ਕਿ ਟੋਰਾਂਟੋ (ਓਾਟਾਰੀਓ) ਇਲਾਕੇ ਦਾ ਵਸਨੀਕ ਜਗਮੀਤ ਸਿੰਘ ਕੈਨੇਡਾ ਦੇ ਦੂਜੇ ਪਾਸੇ ਸਥਿਤ ਬਰਨਬੀ (ਬੀ.ਸੀ.) ਦੇ ਲੋਕਾਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ।



Archive

RECENT STORIES