Posted on October 11th, 2016

<p>ਮ੍ਰਿਤਕਾ ਅਮਨਪ੍ਰੀਤ ਕੌਰ ਬਾਹੀਆ ਦੀ ਪੁਰਾਣੀ ਤਸਵੀਰ<br></p>
ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਇੱਥੋਂ ਦੇ ਨਿਊਟਨ ਇਲਾਕੇ 'ਚ 7 ਫਰਵਰੀ 2007 ਨੂੰ ਕਤਲ ਹੋਈ 33 ਸਾਲਾ, ਤਿੰਨ ਧੀਆਂ ਦੀ ਮਾਂ ਅਮਨਪ੍ਰੀਤ ਕੌਰ ਬਾਹੀਆ ਦੇ ਕਤਲ ਦੇ ਦੋਸ਼ 'ਚ ਜਿਊਰੀ ਨੇ ਉਸਦੇ ਪਤੀ 46 ਸਾਲਾ ਬਲਜਿੰਦਰ ਸਿੰਘ ਬਾਹੀਆ ਅਤੇ ਭਾੜੇ ਦੇ ਕਾਤਲ ਐਡੁਅਰਡ ਬੈਰੇਨੇਕ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੋਵਾਂ ਦੀ 25 ਸਾਲ ਤੱਕ ਪੈਰੋਲ ਨਹੀਂ ਹੋ ਸਕੇਗੀ। ਮਾਣਯੋਗ ਜੱਜ ਨੇ ਇਸ ਅਪਰਾਧ ਨੂੰ ਬੇਹੱਦ ਘਿਨੌਣਾ ਕਰਾਰ ਦਿੱਤਾ।
ਜ਼ਿਲ੍ਹਾ ਕਪੂਰਥਲਾ ਨਾਲ ਸਬੰਧਿਤ ਅਮਨਪ੍ਰੀਤ ਕੌਰ ਬਾਹੀਆ ਵਾਰਦਾਤ ਵਾਲੇ ਦਿਨ ਘਰ ਇਕੱਲੀ ਸੀ ਕਿ ਅਣਪਛਾਤਾ ਹਮਲਾਵਰ ਘਰ ਵਿਚ ਦਾਖਲ ਹੋ ਕੇ ਉਸਦਾ ਚਾਕੂ ਨਾਲ ਕਤਲ ਕਰਕੇ ਫ਼ਰਾਰ ਹੋ ਗਿਆ ਸੀ। ਕਤਲ ਦਾ ਪਤਾ ਉਦੋਂ ਲੱਗਾ ਜਦੋਂ ਮ੍ਰਿਤਕਾ ਦਾ ਸਹੁਰਾ ਦੀਦਾਰ ਸਿੰਘ ਬਾਹੀਆ ਘਰ ਆਇਆ। ਇਸ ਕੇਸ ਨੂੰ ਹੱਲ ਕਰਨ ਵਿਚ ਪੁਲਿਸ ਨੂੰ ਉਦੋਂ ਭਾਰੀ ਸਫਲਤਾ ਮਿਲੀ ਸੀ ਜਦੋਂ ਸਸਕੈਚੂਅਨ ਸੂਬੇ ਦੀ ਜੇਲ੍ਹ ਵਿਚ ਨਜ਼ਰਬੰਦ ਭਾੜੇ ਦੇ ਕਾਤਲ ਐਡੁਅਰਡ ਬੈਰੇਨੇਕ ਨੇ ਜੇਲ੍ਹ 'ਚ ਇੱਕ ਪੁਲਿਸ ਮੁਖ਼ਬਰ ਕੋਲ ਕਬੂਲ ਕਰ ਲਿਆ ਕਿ ਅਮਨਪ੍ਰੀਤ ਦਾ ਕਤਲ ਉਸਦੇ ਪਤੀ ਬਲਜਿੰਦਰ ਸਿੰਘ ਬਾਹੀਆ ਅਤੇ ਉਸਦੀ ਰੀਅਲ ਅਸਟੇਟ ਏਜੰਟ ਪ੍ਰੇਮਿਕਾ ਤਨਪ੍ਰੀਤ ਕੌਰ ਅਟਵਾਲ ਨੇ ਸੁਪਾਰੀ ਦੇ ਕੇ ਕਰਵਾਇਆ ਸੀ।
ਅੱਜ ਦੇ ਫ਼ੈਸਲੇ ਨਾਲ ਸਥਾਨਕ ਭਾਈਚਾਰੇ ਨੇ ਜਿੱਥੇ ਰਾਹਤ ਮਹਿਸੂਸ ਕੀਤੀ ਹੈ ਉੱਥੇ ਭਾਈਚਾਰਾ ਅਤੇ ਅਮਨਪ੍ਰੀਤ ਕੌਰ ਬਾਹੀਆ ਦੇ ਰਿਸ਼ਤੇਦਾਰ ਉਸਦੀਆਂ ਤਿੰਨ ਧੀਆਂ ਬਾਰੇ ਕਾਫੀ ਫ਼ਿਕਰਮੰਦ ਹਨ, ਜੋ ਮਾਂ-ਬਾਪ ਬਾਹਰੀਆਂ ਹੋ ਕੇ ਜੀਅ ਰਹੀਆਂ ਹਨ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026