Posted on December 5th, 2017

ਸਰੀ (ਚੜ੍ਹਦੀ ਕਲਾ ਬਿਊਰੋ)- ਪਿਛਲੇ ਦੋ ਦਹਾਕਿਆਂ ‘ਚ ਸਥਾਨਕ ਪੰਜਾਬੀ ਭਾਈਚਾਰੇ ਦੇ 200 ਕੁ ਦੇ ਕਰੀਬ ਨੌਜਵਾਨ ਗੈਂਗ ਹਿੰਸਾ ਅਤੇ ਡਰੱਗ ਤਸਕਰੀ ਦੀ ਭੇਟ ਚੜ੍ਹ ਚੁੱਕੇ ਹਨ। ਜਦ ਵੀ ਜਾਪਦਾ ਹੈ ਕਿ ਇਹ ਤਰਾਸਦੀ ਹੁਣ ਮੁੱਕ ਚੁੱਕੀ ਹੈ, ਫਿਰ ਗੋਲੀਆਂ ਚੱਲਣ ਲੱਗ ਪੈਂਦੀਆਂ ਹਨ, ਕਤਲ ਹੋਣ ਲਗਦੇ ਹਨ।
ਗੈਂਗਾਂ ਦੀ ਸਰਗਰਮੀ ਵਧਣ ਕਾਰਨ ਹਰ ਕੋਈ ਚਿੰਤਤ ਹੈ ਅਤੇ ਇਹ ਸਮੱਸਿਆ ਘਟਣ ਦੀ ਬਜਾਇ ਵਧਦੀ ਚਲੀ ਜਾ ਰਹੀ ਹੈ। ਵੈਨਕੂਵਰ ਤੋਂ ਬਾਅਦ ਸਰੀ ਅਤੇ ਹੁਣ ਐਬਟਸਫੋਰਡ ਪੂਰੀ ਤਰਾਂ ਇਸ ਬਿਮਾਰੀ ਦੀ ਲਪੇਟ ਵਿੱਚ ਹਨ। ‘ਕਿਡਜ਼ਪਲੇਅ’ ਵਰਗੀਆਂ ਸੰਸਥਾਵਾਂ ਅਤੇ ਪੁਲਿਸ ਵਲੋਂ ਇਸਦੀ ਰੋਕਥਾਮ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਸਫਲਤਾ ਨਹੀਂ ਮਿਲ ਰਹੀ।
ਇਸ ਮਸਲੇ ਪ੍ਰਤੀ ਜਾਗਰੂਕਤਾ ਲਿਆਉਣ ਲਈ ਲਈ ਇੱਕ ਗਰੁੱਪ ਅੱਗੇ ਆਇਆ ਹੈ। ਨਿਰੰਜਣ ਸਿੰਘ ਧਾਲੀਵਾਲ “ਨੰਜੀ” ਗੀਤਕਾਰ ਹੈ, ਸੈਮ ਸਿੱਧੂ ਸੰਗੀਤਕਾਰ ਹੈ ਅਤੇ ਗੋਗੀ ਬੈਂਸ ਗਾਇਕ ਹੈ। ਉਨ੍ਹਾਂ ਨਾਲ ਜੁੜੇ ਹਨ ਪੰਜਾਬੀ ਪੱਤਰਕਾਰ ਗੁਰਪ੍ਰੀਤ ਸਿੰਘ ਸਹੋਤਾ (ਲੱਕੀ) ਅਤੇ ਪੱਤਰਕਾਰ ਤੇ ਫਿਲਮ ਨਿਰਮਾਤਾ ਆਰ. ਪਾਲ ਢਿੱਲੋਂ। ਇਹ ਮਿਲ ਕੇ ਇੱਕ ਸੰਗੀਤਕ ਵੀਡੀਓ ਲਿਆ ਰਹੇ ਹਨ, ਜਿਸਦਾ ਨਾਮ ਹੈ ‘ਨਿਸ਼ਾਨੇ’ (ਟਾਰਗੈਟਸ)। ਨਿਰੰਜਣ ਸਿੰਘ ਧਾਲੀਵਾਲ ਫਿਊਨਰਲ ਹੋਮ ‘ਚ ਕੰਮ ਕਰਦਾ ਹੈ, ਜਿਸਨੇ ਬੀਤੇ ਸਾਲਾਂ ਦੌਰਾਨ ਅਨੇਕਾਂ ਪੰਜਾਬੀ ਨੌਜਵਾਨ ਗੈਂਗ ਹਿੰਸਾ ਦੀ ਭੇਟ ਚੜ੍ਹਕੇ, ਮਾਪਿਆਂ ਨੂੰ ਰੋਂਦੇ ਵਿਲਕਦੇ ਛੱਡ ਕੇ ਜਾਂਦੇ ਅੱਖੀਂ ਵੇਖੇ ਹਨ।
ਇਸ ਲਹਿਰ ਦਾ ਮਕਸਦ ਬੱਚਿਆਂ ਅਤੇ ਨੌਜਵਾਨਾਂ ਨੂੰ ਜਾਗਰੂਕ ਕਰਨਾ ਹੈ, ਜਿਨ੍ਹਾਂ ਦੇ ਮਨੋਰੰਜਨ ਦਾ ਸਾਧਨ ਸੰਗੀਤ ਅਤੇ ਸੰਗੀਤਕ ਵੀਡਿਓਜ਼ ਹਨ। ਉਹ ਜੋ ਵੇਖਦੇ-ਸੁਣਦੇ ਹਨ, ਉਸ ਰਾਹੀਂ ਹੀ ਉਨ੍ਹਾਂ ਨੂੰ ਸਹੀ ਸੁਨੇਹਾ ਪਹੁੰਚਾਉਣ ਦੀ ਇਹ ਇੱਕ ਕੋਸ਼ਿਸ਼ ਹੈ।
ਇਸ ਟੀਮ ਨਾਲ ਜੁੜੇ ਇਨ੍ਹਾਂ ਲੋਕਾਂ ਦਾ ਸਾਂਝਾ ਨਿਸ਼ਾਨਾ ਗੈਂਗ ਹਿੰਸਾ ਰੂਪੀ ਦੈਂਤ ਨੂੰ ਨੱਥ ਪਾਉਣਾ ਹੈ, ਜੋ ਲਗਾਤਾਰ ਸਾਡੀ ਜਵਾਨੀ ਖਾ ਰਿਹਾ ਹੈ। ਇਸ ਟੀਮ ਨੇ ਫੈਸਲਾ ਕੀਤਾ ਹੈ ਕਿ ਸੰਗੀਤਕ ਵੀਡੀਓਜ਼ ਜ਼ਰੀਏ ਜਾਂ ਛੋਟੀਆਂ ਦਸਤਾਵੇਜੀ ਫਿਲਮਾਂ ਜ਼ਰੀਏ ਨੌਜਵਾਨਾਂ ‘ਚ ਇਸ ਸਬੰਧੀ ਚਰਚਾ ਤੋਰੀ ਜਾਵੇ।
ਅਸੀਂ ਬਹੁਤ ਜਲਦ ਇੱਕ ਗੀਤ ‘ਨਿਸ਼ਾਨੇ’ (ਟਾਰਗੈਟਸ) ਜਾਰੀ ਕਰਾਂਗੇ, ਜਿਸਨੂੰ ਨੰਜੀ ਧਾਲੀਵਾਲ ਨੇ ਲਿਖਿਆ ਹੈ, ਸੈਮ ਸਿੱਧੂ ਨੇ ਸੰਗੀਤਬੱਧ ਕੀਤਾ ਹੈ ਅਤੇ ਗੋਗੀ ਬੈਂਸ ਨੇ ਗਾਇਆ ਹੈ। ਇਸਦੀ ਸੰਗੀਤਕ ਵੀਡੀਓ ਫਿਲਮ ਨਿਰਮਾਤਾ ਪਾਲ ਢਿੱਲੋਂ ਵਲੋਂ ਤਿਆਰ ਕੀਤੀ ਜਾਵੇਗੀ ਅਤੇ ਫਿਰ ਸਥਾਨਕ ਮੀਡੀਏ ਦੇ ਸਹਿਯੋਗ ਨਾਲ ਇਸ ਮੁਹਿੰਮ ਨੂੰ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
‘ਨਿਸ਼ਾਨੇ’ ਟੀਮ ਦਾ ਕਹਿਣਾ ਹੈ, “ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਸਾਡੀ ਇੱਕ ਨਿਮਾਣੀ ਜਿਹੀ ਕੋਸ਼ਿਸ਼ ਹੈ, ਜਿਸ ਨਾਲ ਅਸੀਂ ਭਾਈਚਾਰੇ ‘ਚ ਫੈਲੀ ਗੈਂਗ ਹਿੰਸਾ ਦੀ ਬਿਮਾਰੀ ਨਾਲ ਜੂਝਣ ਦਾ ਯਤਨ ਕਰਾਂਗੇ। ਹਰ ਕਿਸੇ ਲਈ ਇਸ ਦੈਂਤ ਨਾਲ ਲੜਨਾ ਜ਼ਰੂਰੀ ਹੈ। ਅਸੀਂ ਉਤਸ਼ਾਹ ‘ਚ ਹਾਂ ਕਿ ਅਸੀਂ ਸੰਗੀਤ, ਕਲਾ, ਫਿਲਮ ਅਤੇ ਪੱਤਰਕਾਰੀ ਪ੍ਰਤੀ ਸਾਂਝੇ ਪਿਆਰ ਨਾਲ ਇੱਕ ਛੋਟੀ ਜਿਹੀ ਕੋਸ਼ਿਸ਼ ਕਰਨ ਲੱਗੇ ਹਾਂ।”

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026

Posted on June 4th, 2026