Posted on September 26th, 2016

ਲੰਡਨ- ਸਿੱਖਾਂ ਅਤੇ ਸਿੱਖੀ ਦੀ ਕਾਤਲ ਜਮਾਤ ਕਾਂਗਰਸ ਦੀ ਆਗੂ ਅਤੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਵਲੋਂ ਵੀਹਵੀਂ ਸਦੀ ਦੇ ਮਹਾਨ ਸ਼ਹੀਦ, ਅਤਿ ਸਤਿਕਾਰਯੋਗ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਅਤੇ ਖਾਲਿਸਤਾਨ ਦੀ ਜੰਗੇ ਆਜ਼ਾਦੀ ਦੌਰਾਨ ਜੂਝ ਕੇ ਸ਼ਹਾਦਤਾਂ ਪਾਉਣ ਵਾਲੇ ਸਿੱਖ ਯੋਧਿਆਂ ਖਿਲਾਫ ਕੀਤੀ ਗਈ ਬਕਵਾਸ ਦੀ ਯੂਨਾਈਟਿਡ ਖਾਲਸਾ ਦਲ ਯੂ ਕੇ ਵਲੋਂ ਸਖਤ ਨਿਖੇਧੀ ਕੀਤੀ ਗਈ ਹੈ। ਦਲ ਦੇ ਪ੍ਰਧਾਨ ਸ. ਨਿਰਮਲ ਸਿੰਘ ਸੰਧੂ ਅਤੇ ਜਰਨਲ ਸਕੱਤਰ ਸ. ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਵਲੋਂ ਕਾਂਗਰਸ ਦੀ ਇਸ ਨੇਤਾ ਨੂੰ ਭੂਤਰੀ ਗਾਂ ਕਰਾਰ ਦਿੱਤਾ ਗਿਆ, ਜਿਹੜੀ ਬੇਲਗਾਮ ਅਤੇ ਅਵਾਰਾ ਹੋ ਕੇ ਪਾਗਲਾਂ ਵਾਂਗ ਭੱਜੀ ਫਿਰਦੀ ਹੈ। ਕਾਂਗਰਸ ਦੇ ਜਿੰਮੇਵਾਰ ਵਿਆਕਤੀਆਂ ਦਾ ਫਰਜ਼ ਬਣਦਾ ਹੈ ਕਿ ਉਹ ਇਸ ਨੂੰ ਨੱਥ ਪਾਉਣ ਅਤੇ ਕੀਲੇ ਨਾਲ ਬੰਨ ਕੇ ਰੱਖਣ। ਸੰਤਾਂ ਦੇ ਸੰਤ ਅਤੇ ਜਰਨੈਲਾਂ ਦੇ ਜਰਨੈਲ ਸਤਿਕਾਰਯੋਗ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਸਿੱਖਾਂ ਦੇ ਸਾਹਾਂ ਵਿੱਚ ਵਸਦੇ ਹਨ, ਜਿਹਨਾਂ ਨੂੰ ਸਿੱਖ ਕੌਮ ਜੀਅ ਜਾਨ ਨਾਲ ਪਿਆਰ ਕਰਦੀ ਹੈ। ਮਾਨਸਿਕ ਰੋਗਾਂ ਦੇ ਮਾਹਿਰਾਂ ਦਾ ਮੰਂਨਣਾ ਹੈ ਕਿਸੇ ਵਿਅਕਤੀ ਦੀ ਮੌਤ ਨਾਲ ਪੈਦਾ ਹੋਏ ਸਦਮੇਂ ਦੀ ਮਿਆਦ ਛੇ ਮਹੀਨੇ ਹੁੰਦੀ ਹੈ, ਇਸ ਤੋਂ ਬਾਅਦ ਉਸ ਸਦਮੇ ਦਾ ਦੁੱਖ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਉਸ ਦੀ ਯਾਦ ਮੱਧਮ ਪੈਣੀ ਅਰੰਭ ਹੋ ਜਾਂਦੀ ਹੈ ਪਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਮਹਾਨ ਸ਼ਖਸ਼ੀਅਤ ਇਸ ਧਰਨਾ ਨੂੰ ਰੱਦ ਕਰਦੀ ਹੈ। ਦੁਨਿਆ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਪਰ ਰਿਹਾ ਹੈ ਕਿ ਉਹਨਾਂ ਦੀ ਲਾਸਾਨੀ ਸ਼ਹਾਦਤ ਨੂੰ ਜਿਵੇਂ ਜਿਵੇਂ ਸਮਾਂ ਬੀਤਦਾ ਜਾ ਰਿਹਾ ਉਵੇਂ ਉਵੇਂ ਉਹਨਾਂ ਦਾ ਰੁਤਬਾ ਵਧਦਾ ਜਾ ਰਿਹਾ ਹੈ, ਉਹਨਾਂ ਦੀ ਯਾਦ ਅਤੇ ਵਿਛੋੜੇ ਦਾ ਗਮ ਹੋਰ ਗੂੜਾ ਹੁੰਦਾ ਜਾ ਰਿਹਾ ਹੈ। ਜਿਵੇਂ ਜਿਵੇਂ ਸਮਾ ਬੀਤਦਾ ਜਾ ਰਿਹਾ ਹੈ ਉਵੇਂ ਉਵੇਂ ਸਿੱਖ ਕੌਮ ਨੂੰ ਉਹਨਾਂ ਦੀ ਘਾਟ ਹੋਰ ਜਿਆਦਾ ਮਹਿਸੂਸ ਹੁੰਦੀ ਜਾ ਰਹੀ ਹੈ ਅਤੇ ਹਰ ਰੋਜ਼ ਕੌਮ ਦੀ ਚੜਦੀ ਕਲਾ, ਕੌਮੀ ਹੱਕਾਂ ਹਿਤਾਂ ਦੀ ਪੂਰਤੀ ਅਤੇ ਕੌਮੀ ਅਜ਼ਾਦੀ ਦੀ ਉਮੰਗ ਵਾਲਾ ਸਿੱਖ ਉਹਨਾਂ ਦੀ ਮੁੜ ਆਮਦ ਲਈ ਤੜਫ ਰਿਹਾ ਹੈ, ਜਦਕਿ ਕਿ ਭੱਠਲ ਵਰਗੀ ਜ਼ਨਾਨੀ ਦੇ ਮਰਨ 'ਤੇ ਲੋਕਾਂ ਨੇ ਫਿਟੇ ਮੂੰਹ ਵੀ ਨਹੀਂ ਆਖਣਾ ਬਲਕਿ ਸ਼ੁਕਰ ਕਰਨਾ ਹੈ ਕਿ ਇੱਕ ਅਕ੍ਰਿਤਘਣ ਦੇ ਜਾਣ ਨਾਲ ਧਰਤੀ ਦਾ ਭਾਰ ਹਲਕਾ ਹੋਇਆ ਹੈ।
ਯੂਨਾਈਟਿਡ ਖਾਲਸਾ ਦਲ ਯੂ ਕੇ ਭੱਠਲ ਨੂੰ ਚਿਤਾਵਨੀ ਦਿੱਤੀ ਗਈ ਕਿ ਉਹ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਖਿਲਾਫ ਬਕਵਾਸ ਬੰਦ ਕਰੇ। ਅਗਰ ਉਸ ਵਿੱਚ ਹਿੰਮਤ ਹੈ ਤਾਂ ਇੰਗਲੈਂਡ ਦੇ ਕਿਸੇ ਵੀ ਟੈਲੀਵੀਯਨ ਤੇ ਦਲੀਲ ਨਾਲ ਖੁੱਲੀ ਬਹਿਸ ਕਰ ਲਵੇ ਤਾਂ ਇਸ ਦੀ ਇਹੋ ਜਿਹੀ ਤਸੱਲੀ ਕਰਵਾ ਦਿੱਤੀ ਜਾਵੇਗੀ ਕਿ ਇਸ ਨੂੰ ਉਮਰ ਭਰ ਯਾਦ ਰਹੇਗੀ।

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026

Posted on June 4th, 2026