Posted on June 1st, 2013

<p>ਸਹਿਜਧਾਰੀ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਰਾਣੂੰ ਨਾਲ ਕੁੱਟਮਾਰ ਕਰ ਰਹੇ ਦੀਪਕ ਕਜਲਾ ਤੇ ਪਰਿਵਾਰ ਦੇ ਹੋਰ ਜੀਅ<br></p>
ਚੰਡੀਗੜ੍ਹ- ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਸਹਿਜਧਾਰੀ ਸਿੱਖ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਡਾਕਟਰ ਪਰਮਜੀਤ ਸਿੰਘ ਰਾਣੂ ਦੀ ਕੁੱਝ ਵਿਅਕਤੀਆਂ ਵਲੋਂ ਕੁੱਟਮਾਰ ਕਰਨ ਕਾਰਨ ਭਾਰੀ ਹੰਗਾਮਾ ਹੋਇਆ। ਪੁਲੀਸ ਨੇ ਡਾਕਟਰ ਰਾਣੂ ਨੂੰ ਜ਼ਖਮੀ ਹਾਲਤ ਵਿਚ ਸੈਕਟਰ-32 ਦੇ ਹਸਪਤਾਲ ਵਿਖੇ ਪਹੁੰਚਾਇਆ ਹੈ ਅਤੇ ਉਸ ਦੇ ਮੋਢੇ ਅਤੇ ਨੱਕ ਉਪਰ ਗੰਭੀਰ ਚੋਟਾਂ ਲਗੀਆਂ ਹਨ।
ਮੁਹਾਲੀ ਦੇ ਬੀ. ਡੀ. ਕਾਜਲਾ ਤੇ ਉਸ ਦੇ ਪੁੱਤਰ ਦੀਪਕ ਕਾਜਲਾ ਅਤੇ ਉਸ ਦੇ ਪਰਿਵਾਰ ਨੇ ਸੈਕਟਰ 27 ਵਿਖੇ ਪ੍ਰੈਸ ਕਾਨਫਰੰਸ ਸੱਦੀ ਗਈ ਸੀ। ਜਿਸ ਵਿਚ ਦੀਪਕ ਵਲੋਂ ਦੋਸ਼ ਲਾਇਆ ਗਿਆ ਕਿ ਡਾਕਟਰ ਰਾਣੂ ਦੇ ਉਨ੍ਹਾਂ ਦੀ ਪਤਨੀ ਨਾਲ ਕਥਿਤ ਤੌਰ ’ਤੇ ਗਲਤ ਸਬੰਧ ਹਨ। ਇਸ ਦੌਰਾਨ ਉਨ੍ਹਾਂ ਵੱਲੋਂ ਪੱਤਰਕਾਰਾਂ ਨੂੰ ਕਈ ਦਸਤਾਵੇਜ਼ ਵੀ ਦਿਖਾਏ ਗਏ ਹਨ। ਇਸ ਵਿਚ ਇਸ ਪਰਿਵਾਰ ਨੇ ਦਾਅਵਾ ਕੀਤਾ ਕਿ ਡਾਕਟਰ ਰਾਣੂ ਨੇ ਇਸ ਮਾਮਲੇ ਵਿੱਚ ਬਕਾਇਦਾ ਹਲਫਨਾਮਾ ਦੇ ਕੇ ਆਪਣੀਆਂ ਗਲਤੀਆਂ ਲਈ ਉਨ੍ਹਾਂ ਕੋਲੋਂ ਮੁਆਫੀ ਵੀ ਮੰਗੀ ਹੈ। ਉਨ੍ਹਾਂ ਵੱਲੋਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਨੂੰਹ ਨੇ ਵੀ ਇਸ ਗਲਤੀ ਲਈ ਲਿਖਤੀ ਮੁਆਫ਼ੀ ਮੰਗੀ ਹੈ। ਇਸ ਤੋਂ ਇਲਾਵਾ ਉਨ੍ਹਾਂ ਡਾਕਟਰ ਰਾਣੂ ਵਿਰੁੱਧ ਹੋਰ ਵੀ ਕਈ ਦੋਸ਼ ਲਾਏ। ਇਸ ਦੌਰਾਨ ਉਨ੍ਹਾਂ ਵਲੋਂ ਪੱਤਰਕਾਰਾਂ ਨੂੰ ਇਕ ਸੀ.ਡੀ. ਵੀ ਦਿਖਾਈ ਗਈ, ਜਿਸ ਵਿੱਚ ਰਾਣੂ ਉਪਰ ਅਜਿਹੇ ਦੋਸ਼ ਲਾ ਕੇ ਉਸ ਦੀ ਕੁੱਟਮਾਰ ਕੀਤੀ ਜਾ ਰਹੀ ਸੀ। ਉਨ੍ਹਾਂ ਦੋਸ਼ ਲਾਏ ਕਿ ਡਾਕਟਰ ਰਾਣੂ ਕਾਰਨ ਹੀ ਉਨ੍ਹਾਂ ਦਾ ਘਰ ਤਬਾਹ ਹੋ ਰਿਹਾ ਹੈ। ਹਾਲੇ ਇਹ ਪ੍ਰੈਸ ਕਾਨਫਰੰਸ ਚੱਲ ਹੀ ਰਹੀ ਸੀ ਕਿ ਡਾਕਟਰ ਰਾਣੂ ਇਸ ਪਰਿਵਾਰ ਦੀ ਨੂੰਹ ਸਮੇਤ ਉਥੇ ਪੁੱਜ ਗਿਆ ਅਤੇ ਉਸ ਨੇ ਆਪਣਾ ਸਪੱਸ਼ਟੀਕਰਨ ਦਿੰਦਿਆਂ ਦਾਅਵਾ ਕੀਤਾ ਕਿ ਇਹ ਔਰਤ ਉਸ ਕੋਲ ਇਲਾਜ ਕਰਵਾਉਣ ਆਉਂਦੀ ਸੀ ਅਤੇ ਉਸ ਨੇ ਦੁਖੀ ਹਾਲਤ ਵਿਚ ਖੁਦਕੁਸ਼ੀ ਕਰਨ ਦਾ ਮਨ ਬਣਾਇਆ ਸੀ ਪਰ ਉਸ ਨੇ ਇਸ ਨੂੰ ਇਕ ਭਰਾ ਦੇ ਨਾਤੇ ਸਹਾਰਾ ਦਿੱਤਾ ਸੀ।
