Posted on June 2nd, 2013

<h2>ਪਿੰਡ ਬਾਦਲ ਵਿੱਚ ਧਰਨੇ ਦੀ ਸਮਾਪਤੀ ਉਪਰੰਤ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਤੇ ਉਨ੍ਹਾਂ ਦੇ ਸਮਰਥਕ</h2>
ਲੰਬੀ (ਇਕਬਾਲ ਸਿੰਘ ਸ਼ਾਂਤ)-ਪੁਲੀਸ ਤੇ ਸਿਵਲ ਦੇ ਉੱਚ ਅਧਿਕਾਰੀਆਂ
ਵੱਲੋਂ ਮਾਨਾ ਚੋਣ ਹਿੰਸਾ ਸਬੰਧੀ ਦਰਜ ਪੁਲੀਸ ਕੇਸ ਦੀ ਨਿਰਪੱਖ ਪੜਤਾਲ ਦੇ ਭਰੋਸੇ ਉਪਰੰਤ
ਭੁੱਖੇ-ਭਾਣੇ ਸਾਬਕਾ ਕਾਂਗਰਸੀ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੇ ਪਿੰਡ ਬਾਦਲ ਵਿੱਚ ਮੁੱਖ
ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਸਾਹਮਣਿਓਂ ਤਕਰੀਬਨ 24 ਘੰਟਿਆਂ ਮਗਰੋਂ ਧਰਨਾ ਚੁੱਕ ਲਿਆ। ਸ੍ਰੀ ਬਰਾੜ ਇਨਸਾਫ਼ ਯਾਤਰਾ ਤਹਿਤ ਪਿੰਡ ਮਾਨਾ ਮਾਮਲੇ ਵਿੱਚ ਨਾਮਜ਼ਦ 25 ਕਾਂਗਰਸੀਆਂ
ਤੇ ਸੌ-ਸਵਾ ਸੌ ਅਣਪਛਾਤਿਆਂ ਖ਼ਿਲਾਫ਼ ਦਰਜ ਕੇਸ ਰੱਦ ਕਰਾਉਣ ਲਈ ਸਮਰਥਕਾਂ ਸਮੇਤ ਧਰਨੇ ’ਤੇ ਬੈਠੇ ਸਨ।
ਆਲ ਇੰਡੀਆ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਜਗਮੀਤ ਸਿੰਘ ਬਰਾੜ ਨੂੰ ਧਰਨੇ ਤੋਂ ਉਠਾਉਣ ਲਈ ਰਾਜ਼ੀ ਕਰਨ ਵਿੱਚ ਜੁਟੇ ਪੁਲੀਸ-ਸਿਵਲ ਪ੍ਰਸ਼ਾਸਨ ਦੀਆਂ ਸਿੱਧੀਆਂ-ਅਸਿੱਧੀਆਂ ਕੋਸ਼ਿਸ਼ਾਂ ਨੂੰ ਅੱਜ ਬਾਅਦ ਦੁਪਹਿਰ ਬੂਰ ਪਿਆ। ਅੱਜ ਪੰਜਾਬ ਪੁਲੀਸ ਦੇ ਡੀਆਈਜੀ ਅਮਰ ਸਿੰਘ ਚਾਹਲ, ਡਿਪਟੀ ਕਮਿਸ਼ਨਰ ਪਰਮਜੀਤ ਸਿੰਘ ਤੇ ਜ਼ਿਲ੍ਹਾ ਪੁਲੀਸ ਮੁਖੀ ਸੁਰਜੀਤ ਸਿੰਘ ਨੇ ਧਰਨੇ ਵਿੱਚ ਪੁੱਜ ਕੇ ਸ੍ਰੀ ਬਰਾੜ ਨਾਲ ਗੱਲਬਾਤ ਕੀਤੀ ਤੇ ਦੋਵੇਂ ਅਧਿਕਾਰੀਆਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਵਾਲੇ ਨਾਲ 15 ਦਿਨਾਂ ਵਿੱਚ ਮਾਨਾ ਚੋਣ ਹਿੰਸਾ ਦੀ ਨਿਰਪੱਖ ਜਾਂਚ ਕਰਨ ਤੇ ਪੜਤਾਲ ਦੌਰਾਨ ਕੇਸਾਂ ਵਿੱਚ ਨਾਮਜ਼ਦ ਵਿਅਕਤੀਆਂ ਦੇ ਘਰਾਂ ਵਿੱਚ ਛਾਪੇਮਾਰੀ ਨਾ ਕਰਨ ਦਾ ਭਰੋਸਾ ਦਿਵਾਇਆ।ਇਸ ਦੌਰਾਨ ਦੋਵੇਂ ਅਧਿਕਾਰੀਆਂ ਨੇ ਪਿੰਡ ਮਾਨਾ ਵਿੱਚ ਬੂਥ ਦੇ ਬਾਹਰ ਸੜੀਆਂ ਕਾਰਾਂ ਦੇ ਉਥੇ ਪੁੱਜਣ ਤੇ ਮਾਲਕਾਂ ਦੀ ਸ਼ਨਾਖ਼ਤ ਕਰਕੇ ਬਣਦੀ ਕਾਰਵਾਈ ਦਾ ਵਿਸ਼ਵਾਸ ਦਵਾਇਆ ਜਿਸ ਤੋਂ ਬਾਅਦ ਸ੍ਰੀ ਬਰਾੜ ਨੇ ਅਧਿਕਾਰੀਆਂ ਨੂੰ 15 ਦਿਨ ਦੀ ਬਜਾਏ ਇੱਕ ਮਹੀਨੇ ਦਾ ਸਮਾਂ ਦਿੰਦਿਆਂ ਇਸ ਨੂੰ ਆਪਣੇ ਸੰਘਰਸ਼ ਦੀ ਜਿੱਤ ਕਰਾਰ ਦਿੰਦਿਆਂ ਧਰਨਾ ਸਮਾਪਤ ਕਰਨ ਦਾ ਐਲਾਨ ਕੀਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਕਤ ਮਾਮਲੇ ਵਿੱਚ ਵਾਅਦਾ ਖ਼ਿਲਾਫ਼ੀ ਕੀਤੀ ਤਾਂ ਇੱਕ ਮਹੀਨੇ ਬਾਅਦ ਪਿੰਡ ਮਾਨਾ ਵਿੱਚ ਸੂਬਾ ਪੱਧਰੀ ਰੈਲੀ ਕਰਕੇ ਮੁੜ ਸੰਘਰਸ਼ ਦਾ ਆਗ਼ਾਜ਼ ਕਰਨਗੇ।ਧਰਨਾਕਾਰੀਆਂ ਦੇ ਮਨੋਬਲ ਨੂੰ ਡੇਗਣ ਦੀ ਰਾਹ ਪਏ ਪ੍ਰਸ਼ਾਸਨ ਨੇ ਕੱਲ੍ਹ ਰਾਤ ਪਿੰਡ ਬਾਦਲ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਦੇ ਮੂਹਰੋਂ ਬਠਿੰਡਾ-ਲੰਬੀ ਰੋਡ ’ਤੇ ਸਟਰੀਟ ਲਾਈਟਾਂ ਨੂੰ ਬੰਦ ਕਰਵਾ ਦਿੱਤਾ ਤੇ ਰਾਤ ਸਮੇਂ ਧਰਨਾਕਾਰੀਆਂ ਲਈ ਉਨ੍ਹਾਂ ਦੇ ਸਮਰਥਕਾਂ ਵੱਲੋਂ ਆਈ ਰੋਟੀ ਨੂੰ ਪਿੰਡ ਬਾਦਲ ਦੇ ਬਾਹਰ ਨਾਕਿਆਂ ’ਤੇ ਰੋਕ ਲਿਆ ਗਿਆ। ਪਿੰਡ ਬਾਦਲ ਵਿੱਚ ਦੁਕਾਨਾਂ ਨੂੰ ਵੀ ਸਮੇਂ ਤੋਂ ਪਹਿਲਾਂ ਬੰਦ ਕਰਵਾ ਦਿੱਤਾ। ਪੁਲੀਸ ਪ੍ਰਸ਼ਾਸਨ ਦੀ ਇਹ ਕਾਰਵਾਈ ਜਾਰੀ ਰਹੀ, ਜਿਸ ਤਹਿਤ ਧਰਨਾਕਾਰੀਆਂ ਲਈ ਚਾਹ, ਪਾਣੀ ਤੇ ਖਾਣ-ਪੀਣ ’ਤੇ ਪਾਬੰਦੀ ਲਾਉਣ ਦੀ ਨੀਤੀ ਤਹਿਤ ਪਿੰਡ ਦੇ ਆਰਓ ਸਿਸਟਮ ਤੋਂ ਲੈ ਕੇ ਪਿੰਡ ਦਿਉਣਖੇੜਾ ਤੇ ਭਲਾਈਆਣਾ ਤੋਂ ਨਾਸ਼ਤਾ, ਚਾਹ ਤੇ ਰੋਟੀ ਲੈ ਕੇ ਪੁੱਜੇ ਸੇਵਾਮੁਕਤ ਐਸਪੀ ਦਰਸ਼ਨ ਸਿੰਘ ਮਾਨ, ਜਸਵੀਰ ਸਿੰਘ ਜੱਸਾ ਵਗੈਰਾ ਨੂੰ ਮਾਨਾ ਰੋਡ ’ਤੇ ਹੀ ਰੋਕ ਲਿਆ।ਧਰਨੇ ’ਤੇ ਬੈਠੇ ਕਾਂਗਰਸ ਆਗੂ ਵਿਜੈ ਸਾਥੀ, ਜ਼ਿਲ੍ਹਾ ਪ੍ਰਧਾਨ ਗੁਰਦਾਸ ਗਿਰਧਰ ਵਗੈਰਾ ਵੱਲੋਂ ਪੁਲੀਸ ਅਧਿਕਾਰੀਆਂ ਨੂੰ ਮਿਲ ਕੇ ਪਿੰਡ ਦੀ ਜੂਹ ’ਤੇ ਪੁੱਜੀ ਰੋਟੀ ਉਨ੍ਹਾਂ ਤੱਕ ਨਾ ਪਹੰੁਚਣ ਦੇਣ ’ਤੇ ਰੋਸ ਜਤਾਇਆ ਪਰ ਪ੍ਰਸ਼ਾਸਨ ਦੇ ਭਰੋਸੇ ਦੇ ਬਾਵਜੂਦ ਕਾਂਗਰਸੀਆਂ ਨੂੰ ਧਰਨੇ ਤੱਕ ਰਸਦ ਨਹੀਂ ਪੁੱਜਣ ਦਿੱਤੀ। ਭੁੱਖੇ ਭਾਣੇ ਸ੍ਰੀ ਬਰਾੜ ਨੇ ਕੁਝ ਸਮੇਂ ਲਈ ਮੂੰਹ ’ਤੇ ਪੱਟੀ ਬੰਨ੍ਹ ਕੇ ਮੌਨ ਵਰਤ ਵੀ ਰੱਖਿਆ। ਪ੍ਰਸ਼ਾਸਨ ਕਾਂਗਰਸੀਆਂ ਦੀ ਰਸਦ ’ਤੇ ਪਾਬੰਦੀ ਲਾ ਕੇ ਗਰਮੀ ਵਿੱਚ ਧਰਨੇ ਨੂੰ ਕੁਝ ਘੰਟਿਆਂ ਵਿੱਚ ਹੀ ਚੁਕਾਉਣ ਲਈ ਸਫ਼ਲ ਹੋ ਗਿਆ। ਧਰਨੇ ਦੀ ਸਮਾਪਤੀ ਉਪਰੰਤ ਸ੍ਰੀ ਬਰਾੜ ਪਿੰਡ ਮਾਨਾ ਵਿੱਚ ਕਾਂਗਰਸ ਆਗੂ ਹਰਮੀਤ ਸਿੰਘ ਦੇ ਘਰ ਗਏ।

Posted on September 24th, 2026

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026