Posted on July 27th, 2018

ਨਿਊਯਾਰਕ, 27 ਜੁਲਾਈ- ਅਮਰੀਕਾ ਦੇ ਪਹਿਲੇ ਸਿੱਖ ਅਮਰੀਕੀ ਅਟਾਰਨੀ ਜਨਰਲ ਗੁਰਬੀਰ ਸਿੰਘ ਗਰੇਵਾਲ ਨੂੰ ਟਿੱਚਰਨੁਮਾ ਤਰੀਕੇ ਨਾਲ ‘ਟਰਬਨਮੈਨ’ ਕਹਿਣ ਵਾਲੇ ਦੋ ਰੇਡੀਓ ਪੇਸ਼ਕਾਰਾਂ ਨੇ ਆਪਣੀਆਂ ਨਸਲੀ ਟਿੱਪਣੀਆਂ ਲਈ ਮੁਆਫ਼ੀ ਮੰਗੀ ਹੈ। ਉਨ੍ਹਾਂ ਨੂੰ ‘ਅਪਮਾਨਜਨਕ ਅਤੇ ਬੇਥਵੀ’ ਭਾਸ਼ਾ ਦੀ ਵਰਤੋਂ ਕਰਨ ਲਈ 10 ਦਿਨ ਲਈ ਮੁਅੱਤਲ ਕਰ ਦਿੱਤਾ ਗਿਆ ਹੈ।
ਐਨਏ 101.5 ਐਫ਼ਐਮ ’ਤੇ ‘ਡੈਨਿਸ ਐਂਡ ਜੂਡੀ ਸ਼ੋਅ’ ਪੇਸ਼ ਕਰਨ ਵਾਲੇ ਡੈਨਿਸ ਮੈਲੋਏ ਅਤੇ ਜੁਡੀ ਫਰੈਂਕੋ ਨੇ ਭੰਗ ਨਾਲ ਜੁੜੇ ਮਾਮਲੇ ’ਤੇ ਇਕ ਮੁਅੱਤਲੀ ਦੇ ਗਰੇਵਾਲ ਦੇ ਫੈਸਲੇ ’ਤੇ ਪ੍ਰੋਗਰਾਮ ਦੌਰਾਨ ਚਰਚਾ ਕਰਦੇ ਹੋਏ ਉਨ੍ਹਾਂ ਨੂੰ ‘ਟਰਬਨਮੈਨ’ ਵਜੋਂ ਸੰਬੋਧਨ ਕੀਤਾ ਸੀ। ਮੈਲੋਏ ਨੇ ਕਿਹਾ, ‘‘ਤੁਸੀਂ ਅਟਾਰਨੀ ਜਨਰਲ ਨੂੰ ਜਾਣਦੇ ਹੋ ? ਮੈਂ ਉਸ ਦਾ ਨਾਂ ਕਦੇ ਵੀ ਪਤਾ ਨਹੀਂ ਕਰਾਂਗਾ। ਮੈਂ ਉਸ ਨੂੰ ਸਿਰਫ਼ ‘ਟਰਬਨਮੈਨ’ ਕਹਾਂਗਾ।’’ ਇਸ ਪ੍ਰੋਗਰਾਮ ਦੀ ਆਡੀਓ ਵਾਇਰਲ ਹੋਣ ’ਤੇ ਰੇਡੀਓ ਪ੍ਰਬੰਧਕਾਂ ਨੂੰ ਸਾਰੇ ਪਾਸਿਉਂ ਆਲੋਚਨਾ ਦਾ ਸਾਹਮਣਾ ਕਰਨਾ ਪਿਆ।
ਮੈਲੋਏ ਨੇ ਇਕ ਵੀਡੀਓ ਸੰਦੇਸ਼ ਵਿੱਚ ਆਪਣੇ ਅਤੇ ਫਰੈਂਕੋ ਵੱਲੋਂ ਮੁਆਫ਼ੀ ਮੰਗੀ। ਉਸ ਨੇ ਕਿਹਾ, ‘‘ਜੂਡੀ ਅਤੇ ਮੇਰੇ ਵੱਲੋਂ ਮੈਂ ਇਸ ਪ੍ਰੋਗਰਾਮ ਵਿੱਚ ਕੀਤੀਆਂ ਟਿੱਪਣੀਆਂ ਲਈ ਨਿਊ ਜਰਸੀ ਦੇ ਅਟਾਰਨੀ ਜਨਰਲ ਤੋਂ ਮੁਆਫ਼ੀ ਮੰਗਦਾ ਹਾਂ।’’ ਉਨ੍ਹਾਂ ਕਿਹਾ ਕਿ ਜ਼ਾਹਿਰ ਹੈ ਕਿ ਉਹ ਜ਼ਿਆਦਾ ਸਨਮਾਨ ਦੇ ਹੱਕਦਾਰ ਹਨ। ਰੇਡੀਓ ਸਟੇਸ਼ਨ ਨੇ ਐਲਾਨ ਕੀਤਾ ਕਿ ਉਨ੍ਹਾਂ ਦੇ 10 ਦਿਨ ਲਈ ਦੋਵਾਂ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਛੇ ਅਗਸਤ ਤਕ ਉਹ ਪ੍ਰੋਗਰਾਮ ਪੇਸ਼ ਨਹੀਂ ਕਰਨਗੇ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026