Posted on October 14th, 2016

ਵੈਨਕੂਵਰ ਤੋਂ ਦਿੱਲੀ ਲਈ ਸਿੱਧੀਆਂ ਉਡਾਣਾਂ ਦੀ ਤਿਆਰੀ ਮੁਕੰਮਲ
ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਕੈਨੇਡਾ ਵਸਦੇ ਪੰਜਾਬੀਆਂ ਦੀ ਚਿਰੋਕਣੀ ਮੰਗ ਨੂੰ ਕੁਝ ਬੂਰ ਪਾਉਂਦਿਆਂ ਏਅਰ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਵੈਨਕੂਵਰ ਤੋਂ ਦਿੱਲੀ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਤਿਆਰੀ ਮੁਕੰਮਲ ਹੋ ਚੁੱਕੀ ਹੈ। ਇਹ ਸੇਵਾ 20 ਅਕਤੂਬਰ ਤੋਂ ਆਰੰਭ ਹੋ ਕੇ 8 ਅਪ੍ਰੈਲ ਤੱਕ ਚੱਲੇਗੀ ਅਤੇ ਇਹ ਉਡਾਣਾਂ ਹਫ਼ਤੇ 'ਚ ਤਿੰਨ ਦਿਨ ਹੋਣਗੀਆਂ। ਵੈਨਕੂਵਰ ਡਾਊਨ ਟਾਊਨ ਵਿਖੇ ਰੱਖੇ ਗਏ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਇਹ ਐਲਾਨ ਵੱਖ-ਵੱਖ ਮੁਲਕਾਂ ਨਾਲ ਹਵਾਈ ਸੇਵਾ ਦੇ ਸਬੰਧ ਵਧਾਉਣ ਲਈ ਨਿਯੁਕਤ ਏਅਰ ਕੈਨੇਡਾ ਦੇ ਸੀਨੀਅਰ ਅਧਿਕਾਰੀ ਕੈਵਿਨ ਹੌਲੈੱਟ ਨੇ ਕੀਤਾ। ਉਨ੍ਹਾਂ ਦੱਸਿਆ ਕਿ ਏਅਰ ਕੈਨੇਡਾ ਵੱਲੋਂ ਇਸ ਰੂਟ ਉੱਤੇ ਡਰੀਮ ਲਾਈਨਰ 787-9 ਦੇ ਜਹਾਜ਼ ਭੇਜੇ ਜਾਣਗੇ, ਜਿਸ ਵਿੱਚ ਬਿਜ਼ਨਸ ਕਲਾਸ ਅਤੇ ਇਕੌਨਮੀ ਪ੍ਰੀਮੀਅਰ ਕਲਾਸ ਦੀਆਂ ਸੀਟਾਂ ਵੀ ਹੋਣਗੀਆਂ ਅਤੇ ਇਹ ਉਡਾਣ ਤਕਰੀਬਨ 14 ਘੰਟੇ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਕੁਝ ਮਹੀਨੇ ਪਹਿਲਾਂ ਕੀਤੇ ਇਸ ਰੂਟ ਦੇ ਐਲਾਨ ਤੋਂ ਬਾਅਦ ਲੋਕਾਂ ਨੇ ਜਿਸ ਤਰਾਂ ਇਸ ਰੂਟ ਨੂੰ ਭਰਵਾਂ ਹੁੰਗਾਰਾ ਦਿੱਤਾ ਹੈ, ਉਸਤੋਂ ਸਾਰੇ ਖ਼ੁਸ਼ ਅਤੇ ਉਤਸ਼ਾਹਿਤ ਹਨ।
ਇਸ ਪੱਤਰਕਾਰ ਨੇ ਜਦੋਂ ਉਨ੍ਹਾਂ ਦੇ ਧਿਆਨ 'ਚ ਲਿਆਂਦਾ ਕਿ ਕੈਨੇਡਾ ਵਸਦੇ ਭਾਰਤੀਆਂ 'ਚ ਵੱਡੀ ਗਿਣਤੀ ਪੰਜਾਬੀਆਂ ਦੀ ਹੈ ਅਤੇ ਉਹ ਅੰਮ੍ਰਿਤਸਰ ਜਾਂ ਚੰਡੀਗੜ੍ਹ ਲਈ ਟਰਾਂਟੋ ਅਤੇ ਵੈਨਕੂਵਰ ਤੋਂ ਸਿੱਧੀ ਹਵਾਈ ਸੇਵਾ ਦੀ ਚਿਰਾਂ ਤੋਂ ਮੰਗ ਕਰ ਰਹੇ ਹਨ ਤਾਂ ਕੈਵਿਨ ਹੌਲੈੱਟ ਨੇ ਹੈਰਾਨ ਹੁੰਦਿਆਂ ਕਿਹਾ ਕਿ ਇਹ ਮੰਗ ਕਦੇ ਉਨ੍ਹਾਂ ਤੱਕ ਪਹੁੰਚੀ ਹੀ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਅਜਿਹੀ ਮਾਰਕੀਟ ਉਪਲਬਧ ਹੈ ਤਾਂ ਇਹ ਉਡਾਣਾਂ ਵੀ ਏਅਰ ਕੈਨੇਡਾ ਵਾਸਤੇ ਮੁਨਾਫ਼ੇ ਵਾਲੀਆਂ ਹੋ ਸਕਦੀਆਂ ਹਨ। ਹੌਲੈੱਟ ਮੁਤਾਬਿਕ ਕਾਮਨਵੈਲਥ ਮੁਲਕਾਂ ਨਾਲ ਉਡਾਣਾਂ ਵਧਾਉਣਾ ਕੈਨੇਡਾ ਲਈ ਬਹੁਤ ਸੌਖਾ ਹੈ, ਇਸੇ ਕਰਕੇ ਅਗਲੇ ਵਰ੍ਹੇ ਏਅਰ ਕੈਨੇਡਾ ਵਲੋਂ ਟਰਾਂਟੋ ਤੋਂ ਮੁੰਬਈ ਹਵਾਈ ਸੇਵਾ ਵੀ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਇਹ ਗੱਲ ਹੁਣ ਉਨ੍ਹਾਂ ਦੇ ਧਿਆਨ 'ਚ ਰਹੇਗੀ ਅਤੇ ਜਿਉਂ ਹੀ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਵਲੋਂ ਇਸ ਸਬੰਧੀ ਪ੍ਰਸਤਾਵ ਰੱਖਿਆ ਜਾਵੇਗਾ ਤਾਂ ਏਅਰ ਕੈਨੇਡਾ ਵਲੋਂ ਪੂਰੀ ਦਿਲਚਸਪੀ ਅਤੇ ਗੰਭੀਰਤਾ ਨਾਲ ਇਸ 'ਤੇ ਗ਼ੌਰ ਕੀਤਾ ਜਾਵੇਗਾ।

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026

Posted on June 4th, 2026