Posted on October 10th, 2016

ਬਾਦਲ ਸਾਹਿਬ ਦੀ ਲੰਮੀ ਉਮਰ ਲਈ ਦਰਬਾਰ ਸਾਹਿਬ ਪਾਠ ਰਖਾਵਾਂਗਾ ਪਰ ਅਕਾਲੀ ਪੰਜਾਬ ਦਾ ਖਹਿੜਾ ਛੱਡ ਦੇਣ- ਜਾਖੜ
ਲੰਬੀ- ਲੰਬੀ ਹਲਕੇ ਵਿੱਚ ਸੰਗਤ ਦਰਸ਼ਨ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੋਕਾਂ ਤੋਂ ਆਪਣੀ ਉਮਰ ਦੀ ਦੁਹਾਈ ਦੇ ਕੇ ਚੋਣਾਂ ਲਈ ਸਮਰਥਨ ਮੰਗਦਿਆਂ ਕਿਹਾ, 'ਜੇਕਰ ਤੁਸੀਂ ਐਤਕੀਂ ਵੀ ਭਰਵਾਂ ਸਹਿਯੋਗ ਦੇ ਦਿਓਂ ਤਾਂ ਮੇਰੀ ਉਮਰ 10 ਸਾਲ ਹੋਰ ਵਧ ਜਾਣੀ ਐ।'
ਮੁੱਖ ਮੰਤਰੀ ਦੇ ਸੱਜਰੇ ਕਥਨਾਂ ਬਾਰੇ ਚਰਚਾ ਹੈ ਕਿ ਪੰਜ ਸਾਲ ਪਹਿਲਾਂ ਵੀ ਉਨ੍ਹਾਂ ਨੇ ਆਪਣੀ ਅਖ਼ੀਰਲੀ ਚੋਣ ਦੱਸ ਕੇ ਵੋਟਰਾਂ ਦਾ ਸਹਿਯੋਗ ਹਾਸਲ ਕੀਤਾ ਸੀ। ਇਸ ਵਾਰ ਉਹ ਆਪਣੀ ਉਮਰ 10 ਸਾਲ ਹੋਰ ਵਧਾਉਣ ਦਾ ਕਹਿ ਕੇ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਦਾ ਯਤਨ ਕਰ ਰਹੇ ਹਨ। ਉਹ ਅੱਜਕੱਲ੍ਹ ਸੰਗਤ ਦਰਸ਼ਨ ਲੋਕਾਂ ਨੂੰ ਖਾਸ ਤੌਰ 'ਤੇ ਸਭ ਤੋਂ ਵੱਧ ਲੋੜੀਂਦੀ ਮੰਗ ਬਾਰੇ ਪੁੱਛਦੇ ਹਨ ਅਤੇ ਫਿਰ ਗੱਫ਼ਾ ਦਿੰਦੇ ਹਨ।
ਸੀਨੀਅਰ ਕਾਂਗਰਸ ਆਗੂ ਸੁਨੀਲ ਕੁਮਾਰ ਜਾਖੜ ਨੇ ਕਿਹਾ ਹੈ ਕਿ ਮੁੱਖ ਮੰਤਰੀ ਅਕਾਲੀ ਭਾਜਪਾ ਸਰਕਾਰ ਲਿਆਉਣ ਲਈ ਵੋਟ ਪਾ ਕੇ ਅਪਣੀ ਉਮਰ 10 ਸਾਲ ਵਧਾਉਣ ਦੀ ਦੁਹਾਈ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਦੀ ਲੰਮੀ ਉਮਰ ਲਈ ਦਰਬਾਰ ਸਾਹਿਬ ਵਿਚ ਪਾਠ ਰਖਾਉਣਗੇ ਪਰ ਅਕਾਲੀ ਪੰਜਾਬ ਦਾ ਖਹਿੜਾ ਛੱਡ ਦੇਣ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026