Posted on January 27th, 2017

ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਇੱਥੋਂ ਦੀ 130 ਸਟਰੀਟ ਅਤੇ 96 ਐਵੇਨਿਊ ਨਜ਼ਦੀਕ ਸਥਿਤ ਮੈਕਡੌਨਲਡ ਰੈਸਟੋਰੈਂਟ ਲਾਗੇ ਗੱਡੀ 'ਚ ਜਾ ਰਹੇ ਇੱਕ ਨੌਜਵਾਨ ਦੇ ਗੋਲੀਆਂ ਮਾਰੀਆਂ ਗਈਆਂ, ਜਿਸ ਕਾਰਨ ਉਸਦੀ ਗੱਡੀ ਬੇਕਾਬੂ ਹੋ ਕੇ ਰੈਸਟੋਰੈਂਟ ਦੇ ਸਾਈਨ ਨਾਲ ਜਾ ਟਕਰਾਈ। ਸਰੀ ਹਸਪਤਾਲ ਤੋਂ ਮਹਿਜ਼ ਇੱਕ ਕਿਲੋਮੀਟਰ ਦੂਰ ਮੌਕਾ-ਏ-ਵਾਰਦਾਤ 'ਤੇ ਕੁਝ ਮਿੰਟਾਂ ਦੇ ਵਕਫ਼ੇ 'ਚ ਪੁੱਜੀ ਐਂਬੂਲੈਂਸ ਨੇ ਜ਼ਖਮੀ ਹੋਏ ਨੌਜਵਾਨ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਸਫਲ ਨਾ ਹੋ ਸਕੇ।
ਮਾਰੇ ਗਏ ਗੱਭਰੂ ਦੀ ਪਛਾਣ 22 ਸਾਲਾ ਕਰਨਪ੍ਰਤਾਪ ਸਿੰਘ ਵੜੈਚ ਵਜੋਂ ਹੋਈ ਹੈ। ਪੁਲਿਸ ਮੁਤਾਬਿਕ ਇਹ ਮਿੱਥ ਕੇ ਕੀਤਾ ਗਿਆ ਕਤਲ ਸੀ ਤੇ ਪੁਲਿਸ ਵੜੈਚ ਦੀਆਂ ਕਾਰਵਾਈਆਂ ਤੋਂ ਪਹਿਲਾਂ ਹੀ ਜਾਣੂੰ ਸੀ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਸਰੀ ਦੇ ਦੋ ਨੌਜਵਾਨ ਗੁਆਂਢੀ ਸੂਬੇ ਅਲਬਰਟਾ ਦੇ ਸ਼ਹਿਰ ਐਡਮਿੰਟਨ 'ਚ ਕਤਲ ਕਰ ਦਿੱਤੇ ਗਏ ਸਨ। ਪੁਲਿਸ ਨੇ ਹਾਲ ਦੀ ਘੜੀ ਦੋਵਾਂ ਵਾਰਦਾਤਾਂ 'ਚ ਕੋਈ ਆਪਸੀ ਸਬੰਧ ਹੋਣ ਤੋਂ ਅਗਿਆਨਤਾ ਪ੍ਰਗਟਾਈ ਹੈ ਪਰ ਦੋਵਾਂ ਵਾਰਦਾਤਾਂ ਨੂੰ ਲੰਮੇ ਸਮੇਂ ਤੋਂ ਚੱਲ ਰਹੀ ਗੈਂਗ ਹਿੰਸਾ ਦਾ ਨਤੀਜਾ ਦੱਸਿਆ ਹੈ। ਅਦਾਲਤੀ ਦਸਤਾਵੇਜ਼ ਦੱਸਦੇ ਹਨ ਕਿ ਵੜੈਚ 'ਤੇ ਪੁਲਿਸ ਵਲੋਂ ਕੁੱਟਮਾਰ, ਧੱਕੇਸ਼ਾਹੀ ਅਤੇ ਧਮਕੀਆਂ ਦੇਣ ਨਾਲ ਸਬੰਧਿਤ ਕਈ ਦੋਸ਼ ਆਇਦ ਕੀਤੇ ਹੋਏ ਸਨ।
ਵੀਰਵਾਰ ਸ਼ਾਮ ਸਰੀ ਵਿੱਚ ਦੁਬਾਰਾ 124 ਸਟਰੀਟ ਅਤੇ 91 ਐਵੇਨਿਊ ਲਾਗੇ ਇੱਕ ਮਰਸੀਡੀਜ਼ ਕਾਰ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਮਾਰੀਆਂ ਗਈਆਂ। ਇਸ ਗੋਲੀਬਾਰੀ ਵਿੱਚ ਕਿਸੇ ਦੇ ਜ਼ਖਮੀ ਹੋਣ ਜਾਂ ਨਾ ਹੋਣ ਬਾਰੇ ਪੁਲਿਸ ਨੇ ਜਾਣਕਾਰੀ ਨਹੀਂ ਦਿੱਤੀ।

Posted on July 31st, 2026

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026

Posted on July 16th, 2026

Posted on July 15th, 2026