Posted on April 14th, 2017

ਸਰੀ (ਅਕਾਲ ਗਾਰਡੀਅਨ ਬਿਊਰੋ)- ਖਾਲਸਾ ਕਰੈਡਿਟ ਯੂਨੀਅਨ ਨੇ 80 ਐਵੇਨਿਊ ਅਤੇ 128 ਸਟਰੀਟ 'ਤੇ ਬਣੇ ਨਵੇਂ ਪਲਾਜ਼ੇ 'ਚ ਆਪਣੀ ਛੇਵੀਂ ਬਰਾਂਚ ਖ੍ਹੋਲ ਲਈ ਹੈ। ਸਰੀ ਸ਼ਹਿਰ 'ਚ ਇਹ ਇਸਦੀ ਤੀਸਰੀ ਬਰਾਂਚ ਹੈ। ਇਹ ਬਰਾਂਚ ਬਹੁਤ ਸਾਰੇ ਲੋਕਾਂ ਨੂੰ ਆਪਣੇ ਵੱਲ ਖਿੱਚੇਗੀ, ਕਿਉਂਕਿ ਇਸਦੇ ਆਸ ਪਾਸ ਪੰਜਾਬੀਆਂ ਦੀਆਂ ਰਿਹਾਇਸ਼ਾਂ ਅਤੇ ਵਪਾਰਾਂ ਦੀ ਭਰਮਾਰ ਹੈ। ਇਹ ਬਰਾਂਚ ਹਫਤੇ ਦੇ ਸੱਤੇ ਦਿਨ ਖੁੱਲ੍ਹੇਗੀ ਜਿਸ 'ਚ ਸੋਮਵਾਰ ਤੋਂ ਸ਼ੁੱਕਰਵਾਰ ਦੇ ਖੁੱਲ੍ਹਣ ਦੇ ਵਧਾਏ ਹੋਏ ਸਮੇਂ ਸ਼ਾਮਲ ਹੋਣਗੇ।
ਖਾਲਸਾ ਕਰੈਡਿਟ ਯੂਨੀਅਨ ਦੇ ਲੰਮੇ ਸਮੇਂ ਤੋਂ ਕਰਮਚਾਰੀ ਬਲਵਿੰਦਰ ਸਿੰਘ ਬੋਪਾਰਾਏ ਨੂੰ ਇੱਥੇ ਕਮਿਊਨਿਟੀ ਬਰਾਂਚ ਮੈਨੇਜਰ ਨਿਯੁਕਤ ਕੀਤਾ ਗਿਆ ਹੈ। ਬੋਪਾਰਾਏ ਨੇ ਆਖਿਆ ਕਿ ਮੇਰੀ ਟੀਮ ਸਾਡੀ ਇਸ ਨਵੀਂ ਲੁਕੇਸ਼ਨ 'ਤੇ ਮੈਂਬਰਾਂ ਨੂੰ ਜੀ ਆਇਆਂ ਆਖਣ ਲਈ ਇੱਛਾਵਾਨ ਹੈ। ਇਕੱਠਿਆਂ ਮਿਲਾ ਕੇ ਸਾਡੇ ਕੋਲ ਵਿੱਤੀ ਸੇਵਾਵਾਂ ਦੀ ਇੰਡਸਟਰੀ ਦੇ ਤਜ਼ਰਬੇ ਦਾ ਇੱਕ ਵੱਡਾ ਖਜ਼ਾਨਾ ਹੈ ਅਤੇ ਅਸੀਂ ਮੈਂਬਰਾਂ ਨੂੰ ਉਨ੍ਹਾਂ ਦੀਆਂ ਵਿੱਤੀ ਲੋੜਾਂ ਦੇ ਸਬੰਧ 'ਚ ਮਦਦ ਦੇਣ ਲਈ ਤਤਪਰ ਹਾਂ।''
ਇਸ ਸਬੰਧੀ ਮੁੱਖ ਕਾਰਜ-ਸਾਧਕ ਅਫਸਰ ਦਲਬੀਰ ਸਿੰਘ ਮਹਿਤਾ ਨੇ ਆਖਿਆ ਕਿ ਅਸੀਂ ਸਰੀ 'ਚ ਆਪਣੀ ਤੀਸਰੀ ਬਰਾਂਚ ਖੋਲ੍ਹਣ 'ਤੇ ਬਹੁਤ ਖੁਸ਼ ਹਾਂ। ਸਰੀ ਲੋਅਰ ਮੇਨਲੈਂਡ ਦਾ ਸਭ ਤੋਂ ਵੱਧ ਤੇਜ਼ੀ ਨਾਲ ਪ੍ਰਫੁੱਲਤ ਹੋਣ ਵਾਲਾ ਸ਼ਹਿਰ ਹੈ ਅਤੇ ਸਾਡੇ ਲੋਕਾਂ ਦੀ ਵੱਡੀ ਗਿਣਤੀ ਦਾ ਘਰ ਹੈ। ਅਸੀਂ ਸਰੀ ਨਿਵਾਸੀਆਂ ਨੂੰ ਖਾਲਸਾ ਕਰੈਡਿਟ ਯੂਨੀਅਨ ਨਾਲ ਸ਼ਾਮਲ ਹੋਣ ਅਤੇ ਆਪਣੀ ਕਮਿਊਨਿਟੀ ਨੂੰ ਸਮਰਪਤ ਕਰੈਡਿਟ ਯੂਨੀਅਨ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਦਾ ਆਨੰਦ ਲੈਣ ਦਾ ਸੱਦਾ ਦਿੰਦੇ ਹਾਂ।''

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026