ਇਸ ਦੌਰਾਨ ਉਸ ਨਾਲ ਆਈ ਔਰਤ ਨੇ ਵੀ ਕਿਹਾ ਕਿ ਉਨ੍ਹਾਂ ਉਪਰ ਗਲਤ ਦੋਸ਼ ਲਾ ਕੇ ਬਦਨਾਮ ਕੀਤਾ ਜਾ ਰਿਹਾ ਹੈ। ਔਰਤ ਅਨੁਸਾਰ ਉਸ ਨੇ ਪਹਿਲਾਂ ਹੀ ਆਪਣੇ ਪਤੀ ਅਤੇ ਹੋਰਾਂ ਤੋਂ ਦੁਖੀ ਹੋ ਕੇ ਇਨ੍ਹਾਂ ਵਿਰੁੱਧ ਅਦਾਲਤ ਵਿਚ ਕੇਸ ਪਾਇਆ ਹੈ। ਇਸੇ ਦੌਰਾਨ ਦੋਵਾਂ ਧਿਰਾਂ ਵਿਚਕਾਰ ਝੜਪ ਹੋ ਗਈ ਅਤੇ ਲੰਮਾਂ ਸਮਾਂ ਉਥੇ ਹੰਗਾਮਾ ਚੱਲਦਾ ਰਿਹਾ। ਇਹ ਸਾਰਾ ਕੁੱਝ ਪੱਤਰਕਾਰਾਂ ਦੇ ਸਾਹਮਣੇ ਹੋਇਆ। ਇਸ ਦੌਰਾਨ ਡਾਕਟਰ ਰਾਣੂ ਦੇ ਸੱਟਾਂ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ। ਕਿਸੇ ਨੇ ਪੁਲੀਸ ਨੂੰ ਸੂਚਿਤ ਕਰ ਦਿੱਤਾ ਅਤੇ ਪੁਲੀਸ ਮੌਕੇ ’ਤੇ ਪੁੱਜੀ ਅਤੇ ਉਸ ਨੂੰ ਇਲਾਜ ਲਈ ਸੈਕਟਰ-32 ਦੇ ਹਸਪਤਾਲ ਪਹੁੰਚਾਇਆ ਗਿਆ। ਸੰਪਰਕ ਕਰਨ ’ਤੇ ਸੈਕਟਰ 32 ਦੇ ਹਸਪਤਾਲ ਵਿਖੇ ਦਾਖਲ ਡਾਕਟਰ ਰਾਣੂ ਨੇ ਦੱਸਿਆ ਕਿ ਦੂਜੀ ਧਿਰ ਵੱਲੋਂ ਪੇਸ਼ ਕੀਤੇ ਗਏ ਸਾਰੇ ਦਸਤਾਵੇਜ਼ ਜਾਅਲੀ ਹਨ ਅਤੇ ਉਸ ਨੇ ਕੋਈ ਮੁਆਫੀਨਾਮਾ ਨਹੀਂ ਦਿੱਤਾ। ਉਹ ਤਾਂ ਮਹਿਜ਼ ਔਰਤ ਨੂੰ ਇੱਕ ਆਪਣੀ ਮਰੀਜ਼ ਸਮਝਕੇ ਇਨ੍ਹਾਂ ਦੇ ਪਰਿਵਾਰ ਦੀ ਲੜਾਈ ਨੂੰ ਸੁਲਝਾਉਣ ਲਈ ਯਤਨ ਕਰ ਰਿਹਾ ਸੀ। ਉਸ ਨੇ ਦੱਸਿਆ ਕਿ ਦਰਅਸਲ ਇਨ੍ਹਾਂ ਦੀ ਨੂੰਹ ਨੇ 17 ਮਈ ਨੂੰ ਹੀ ਸਹੁਰਾ ਪਰਿਵਾਰ ਵਿਰੁੱਧ ਅਦਾਲਤ ਵਿਚ ਕੇਸ ਪਾਇਆ ਹੈ ਅਤੇ ਉਸ ਤੋਂ ਬੁਖਲਾ ਕੇ ਹੀ ਉਨ੍ਹਾਂ ਨੇ ਇਹ ਹਮਲਾ ਕੀਤਾ ਹੈ। ਉਸ ਨੇ ਦੱਸਿਆ ਕਿ ਉਸ ਦੇ ਮੋਢੇ ਅਤੇ ਨੱਕ ਦੀਆਂ ਹੱਡੀਆਂ ਟੁੱਟ ਗਈਆਂ ਹਨ ਅਤੇ ਉਨ੍ਹਾਂ ਦਾ 4 ਜੂਨ ਨੂੰ ਅਪਰੇਸ਼ਨ ਹੋਵੇਗਾ। ਉਸ ਨੇ ਪੁਲੀਸ ਨੂੰ ਬਿਆਨ ਦੇ ਦਿੱਤੇ ਹਨ।

Posted on June 30th, 2026

Posted on June 29th, 2026

Posted on June 26th, 2026

Posted on June 25th, 2026

Posted on June 24th, 2026

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026