Posted on May 20th, 2017

<p>ਤਸਵੀਰ: ਕਿਤਾਬ 'ਦਿ ਪੀਪਲ'ਜ਼ ਮਹਾਰਾਜਾ' ਦਾ ਮੁੱਖ ਪੰਨਾ<br></p>
ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ ਜੀਵਨ ਬਾਰੇ ਲੇਖਕ ਖੁਸ਼ਵੰਤ ਸਿੰਘ ਚੰਡੀਗੜ੍ਹ ਤੋਂ ਲਿਖਾਈ ਕਿਤਾਬ 'ਦਿ ਪੀਪਲ'ਜ਼ ਮਹਾਰਾਜਾ' ਦੇ ਲੋਕ-ਅਰਪਣ ਮੌਕੇ ਕੀਤੇ ਖੁਲਾਸੇ ਨੇ ਬਹੁਤ ਸਾਰੇ ਲੋਕਾਂ ਨੂੰ ਹੈਰਾਨ-ਪਰੇਸ਼ਾਨ ਕੀਤਾ ਹੈ। ਕੈਪਟਨ ਮੁਤਾਬਿਕ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਨੇ ਉਨ੍ਹਾਂ ਨੂੰ ਧੋਖਾ ਦਿੱਤਾ। ਉਨ੍ਹਾਂ ਦੱਸਿਆ ਕਿ ਮੈਨੂੰ ਕਿਹਾ ਗਿਆ ਸੀ ਕਿ ਕੁਝ ਖਾੜਕੂ ਆਤਮ ਸਮਰਪਣ ਕਰਨਾ ਚਾਹੁੰਦੇ ਹਨ, ਇਸ ਲਈ ਮੈਂ ਪ੍ਰਧਾਨ ਮੰਤਰੀ ਨੂੰ ਫ਼ੋਨ ਕੀਤਾ ਤੇ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਸਮਰਪਣ ਦੇ ਫ਼ੈਸਲੇ ਤੋਂ ਖ਼ੁਸ਼ ਦਿਸੇ ਤੇ ਉਨ੍ਹਾਂ ਨੇ ਸਮਰਪਣ ਦੀ ਕਾਰਵਾਈ ਕਰਾਉਣ ਲਈ ਕਿਹਾ। ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ਵਿਖੇ 21 ਖਾੜਕੂਆਂ ਦਾ ਸਮਰਪਣ ਕਰਾਇਆ, ਪ੍ਰੰਤੂ ਉਨ੍ਹਾਂ ਨੂੰ ਛੇ ਮਹੀਨੇ ਬਾਅਦ ਪਤਾ ਲੱਗਾ ਕਿ ਸਾਰੇ 21 ਜਣਿਆਂ ਨੂੰ ਕਤਲ ਕਰ ਦਿੱਤਾ ਗਿਆ ਹੈ।
ਇਸ ਦਿਲਚਸਪ ਖ਼ੁਲਾਸੇ ਤੋਂ ਹੋਰ ਅੱਗੇ ਵਧਦਿਆਂ ਉਸ ਵੇਲੇ ਖਾੜਕੂ ਧਿਰਾਂ ਨਾਲ ਨੇੜੇ ਤੋਂ ਜੁੜੇ ਇੱਕ ਕੈਨੇਡੀਅਨ ਸਿੱਖ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਇਸ ਪੱਤਰਕਾਰ ਨਾਲ ਸੰਪਰਕ ਕਰਕੇ ਦੱਸਿਆ ਕਿ ਖਾੜਕੂ ਜਥੇਬੰਦੀਆਂ ਨੂੰ ਸਰਕਾਰੀ ਏਲਚੀਆਂ ਰਾਹੀਂ ਗੱਲਬਾਤ ਦਾ ਸੱਦਾ ਆਇਆ ਸੀ ਤੇ ਕਿਹਾ ਗਿਆ ਸੀ ਕਿ ਜੇਕਰ ਪਾਕਿਸਤਾਨ ਸਮੇਤ ਹੋਰ ਬਾਹਰਲੇ ਮੁਲਕਾਂ 'ਚ ਬੈਠੇ ਖਾੜਕੂ ਭਾਰਤ ਸਰਕਾਰ ਨਾਲ ਗੱਲਬਾਤ 'ਚ ਸ਼ਾਮਲ ਹੋਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸੁਰੱਖਿਅਤ ਲਾਂਘਾ ਦਿੱਤਾ ਜਾਵੇਗਾ ਪਰ ਪੰਜਾਬ ਅਤੇ ਪਾਕਿਸਤਾਨ 'ਚ ਵਿਚਰ ਰਹੇ ਖਾੜਕੂ ਜਰਨੈਲਾਂ ਨੇ ਇਸ ਸੱਦੇ ਨੂੰ ਇਹ ਕਹਿ ਕੇ ਨਕਾਰ ਦਿੱਤਾ ਸੀ ਕਿ ਜੇਕਰ ਗੱਲਬਾਤ ਕਰਨੀ ਹੈ ਤਾਂ ਉਹ ਅੰਤਰ-ਰਾਸ਼ਟਰੀ ਮੀਡੀਏ ਦੀ ਹਾਜ਼ਰੀ ਦੌਰਾਨ ਕਿਸੇ ਬਾਹਰਲੇ ਮੁਲਕ 'ਚ ਹੋਵੇ ਕਿਉਂਕਿ ਭਾਰਤ 'ਚ ਸੁਰੱਖਿਅਤ ਲਾਂਘਾ ਦੇਣ ਵਾਲੀ ਪੇਸ਼ਕਸ਼ 'ਤੇ ਯਕੀਨ ਕਰਨਾ ਆਤਮਦਾਹ ਕਰਨ ਬਰਾਬਰ ਹੋਵੇਗਾ। ਉਕਤ ਵਿਅਕਤੀ ਮੁਤਾਬਿਕ ਜਿਹੜੇ ਖਾੜਕੂ ਸਰਕਾਰ ਦੀਆਂ ਗੱਲਾਂ 'ਚ ਆ ਕੇ ਗੱਲਬਾਤ ਕਰਨ ਚਲੇ ਗਏ, ਉਨ੍ਹਾਂ ਨੂੰ ਮਾਰ ਦਿੱਤਾ ਗਿਆ, ਜਿਹਾ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਕਬੂਲ ਲਿਆ ਹੈ। ਉਨ੍ਹਾਂ ਮੰਗ ਕੀਤੀ ਕਿ ਕੈਪਟਨ ਦਾ ਇਹ ਖ਼ੁਲਾਸਾ ਸਾਬਤ ਕਰਦਾ ਹੈ ਕਿ ਸਰਕਾਰ ਨੇ ਝੂਠੇ ਪੁਲਿਸ ਮੁਕਾਬਲੇ ਬਣਵਾਏ, ਜਿਸ ਲਈ ਭਾਰਤੀ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੂੰ ਇਸ ਇਕਬਾਲੀਆ ਬਿਆਨ ਦਾ ਸੂਅ ਮੋਟੋ ਨੋਟਿਸ ਲੈਣਾ ਚਾਹੀਦਾ ਹੈ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026