Posted on November 2nd, 2017

ਬਠਿੰਡਾ- ਦਲ ਖਾਲਸਾ ਨੇ ੩੩ ਵਰ੍ਹੇ ਪਹਿਲਾਂ ਭਾਰਤੀ ਹੁਕਮਰਾਨਾਂ ਅਤੇ ਕਾਂਗਰਸ ਆਗੂਆਂ ਦੀ ਸਰਪ੍ਰਸਤੀ ਹੇਠ ਹੋਏ ਸਿੱਖਾਂ ਦੇ ਕਤਲੇਆਮ ਲਈ ਭਾਰਤੀ ਨਿਜ਼ਾਮ ਨੂੰ ਦੋਸ਼ੀ ਠਹਿਰਾਇਆ ਹੈ ਅਤੇ ਸੰਯੁਕਤ ਰਾਸ਼ਟਰ ਤੋਂ ਮੰਗ ਕੀਤੀ ਹੈ ਜਿਸ ਤਰ੍ਹਾਂ ਉਸਨੇ ਸ੍ਰੀਲੰਕਾ ਵਿਚ ਹੋਏ ਕਤਲੇਆਮ ਬਾਰੇ ਮਤਾ ਪਾਸ ਕਰਕੇ ਸ੍ਰੀਲੰਕਾ ਸਰਕਾਰ ਨੂੰ ਕੌਮਾਂਤਰੀ ਕਟਹਿਰੇ ਵਿਚ ਖੜ੍ਹਾ ਕੀਤਾ ਹੈ ਉਸੇ ਤਰਜ ਤੇ ਨਵੰਬਰ ੧੯੮੪ ਵਿਚ ਹੋਏ ਸਿੱਖਾਂ ਦੇ ਕਤਲੇਆਮ ਬਾਰੇ ਸੰਯੁਕਤ ਰਾਸ਼ਟਰ ਆਪਣੀ ਨਿਗਰਾਨੀ ਹੇਠ ਜਾਂਚ ਕਰਵਾਏ ਅਤੇ ਦੋਸ਼ੀਆਂ ਨੂੰ ਸਜ਼ਾ ਦੇਵੇ।
ਦਲ ਖਾਲਸਾ ਵਲੋਂ ਕਤਲੇਆਮ ਵਿੱਚ ਮਾਰੇ ਗਏ ਨਿਰਦੋਸ਼ ਸਿੱਖਾਂ ਨੂੰ ਸ਼ਰਧਾਂਜਲੀ ਦੇਣ, ਭਾਰਤੀ ਸਟੇਟ ਅਤੇ ਨਿਆਂ-ਪ੍ਰਣਾਲੀ ਨੂੰ ਸ਼ਰਮਸਾਰ ਕਰਨ, ਇਨਸਾਫ ਦੀ ਲੜਾਈ ਅਤੇ ਆਜ਼ਾਦੀ ਸੰਘਰਸ਼ ਨੂੰ ਜਾਰੀ ਰੱਖਣ ਦੇ ਮੰਤਵ ਨਾਲ ਅੱਜ ਏਥੇ 'ਸਿੱਖ ਨਸਲਕੁਸ਼ੀ ਯਾਦਗਾਰੀ' ਮਾਰਚ ਕੀਤਾ ਜੋ ਗੁਰਦੁਆਰਾ ਹਾਜੀ ਰਤਨ ਤੋਂ ਆਰੰਭ ਹੋਕੇ ਵੱਖ-ਵੱਖ ਬਜਾਰਾਂ ਚੋਂ ਹੁੰਦਿਆਂ ਹੋਇਆ ਕਿਲਾ ਮੁਬਾਰਕ ਵਿਖੇ ਸਮਾਪਤ ਹੋਇਆ।
ਇਸ ਤੋਂ ਪਹਿਲਾਂ ਜਥੇਬੰਦੀ ਦੇ ਆਗੂਆਂ ਨੇ ਗੁਰਦੁਆਰਾ ਸਾਹਿਬ ਵਿਖੇ ਬੋਲਦਿਆਂ ਸਪਸ਼ਟ ਕੀਤਾ ਕਿ ਨਵੰਬਰ ੧੯੮੪ ਵਰਗੇ ਕਤਲੇਆਮ ਦੇ ਦੁਰਾਹਅ ਨੂੰ ਰੋਕਣ ਦਾ ਇੱਕੋ-ਇੱਕ ਹੱਲ ਭਾਰਤ ਤੋਂ ਆਜ਼ਾਦੀ ਹੈ। ਪਾਰਟੀ ਵਲੋਂ ਆਜ਼ਾਦੀ ਅਤੇ ਸਵੈ-ਨਿਰਣੇ ਦੇ ਹੱਕ ਵਿੱਚ ਵੱਡੇ-ਵੱਡੇ ਬੋਰਡ ਲਾਏ ਹੋਏ ਸਨ ਅਤੇ ਕਾਰਜਮਰਤਾਵਾਂ ਨੇ ਬੈਨਰ ਫੜੇ ਹੋਏ ਸਨ।
ਦਲ ਖਾਲਸਾ ਵਲੋਂ ਮਤਾ ਪਾਸ ਕੀਤਾ ਗਿਆ ਜਿਸ ਵਿੱਚ ਸੰਯੁਕਤ ਰਾਸ਼ਟਰ ਨੂੰ ਅਪੀਲ ਕੀਤੀ ਗਈ ਕਿ ਉਹ ਨਵੰਬਰ ੧੯੮੪ ਵਿਚ ਭਾਰਤੀ ਨਿਜ਼ਾਮ ਦੇ ਪ੍ਰਬੰਧਕੀ ਢਾਂਚੇ ਦੇ ਸਭ ਹਿੱਸਿਆਂ ਦੀ ਕਤਲੇਆਮ ਵਿੱਚ ਸਿੱਧੀ ਜਾਂ ਅਸਿੱਧੀ ਸ਼ਮੂਲੀਅਤ ਸੀ, ਉਨ੍ਹਾਂ ਖਿਲਾਫ ਉਹ ਪੜਤਾਲ ਅਤੇ ਕਾਰਵਾਈ ਕਰੇ।
ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਕੈਨੇਡਾ ਅਤੇ ਇੰਗਲੈਂਡ ਵਲੋਂ ਫਰਾਕਦਿਲੀ ਦਿਖਾਉਂਦਿਆਂ ਕਿਉਬਿਕ ਅਤੇ ਸਕਾਟਲੈਂਡ ਸੂਬਿਆਂ ਦੇ ਲੋਕਾਂ ਨੂੰੇ ਸਵੈ-ਨਿਰਣੈ ਦੇ ਹੱਕ ਦੀ ਵਰਤੋਂ ਕਰਨ ਦੀ ਇਜ਼ਾਜਤ ਦਿੱਤੀ ਗਈ ਸੀ। ਉਹਨਾਂ ਕਿਹਾ ਕਿ ਇਸੇ ਹੀ ਤਰਜ 'ਤੇ ਸੰਯੁਕਤ ਰਾਸ਼ਟਰ ਯਕੀਨੀ ਬਣਾਏ ਕਿ ਸਿੱਖ, ਕਸ਼ਮੀਰੀ, ਆਦਿ ਲੋਕਾਂ ਦੀ ਰਾਇ ਜਾਨਣ ਲਈ ਪੰਜਾਬ, ਕਸ਼ਮੀਰ ਵਿੱਚ ਰੈਫਰੇਂਡਮ ਕਰਵਾਇਆ ਜਾਵੇ।
ਮਾਰਚ ਵਿੱਚ ਸ਼ਾਮਿਲ ਨੌਜਵਾਨਾਂ ਨੇ ਹੱਥਾਂ ਵਿੱਚ ਤਖਤੀਆਂ ਅਤੇ ਕੇਸਰੀ ਝੰਡੇ ਫੜੇ ਹੋਏ ਸਨ ਅਤੇ ਉਹ ਆਜ਼ਾਦੀ ਦੇ ਹੱਕ ਵਿੱਚ ਜੋਸ਼ ਭਰਪੂਰ ਨਾਅਰੇ ਲਾ ਰਹੇ ਸਨ।
ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਨਵੰਬਰ ੧੯੮੪ ਨੂੰ ਹਿੰਦੁਸਤਾਨ ਦੀ ਰਾਜਧਾਨੀ ਦਿੱਲੀ ਵਿਚ ਹੈਵਾਨੀਅਤ ਦਾ ਨੰਗਾ ਨਾਚ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਸਰਕਾਰ ਮੁਤਾਬਕ ਕੋਈ ੨੭੩੩ ਸਿੱਖਾਂ ਨੂੰ ਤੇ ਗੈਰ-ਸਰਕਾਰੀ ਅੰਕੜਿਆਂ ਮੁਤਾਬਕ ਕੋਈ ੮,੦੦੦ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਉਹਨਾਂ ਕਿਹਾ ਕਿ ਇਹ ਕਤਲੇਆਮ ਸੀ, ਨਸਲਕੁਸ਼ੀ ਦਾ ਘੋਰ ਪਾਪ ਸੀ ਪਰ ਇਸ ਮੁਲਕ ਦੇ ਆਗੂਆਂ, ਮੀਡੀਆ ਅਤੇ ਲੋਕਾਂ ਨੇ ਇਸਨੂੰ ਅਜ ਤੱਕ ਕੇਵਲ ਇਕ 'ਦੰਗੇ' ਵਜੋਂ ਹੀ ਲਿਖਿਆ-ਪੜ੍ਹਿਆ ਹੈ।
ਨੌਜਵਾਨ
ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਇਨਸਾਫ ਦੇ ਨਾਮ ਤੇ ਬਣੇ ਕਮਿਸ਼ਨ ਅਤੇ ਜਾਂਚ
ਕਮੇਟੀਆਂ ਖੋਖਲੀਆਂ ਸਾਬਿਤ ਹੋਈਆਂ ਹਨ ਅਤੇ ਦੁਨੀਆਂ ਖਾਮੋਸ਼ ਹੈ।
ਪਾਰਟੀ ਦੇ
ਸੀਨੀਅਰ ਆਗੂ ਹਰਚਰਨਜੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਹਿੰਦੁਸਤਾਨ ਦੇ ਮੌਜੂਦਾ ਮਾਲਕ ਇਸਨੂੰ ਹਿੰਦੂ
