Posted on June 7th, 2013

ਫ਼ਤਹਿਗੜ੍ਹ ਸਾਹਿਬ- ਗਰਮ ਖਿਆਲੀ ਸਿੱਖ ਨੇਤਾ ਸਿਮਰਨਜੀਤ ਸਿੰਘ ਮਾਨ ਦੇ ਘਰ ਪਿੰਡ ਤਲਾਣੀਆਂ ਵਿਖੇ ਰਾਧਾ ਸੁਆਮੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਅਚਾਨਕ ਪਹੁੰਚਣ ਨਾਲ ਪੰਜਾਬ ਦੇ ਰਾਜਨੀਤਕ ਹਲਕਿਆ ਵਿੱਚ ਨਵੀਂ ਚਰਚਾ ਛਿੜ ਗਈ ਹੈ। ਡੇਰਾ ਬਿਆਸ ਦੇ ਮੁਖੀ ਨੇ ਸਿਮਰਨਜੀਤ ਸਿੰਘ ਮਾਨ ਤੋਂ ਪਹਿਲਾਂ ਕਿਸੇ ਹੋਰ ਰਾਜਨੀਤਕ ਨੇਤਾ ਨਾਲ ਕਦੇ ਘਰ ਜਾ ਕੇ ਅਜਿਹੀ ਮਿਲਣੀ ਨਹੀਂ ਕੀਤੀ। ਦੱਸਣਯੋਗ ਹੈ ਕਿ ਕੱਲ੍ਹ ਅਮ੍ਰਿੰਤਸਰ ਦਰਬਾਰ ਸਾਹਿਬ ਵਿਖੇ ਘੱਲੂਘਾਰਾ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਉਤੇ ਸ੍ਰੀ ਮਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਰਮਿਆਨ ਤਣਾਅ ਵਾਲਾ ਮਾਹੌਲ ਪੈਦਾ ਹੋਣਾ ਅਤੇ ਅੱਜ ਤੁਰੰਤ ਡੇਰਾ ਬਿਆਸ ਦੇ ਮੁਖੀ ਵੱਲੋਂ ਉਨ੍ਹਾਂ ਦੇ ਘਰ ਪੁੱਜਣਾ ਹੈਰਾਨੀਜਨਕ ਘਟਨਾਕ੍ਰਮ ਸਮਝਿਆ ਜਾ ਰਿਹਾ ਹੈ। ਪੰਜਾਬ ਅੰਦਰ ਖਾੜਕੂਵਾਦ ਦੌਰਾਨ ਡੇਰਾ ਬਿਆਸ ਤੇ ਗਰਮ ਦਲੀਆਂ ਵਿਚਕਾਰ ਦੂਰੀ ਬਣੀ ਰਹੀ ਸੀ, ਪਰ ਇਸ ਸਮੇਂ ਗਰਮ ਦਲੀਆਂ ਦੇ ਲੀਡਰ ਮੰਨੇ ਜਾਂਦੇ ਸ੍ਰੀ ਮਾਨ ਦੇ ਘਰ ਡੇਰਾ ਮੁਖੀ ਦਾ ਆਉਣਾ ਬਹੁਤ ਕੁਝ ਕਹਿੰਦਾ ਹੈ। ਜਦੋਂ ਡੇਰਾ ਮੁਖੀ ਡੇਢ ਵਜੇ ਦੇ ਕਰੀਬ ਸ੍ਰੀ ਮਾਨ ਦੇ ਘਰ ਪਹੁੰਚੇ ਤਾਂ ਇਸ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ। ਇਸ ਮੌਕੇ ਡੇਰਾ ਮੁਖੀ ਦੀ ਧਰਮ ਪਤਨੀ ਵੀ ਨਾਲ ਸਨ।

Posted on April 29th, 2026

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026

Posted on April 8th, 2026

Posted on April 7th, 2026