Posted on October 31st, 2016

ਟੋਰਾਂਟੋ- ਕੈਨੇਡਾ ਵਿਚ ਰਹਿੰਦੇ ਸਿੱਖ ਭਾਈਚਾਰੇ ਦੇ ਨਾਂ 'ਤੇ ਇਕ ਹੋਰ ਵੱਡੀ ਉਪਲਬਧੀ ਜੁੜ ਗਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿੱਤੀ ਅਦਾਰੇ ਸਕੋਸ਼ੀਆ ਬੈਂਕ ਦੇ ਸਾਬਕਾ ਉਪ ਚੇਅਰਮੈਨ ਅਤੇ ਮੁੱਖ ਅਧਿਕਾਰੀ ਸਰਬਜੀਤ ਸਿੰਘ ਮਰਵਾਹਾ ਨੂੰ ਪਹਿਲੇ ਸਿੱਖ ਕੈਨੇਡੀਅਨ ਸੈਨੇਟਰ ਹੋਣ ਦਾ ਮਾਣ ਦਿੱਤਾ ਹੈ। ਸਰਬਜੀਤ ਸਿੰਘ ਕੈਨੇਡਾ ਦੀ ਸੈਨੇਟ ਵਿਚ ਸ਼ਾਮਲ ਹੋਣ ਵਾਲੇ ਪਹਿਲੇ ਦਸਤਾਰਧਾਰੀ ਵਿਅਕਤੀ ਹੋਣਗੇ।
ਸਰਬਜੀਤ ਸਿੰਘ ਉਨਾਂ ਛੇ ਲੋਕਾਂ ਵਿਚ ਸ਼ਾਮਲ ਹਨ, ਜਿਨਾਂ ਨੂੰ ਪ੍ਰਧਾਨ ਮੰਤਰੀ ਟਰੂਡੋ ਨੇ ਸੁਤੰਤਰ ਸੈਨੇਟਰਾਂ ਦੇ ਰੂਪ ਵਿਚ ਓਨਟਾਰੀਓ ਤੋਂ ਚੁਣਿਆ ਹੈ। ਉਨਾਂ ਤੋਂ ਇਲਾਵਾ ਚੁਣੇ ਗਏ ਸੈਨੇਟਰ ਗਵੇਨ ਬੋਨੀਫੇਸ (ਓਨਟਾਰੀਓ ਪ੍ਰੋਵਿੰਸ਼ੀਅਲ ਪੁਲਸ ਦੇ ਸਾਬਕਾ ਕਮਿਸ਼ਨਰ), ਟੋਨੀ ਡੀਨ (ਸਾਬਕਾ ਪ੍ਰੋਫੈਸਰ ਅਤੇ ਓਨਟਾਰੀਓ ਸਰਕਾਰ ਵਿਚ ਸੀਨੀਅਰ ਬਿਊਰੋਕਰੈਟ), ਲੂਸੀ ਮੋਨੀਕੀਅਨ, ਕਿੰਬਰਲੇ ਪੈਟੇ ਅਤੇ ਹਾਵਰਡ ਵੈਟਸਟਨ ਹਨ।
ਮਰਵਾਹਾ ਸਕੋਸ਼ੀਆ ਬੈਂਕ ਵਿਚ ਕਈ ਸੀਨੀਅਰ ਅਹੁਦਿਆਂ 'ਤੇ ਸੇਵਾਵਾਂ ਨਿਭਾਅ ਚੁੱਕੇ ਹਨ। ਉਹ 1998 ਵਿਚ ਚੀਫ ਫਾਈਨੈਂਸ਼ੀਅਲ ਅਫਸਰ, 2002 ਵਿਚ ਸੀਨੀਅਰ ਐਗਜੀਕਿਊਟਿਵ ਵਾਈਸ ਪ੍ਰੈਜ਼ੀਡੈਂਟ ਅਤੇ ਚੀਫ ਫਾਈਨੈਂਸ਼ੀਅਲ ਅਫਸਰ ਅਤੇ ਤਿੰਨ ਸਾਲਾਂ ਬਾਅਦ ਵਾਈਸ ਚੇਅਰਮੈਨ ਅਤੇ ਚੀਫ ਐਡਮਿਨਸਟ੍ਰੇਟਿਵ ਅਫਸਰ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ। ਅਕਤੂਬਰ 2008 ਵਿਚ ਉਨਾਂ ਨੂੰ ਸਕੋਸ਼ੀਆ ਬੈਂਕ ਵਿਚ ਵਾਈਸ ਚੇਅਰਮੈਨ ਅਤੇ ਚੀਫ ਓਪਰੇਟਿੰਗ ਅਫਸਰ ਦੇ ਤੌਰ 'ਤੇ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਮਰਵਾਹਾ ਗੈਰ ਲਾਭਕਾਰੀ ਸੰਸਥਾਨਾਂ ਲਈ ਵੀ ਕੰਮ ਕਰਦੇ ਰਹੇ ਹਨ। ਉਹ ਕੈਨੇਡਾ ਵਿਚ ਸਿੱਖ ਫਾਊਂਡੇਸ਼ਨ ਦੇ ਮੈਂਬਰ ਵੀ ਹਨ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026