Posted on January 12th, 2018

<p>'ਪੰਜਾਬੀ ਪ੍ਰੈੱਸ ਕਲੱਬ ਆਫ਼ ਬੀ. ਸੀ.' ਦੀ ਨਵੀਂ ਥਾਪੀ ਕਾਰਜਕਾਰਨੀ ਅਤੇ ਕੁਝ ਮੈਂਬਰ<br></p>
2018-2019 ਲਈ ਨਵੀਂ ਕਾਰਜਕਾਰਨੀ ਸਰਬਸੰਮਤੀ ਨਾਲ ਥਾਪੀ
ਸਰੀ (ਅਕਾਲ ਗਾਰਡੀਅਨ ਬਿਊਰੋ)- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚਲੇ ਸਰਗਰਮ ਅਤੇ ਪ੍ਰਮੁੱਖ ਪੰਜਾਬੀ ਪੱਤਰਕਾਰਾਂ ਦੀ ਸੰਸਥਾ 'ਪੰਜਾਬੀ ਪ੍ਰੈੱਸ ਕਲੱਬ ਆਫ਼ ਬੀ. ਸੀ.' ਵਲੋਂ ਸਾਲ 2018-2019 ਲਈ ਕਾਰਜਕਾਰਨੀ ਸਰਬਸੰਮਤੀ ਨਾਲ ਚੁਣੀ ਗਈ ਹੈ। ਸੱਤ ਮੈਂਬਰੀ ਨਵੀਂ ਕਾਰਜਕਾਰਨੀ 'ਚ ਡਾ. ਗੁਰਵਿੰਦਰ ਸਿੰਘ ਧਾਲੀਵਾਲ (ਪ੍ਰਧਾਨ), ਰਸ਼ਪਾਲ ਸਿੰਘ ਗਿੱਲ (ਮੀਤ ਪ੍ਰਧਾਨ), ਗੁਰਲਾਲ ਸਿੰਘ (ਸਕੱਤਰ), ਗੁਰਪ੍ਰੀਤ ਸਿੰਘ ਸਹੋਤਾ (ਸਹਾਇਕ ਸਕੱਤਰ), ਬਲਦੇਵ ਸਿੰਘ ਮਾਨ (ਖ਼ਜ਼ਾਨਚੀ), ਹਰਕੀਰਤ ਸਿੰਘ ਕੁਲਾਰ (ਸਹਾਇਕ ਖ਼ਜ਼ਾਨਚੀ) ਅਤੇ ਜਰਨੈਲ ਸਿੰਘ ਚਿੱਤਰਕਾਰ (ਕਾਰਜਕਾਰਨੀ ਮੈਂਬਰ) ਥਾਪੇ ਗਏ ਹਨ। ਪੁਰਾਣੀ ਕਾਰਜਕਾਰਨੀ ਦਾ ਧੰਨਵਾਦ ਕਰਨ ਤੋਂ ਬਾਅਦ ਕਲੱਬ ਦੇ ਸਾਰੇ ਮੈਂਬਰਾਂ ਨੇ ਭਾਰਤ 'ਚ ਆਧਾਰ ਕਾਰਡ ਸਬੰਧੀ ਲੋਕ-ਪੱਖੀ ਰਿਪੋਰਟ ਪੇਸ਼ ਕਰਨ ਵਾਲੀ ਪੱਤਰਕਾਰ ਰਚਨਾ ਖਹਿਰਾ ਨੂੰ ਬੇਵਜ੍ਹਾ ਕੇਸ 'ਚ ਉਲਝਾਉਣ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਅਤੇ ਦੁਨੀਆ ਭਰ 'ਚ ਪੱਤਰਕਾਰਾਂ 'ਤੇ ਵਧ ਰਹੀ ਸਖ਼ਤੀ ਉੱਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। 'ਪੰਜਾਬੀ ਪ੍ਰੈੱਸ ਕਲੱਬ ਆਫ਼ ਬੀ. ਸੀ.' ਵਲੋਂ ਰਚਨਾ ਖਹਿਰਾ ਅਤੇ ਹੋਰ ਲੱਕ-ਪੱਖੀ ਪੱਤਰਕਾਰਾਂ ਦੇ ਕੰਮ ਦੀ ਸ਼ਲਾਘਾ ਵੀ ਕੀਤੀ ਗਈ।
10 ਜਨਵਰੀ ਨੂੰ ਹੋਈ ਇਹ ਇਕੱਤਰਤਾ ਸਬੱਬ ਨਾਲ ਕੈਨੇਡਾ 'ਚ 10 ਜਨਵਰੀ 1910 ਨੂੰ ਆਰੰਭ ਹੋਏ ਪਹਿਲੇ ਪੰਜਾਬੀ ਅਖ਼ਬਾਰ 'ਸਵਦੇਸ਼ ਸੇਵਕ' ਦੀ ਵਰ੍ਹੇਗੰਢ ਦਾ ਦਿਨ ਵੀ ਸੀ। ਇਸ ਲਈ ਪਿਛਲੇ 107 ਸਾਲਾਂ ਦੌਰਾਨ ਕੈਨੇਡਾ ਦੀ ਪੰਜਾਬੀ ਪੱਤਰਕਾਰੀ 'ਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਯਾਦ ਕੀਤਾ ਗਿਆ। ਬੀਤੇ 'ਚ 'ਪੰਜਾਬੀ ਪ੍ਰੈੱਸ ਕਲੱਬ ਆਫ਼ ਬੀ. ਸੀ.' ਦੇ ਸਦੀਵੀ ਵਿਛੋੜਾ ਦੇ ਗਏ ਮੈਂਬਰਾਂ ਪੱਤਰਕਾਰ ਸੁਖਮਿੰਦਰ ਸਿੰਘ ਚੀਮਾ, ਫੋਟੋਗ੍ਰਾਫਰ ਬਲਵੀਰ ਸਿੰਘ ਅਤੇ ਪੱਤਰਕਾਰ ਰਮਿੰਦਰ ਸਿੰਘ ਥਿੰਦ ਨੂੰ ਵੀ ਇੱਕ ਮਿੰਟ ਦਾ ਮੋਨ ਰੱਖ ਕੇ ਯਾਦ ਕੀਤਾ ਗਿਆ। ਨਵੀਂ ਕਾਰਜਕਾਰਨੀ ਅਤੇ ਹਾਜ਼ਰ ਮੈਂਬਰਾਂ ਨੇ ਅਹਿਦ ਲਿਆ ਕਿ ਉਹ ਪੱਤਰਕਾਰੀ ਦਾ ਫ਼ਰਜ਼ ਨਿਭਾਉਂਦਿਆਂ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚਾਉਣ ਅਤੇ ਦੁਨੀਆ ਭਰ 'ਚ ਮੀਡੀਏ ਦੀ ਆਜ਼ਾਦੀ ਲਈ ਨਿਰੰਤਰ ਜੂਝਦੇ ਰਹਿਣਗੇ।

Posted on August 5th, 2026

Posted on August 4th, 2026

Posted on July 31st, 2026

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026