Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬੀਫ਼ ਖਾਣਾ ਬੰਦ ਕਰੋਗੇ ਤਾਂ ਰੁਕ ਜਾਵੇਗੀ ਭੀੜਤੰਤਰ ਵਲੋਂ ਹਿੰਸਾ- ਆਰ.ਐਸ.ਐਸ. ਨੇਤਾ ਇੰਦ੍ਰੇਸ਼ ਕੁਮਾਰ

Posted on July 25th, 2018


ਬੀਫ਼ ਖਾਣਾ ਬੰਦ ਕਰੋਗੇ ਤਾਂ ਰੁਕ ਜਾਵੇਗੀ ਭੀੜਤੰਤਰ ਵਲੋਂ ਹਿੰਸਾ- ਆਰ.ਐਸ.ਐਸ. ਨੇਤਾ ਇੰਦ੍ਰੇਸ਼ ਕੁਮਾਰ

ਨਵੀਂ ਦਿੱਲੀ (ਏਜੰਸੀ)- ਭੀੜਤੰਤਰ ਵਲੋਂ ਹਿੰਸਾ ਨੂੰ ਲੈ ਕੇ ਦੇਸ਼ 'ਚ ਵਿਵਾਦ ਜਾਰੀ ਹੈ ਤੇ ਇਸ 'ਤੇ ਰਾਜਨੀਤੀਕ ਦਲ ਵੀ ਆਪਣੇ-ਆਪਣੇ ਵਿਚਾਰ ਦੱਸ ਰਹੇ ਹਨ। ਅਜਿਹੇ 'ਚ ਆਰ. ਐਸ. ਐਸ. ਦੇ ਨੇਤਾ ਇਦ੍ਰੇਸ਼ ਕੁਮਾਰ ਨੇ ਵਿਵਾਦਿਤ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਮੌਬ ਲਿਚਿੰਗ ਜਿਹੇ ਮਾਮਲੇ ਰੁੱਕ ਸਕਦੇ ਹਨ, ਜੇਕਰ ਕੁਝ ਲੋਕ ਬੀਫ਼ (ਗਊ ਮਾਸ) ਖਾਣਾ ਬੰਦ ਕਰ ਦੇਣ।

ਆਰ. ਐਸ. ਐਸ. ਦੇ ਰਾਸ਼ਟਰੀ ਮੁਸਿਲਮ ਮੰਚ ਦੇ ਮੁਖੀ ਇਦ੍ਰੇਸ਼ ਨੇ ਮੌਬ ਲਿਚਿੰਗ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਸਵਾਗਤਯੋਗ ਨਹੀਂ ਹੈ, ਪਰ ਲੋਕ ਗਊ ਦਾ ਮਾਸ ਖਾਣਾ ਬੰਦ ਕਰ ਦੇਣ ਤਾਂ ਸ਼ਾਇਦ ਅਜਿਹੇ ਅਪਰਾਧਾਂ 'ਤੇ ਰੋਕ ਲੱਗ ਸਕਦੀ ਹੈ। ਉਨ੍ਹਾਂ ਨੇ ਇਸ ਲਈ ਆਪਣੇ ਸੰਸਕਾਰਾਂ ਦੀ ਭੂਮਿਕਾ 'ਤੇ ਜ਼ੋਰ ਦਿੱਤਾ।

ਦੱਸਣਯੋਗ ਹੈ ਕਿ ਰਾਜਸਥਾਨ ਦੇ ਅਲਵਰ 'ਚ ਗਊ ਤਸਕਰੀ ਦੇ ਦੋਸ਼ 'ਚ ਰਕਬਰ ਖਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸੇ ਮਾਮਲੇ 'ਚ ਟਿੱਪਣੀ ਕਰਦੇ ਹੋਏ ਇੰਦ੍ਰੇਸ਼ ਕੁਮਾਰ ਨੇ ਇਹ ਗੱਲਾਂ ਕਹੀਆਂ। 



Archive

RECENT STORIES