Posted on June 29th, 2018

ਵਾਸ਼ਿੰਗਟਨ, 29 ਜੂਨ- ਐਨਾਪੋਲਿਸ (ਮੈਰੀਲੈਂਡ) ਵਿੱਚ ਵਾਪਰੀ ਆਪਣੀ ਕਿਸਮ ਦੀ ਭਿਆਨਕ ਘਟਨਾ ਵਿੱਚ ਇੱਕ ਗੋਰੇ ਬੰਦੂਕਧਾਰੀ ਨੇ ‘ਦਿ ਕੈਪੀਟਲ ਗਜ਼ਟ’ ਅਖ਼ਬਾਰ ਦੇ ਨਿਊਜ਼ ਰੂਮ ਵਿੱਚ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਚਾਰ ਸੀਨੀਅਰ ਉਪ ਸੰਪਾਦਕ (ਪੱਤਰਕਾਰ) ਅਤੇ ਇੱਕ ਸੇਲਜ਼ ਸਲਾਹਕਾਰ ਮਾਰੇ ਗਏ ਜਦਕਿ ਤਿੰਨ ਹੋਰਨਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ।
ਅਖ਼ਬਾਰ ਦੇ ਮਾਰੇ ਗਏ ਅਮਲੇ ਵਿੱਚ ਸਹਾਇਕ ਸੰਪਾਦਕ ਰੋਬ ਹਿਆਸਨ, ਸੰਪਾਦਕੀ ਪੰਨੇ ਦਾ ਇੰਚਾਰਜ ਗੇਰਾਲਡ ਫਿਸ਼ਮੈਨ, ਸੰਪਾਦਕ ਤੇ ਪੱਤਰਕਾਰ ਜੌਹਨ ਮੈਕਨਮਾਰਾ, ਸਪੈਸ਼ਲ ਪਬਲੀਕੇਸ਼ਨ ਸੰਪਾਦਕ ਵੈਂਡੀ ਵਿੰਟਰਜ਼ ਅਤੇ ਸੇਲਜ਼ ਸਹਾਇਕ ਰੇਬੇਕਾ ਸਮਿੱਥ ਸ਼ਾਮਲ ਹਨ। ਕਾਊਂਟੀ ਡਿਪਟੀ ਪੁਲੀਸ ਮੁਖੀ ਵਿਲੀਅਮ ਕਰੰਫ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਹਮਲਾਵਰ ਦੀ ਪਛਾਣ ਜੈਰੋਡ ਵਾਰੇਨ ਰਾਮੋਸ (38) ਵਜੋਂ ਹੋਈ ਹੈ। ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਵਿਰੁੱਧ ਪਹਿਲੀ ਡਿਗਰੀ ਦੇ ਕਤਲ ਦੇ ਪੰਜ ਕਾਊਂਟ ਦੇ ਦੋਸ਼ ਲਾਏ ਗਏ ਹਨ। ਪ੍ਰਾਪਤ ਜਾਣਕਾਰੀ ਅਦਾਲਤ ਦੇ ਰਿਕਾਰਡ ਤੋਂ ਪਤਾ ਲੱਗਾ ਹੈ ਕਿ ਰਾਮੋਸ ਨੇ ਅਖ਼ਬਾਰ ਵਿਰੁੱਧ 2012 ਵਿੱਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਵਾਸ਼ਿੰਗਟਨ ਪੋਸਟ ਅਨੁਸਾਰ ਰਾਮੋਸ ‘ਦਿ ਕੈਪੀਟਲ ਗਜ਼ਟ’ ਦੇ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਹਾਰ ਗਿਆ ਸੀ। ਅਖ਼ਬਾਰ ਨੇ ਰਾਮੋਸ ਵੱਲੋਂ ਸੋਸ਼ਲ ਮੀਡੀਆ ਉੱਤੇ ਇੱਕ ਔਰਤ ਨੂੰ ਪ੍ਰੇਸ਼ਾਨ ਕਰਨ ਵਿਰੁੱਧ ਖ਼ਬਰ ਪ੍ਰਕਾਸ਼ਿਤ ਕੀਤੀ ਸੀ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਹੋਰਨਾਂ ਰਾਜਸੀ ਆਗੂਆਂ ਨੇ ਇਸ ਘਟਨਾ ਉੰਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026