ਮੁਲਕ ਬਣਾਉਣ ਲਈ ਪੱਕੇ ਤੌਰ 'ਤੇ ਲੱਗੇ ਹੋਏ ਹਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਰੀਝ ਮੁਬਾਰਕ।
ਉਹਨਾਂ ਕਿਹਾ ਕਿ ਇਸੇ ਤਰ੍ਹਾਂ ਉਹਨਾਂ ਦੀ ਕੌਮ ਵੀ ਆਪਣੇ ਜਨਮ, ਵਿਰਸੇ, ਇਤਿਹਾਸ ਕਰਕੇ ਅਤੇ ਸੰਯੁਕਤ
ਰਾਸ਼ਟਰ ਦੇ ਚਾਰਟਰ ਤਹਿਤ ਆਪਣੇ ਇਸ ਹੱਕ ਨੂੰ ਪ੍ਰਾਪਤ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਸੰਯੁਕਤ
ਰਾਸ਼ਟਰ ਦਾ ਇਹ ਫਰਜ਼ ਹੈ ਕਿ ਉਹ ਸਾਡੇ ਇਸ ਹੱਕ ਤੇ ਡਾਕਾ ਨਾ ਪੈਣ ਦੇਵੇ।
ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਅਫਸੋਸ ਜਿਤਾਉਦਿਆਂ ਕਿਹਾ ਕਿ ਪਿਛਲੇ ੭੦ ਸਾਲਾਂ ਵਿਚ ਭਾਰਤ ਦੇ ਖੁਫੀਆ ਤੇ ਸੁਰਖਿਆ ਮਾਹਿਰਾਂ ਲਈ, ਸਿਆਸੀ ਪੰਡਿਤਾਂ ਲਈ, ਸਿਆਸੀ ਆਗੂਆਂ ਲਈ –ਚਾਹੇ ਉਹ ਕਿਸੀ ਵੀ ਸਿਆਸੀ ਪਾਰਟੀ ਦੇ ਹੋਣ, ਹਰ ਖੇਤਰੀ, ਧਾਰਮਿਕ ਅਤੇ ਕੌਮੀ ਝਗੜਾ ਕੇਵਲ ਅਮਨ-ਕਾਨੂੰਨ ਦੀ ਸਮੱਸਿਆ ਹੈ ਅਤੇ ਦਿੱਲੀ ਦੇ ਸ਼ਾਸਕ ਉਸਨੂੰ ਉਸੇ ਕਰੂਰਤਾ ਅਤੇ ਪੱਖਪਾਤੀ ਨਜ਼ਰੀਏ ਨਾਲ ਹੀ ਨਜਿੱਠਣ ਦਾ ਢੰਗ ਅਪਨਾਉਂਦੇ ਆ ਰਹੇ ਹਨ।
ਸਾਬਕਾ ਜਥੇਦਾਰ ਤਖਤ ਦਮਦਮਾ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ, ਮਨਧੀਰ ਿਸੰਘ, ਗੁਰਦੀਪ ਸਿੰਘ ਬਠਿੰਡਾ ਅਤੇ ਪੰਜ ਪਿਆਰਿਆਂ ਨੇ ਉਚੇਚੇ ਤੌਰ 'ਤੇ ਦਲ ਖਾਲਸਾ ਸਮਾਗਮ ਵਿੱਚ ਸ਼ਮੂਲੀਅਤ ਕੀਤੀ।
ਇਸ ਮੌਕੇ
ਬਾਬਾ ਹਰਦੀਪ ਸਿੰਘ ਮਹਿਰਾਜ, ਬਲਦੇਵ ਸਿੰਘ ਅਜਨਾਲਾ, ਗੁਰਵਿੰਦਰ ਸਿੰਘ ਬਠਿੰਡਾ, ਜਸਵੀਰ ਸਿੰਘ
ਖੰਡੂਰ, ਅਮਰੀਕ ਸਿੰਘ ਈਸੜੂ, ਰਣਬੀਰ ਸਿੰਘ, ਗੁਰਦੀਪ ਸਿੰਘ ਕਾਲਕੱਟ, ਉਦੈ ਸਿੰਘ ਫਤਿਹਗੜ ਸਾਹਿਬ,
ਕੁਲਵੰਤ ਸਿੰਘ ਫੇਰੂਮਾਨ, ਅਵਤਾਰ ਸਿੰਘ ਜਲਾਲਾਬਾਦ, ਸੁਰਜੀਤ ਸਿੰਘ ਖਾਲਸਤਾਨੀ, ਜਗਜੀਤ ਸਿੰਘ ਖੋਸਾ
ਆਦਿ ਹਾਜ਼ਿਰ ਸਨ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026