Posted on September 27th, 2016

ਫਗਵਾੜਾ- ਅਕਾਲੀ ਦਲ ਦੀ ਟਿਕਟ ਉੱਤੇ ਹਲਕਾ ਬੰਗਾ ਦੇ ਸਾਬਕਾ ਵਿਧਾਇਕ ਮੋਹਨ ਸਿੰਘ ਬੰਗਾ ਵੱਲੋਂ ਅਗਲੇ ਸਾਲ ਭਾਜਪਾ ਦੇ ਚੋਣ ਨਿਸ਼ਾਨ 'ਤੇ ਫਗਵਾੜਾ ਹਲਕੇ ਤੋਂ ਵਿਧਾਨ ਸਭਾ ਚੋਣ ਲੜਨ ਦੀ ਚਰਚਾ ਚੱਲ ਰਹੀ ਹੈ। ਉਨ੍ਹਾਂ ਨੇ ਆਪਣੇ ਫੇਸਬੁੱਕ ਅਕਾਊਂਟ ਉੱਤੇ ਵੀ ਭਾਜਪਾ ਦਾ ਚੋਣ ਨਿਸ਼ਾਨ ਲਾ ਲਿਆ ਹੈ। ਬੰਗਾ ਹਲਕੇ ਤੋਂ ਡਾ. ਸੁਖਵਿੰਦਰ ਸੁੱਖੀ ਨੂੰ ਹਲਕਾ ਇੰਚਾਰਜ ਲਾਏ ਜਾਣ ਤੋਂ ਬਾਅਦ ਮੋਹਨ ਲਾਲ ਆਪਣੇ ਲਈ ਕਿਸੇ ਨਵੇਂ ਹਲਕੇ ਦੀ ਤਲਾਸ਼ ਕਰਨ ਦੇ ਰਾਹ ਪੈ ਗਿਆ ਸੀ।
ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ 'ਚ ਆਸ਼ੂਤੋਸ਼ ਦੇ ਕਹੇ ਦਸਤਾਰ ਉਤਾਰ ਕੇ ਸਹੁੰ ਚੁੱਕਣ ਵਾਲੇ ਮੋਹਨ ਲਾਲ ਬੰਗਾ ਨੇ ਆਪਣਾ ਨਾਮ ਬਦਲ ਕੇ ਹੁਣ ਮੋਹਣ ਸਿੰਘ ਬੰਗਾ ਰੱਖ ਲਿਆ ਸੀ ਤੇ ਅਮ੍ਰਿਤ ਵੀ ਛਕ ਲਿਆ ਸੀ।
ਭਾਜਪਾ ਦੇ ਅੰਦਰੂਨੀ ਸੂਤਰਾਂ ਅਨੁਸਾਰ ਮੋਹਨ ਸਿੰਘ ਬੰਗਾ ਨੂੰ ਫਗਵਾੜਾ ਹਲਕੇ ਤੋਂ ਚੋਣ ਲੜਵਾਉਣ ਲਈ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਨੇ ਜ਼ੋਰ ਲਾਇਆ ਦੱਸਿਆ ਜਾਂਦਾ ਹੈ। ਵਿਜੇ ਸਾਂਪਲਾ ਦੀ ਦੋ ਵਾਰ ਮੰਤਰੀ ਰਹੇ ਚੌਧਰੀ ਸਵਰਨਾ ਰਾਮ ਨਾਲ ਨੇੜਤਾ ਸਾਰਿਆਂ ਨੂੰ ਪਤਾ ਹੈ ਤੇ ਪਰਵਾਰ ਨਾਲ ਆਪਣੀ ਇਸੇ ਨੇੜ ਕਾਰਨ ਸਾਂਪਲਾ ਵੱਲੋਂ ਉਨ੍ਹਾਂ ਦੇ ਬੇਟੇ ਮੋਹਨ ਸਿੰਘ ਬੰਗਾ ਨੂੰ ਫਗਵਾੜਾ ਹਲਕੇ ਤੋਂ ਵਿਧਾਨ ਸਭਾ ਖੜਾ ਕਰਨ ਲਈ ਅਕਾਲੀ ਦਲ ਦੀ ਸਹਿਮਤੀ ਨਾਲ ਆਗੂਆਂ ਦੀ ਅਦਲਾ ਬਦਲੀ ਦਾ ਰਾਹ ਲੱਭਿਆ ਜਾਣ ਦੀ ਚਰਚਾ ਸੁਣੀ ਗਈ ਹੈ। ਫਗਵਾੜਾ ਤੋਂ ਮੌਜੂਦਾ ਭਾਜਪਾ ਵਿਧਾਇਕ ਸੋਮ ਪ੍ਰਕਾਸ਼ ਦੇ ਨਾਲ ਵਿਜੇ ਸਾਂਪਲਾ ਦੇ ਸਬੰਧਾਂ 'ਚ ਖੱਟਾਸ ਵੀ ਇਸ ਦਾ ਕਾਰਨ ਸਮਝਿਆ ਜਾਂਦਾ ਹੈ, ਜਿਸ ਹੇਠ ਸੋਮ ਪ੍ਰਕਾਸ਼ ਦਾ ਹਲਕਾ ਬਦਲ ਕੇ ਉਨ੍ਹਾਂ ਨੂੰ ਅਕਾਲੀ ਟਿਕਟ ਉੱਤੇ ਕਿਸੇ ਹੋਰ ਥਾਂ ਤੋਂ ਚੋਣ ਲੜਾਈ ਜਾ ਸਕਦੀ ਹੈ। ਸੋਮ ਪ੍ਰਕਾਸ਼ ਨੂੰ ਆਦਮਪੁਰ ਭੇਜੇ ਜਾਣ ਦੀ ਵੀ ਸੰਭਾਵਨਾ ਸੁਣੀ ਗਈ ਹੈ।
ਜੇ ਏਦਾਂ ਹੋਇਆ ਤਾਂ ਓਥੋਂ ਪਵਨ ਟੀਨੂੰ ਨੂੰ ਕਰਤਾਰਪੁਰ ਹਲਕੇ ਵੱਲ ਭੇਜਿਆ ਜਾ ਸਕਦਾ ਹੈ, ਕਿਉਂਕਿ ਕਰਤਾਰਪੁਰ ਵਿੱਚ ਮੌਜੂਦਾ ਵਿਧਾਇਕ ਸਰਵਣ ਸਿੰਘ ਫਿਲੌਰ ਵੀ ਆਪਣੇ ਹਲਕੇ ਦੀ ਧੜੇਬੰਦੀ ਖਤਮ ਕਰਨ ਵਿੱਚ ਕਾਮਯਾਬ ਨਹੀਂ ਹੋਏ ਅਤੇ ਉਨ੍ਹਾਂ ਦੀ ਟਿਕਟ ਖਤਰੇ ਵਿੱਚ ਦੱਸੀ ਜਾਂਦੀ ਹੈ। ਇਸ ਹਾਲਾਤ ਵਿੱਚ ਕਰਤਾਰਪੁਰ ਤੋਂ ਪਵਨ ਟੀਨੂੰ ਅਕਾਲੀ ਦਲ ਦੀ ਪਹਿਲੀ ਪਸੰਦ ਬਣ ਸਕਦੇ ਹਨ।
ਦੁਆਬੇ ਦੇ ਇਕ ਪ੍ਰਮੁੱਖ ਧਾਰਮਿਕ ਡੇਰੇ ਵੱਲੋਂ ਫਿਲੌਰ ਤੋਂ ਭਾਜਪਾ ਦੇ ਮੌਜੂਦਾ ਵਿਧਾਇਕ ਅਵਿਨਾਸ਼ ਚੰਦਰ ਨੂੰ ਟਿਕਟ ਦਿਵਾਉਣ ਲਈ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉੱਤੇ ਦਬਾਅ ਪਾਉਣ ਦੀ ਚਰਚਾ ਹੈ, ਜਿਸ ਕਾਰਨ ਜੇ ਪਾਰਟੀ ਨੇ ਉਨ੍ਹਾਂ ਨੂੰ ਐਡਜਸਟ ਕਰਨਾ ਹੋਇਆ ਤਾਂ ਫਿਰ ਆਦਮਪੁਰੋਂ ਉਨ੍ਹਾਂ ਨੂੰ ਚੋਣ ਲੜਾਈ ਜਾ ਸਕਦੀ ਹੈ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026