Posted on September 25th, 2016

ਜਲੰਧਰ, 25 ਸਤੰਬਰ- ਫਾਈਨਾਂਸਰਾਂ ਤੋਂ ਤੰਗ ਆ ਕੇ ਇਕ ਪਰਿਵਾਰ ਦੇ ਚਾਰ ਜੀਆਂ ਨੇ ਕਿਸ਼ਨਗੜ੍ਹ ਨੇੜੇ ਸਲਫਾਸ ਖਾ ਕੇ ਆਤਮ ਹੱੱਤਿਆ ਕਰ ਲਈ। ਮ੍ਰਿਤਕਾਂ ਦੀ ਪਛਾਣ ਅਨਿਲ ਅਗਰਵਾਲ, ਉਸ ਦੀ ਪਤਨੀ ਰਜਨੀ ਅਗਰਵਾਲ, ਪੁੱਤਰ ਅਭਿਸ਼ੇਕ ਤੇ ਧੀ ਰਾਸ਼ੀ ਵਜੋਂ ਹੋਈ, ਜੋ ਜਲੰਧਰ ਦੇ ਪਠਾਨਕੋਟ ਚੌਕ ਨੇੜੇ ਫਲੈਟਾਂ ਵਿੱਚ ਰਹਿੰਦੇ ਸਨ। ਥਾਣਾ ਭੋਗਪੁਰ ਦੀ ਪੁਲੀਸ ਨੇ ਇਸ ਮਾਮਲੇ ਵਿੱਚ ਅੱਠ ਵਿੱਚੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਛੇ ਫਰਾਰ ਦੱਸੇ ਜਾ ਰਹੇ ਹਨ।
ਇਸ ਘਟਨਾ ਦਾ ਪਤਾ ਉਦੋਂ ਲੱਗਿਆ, ਜਦੋਂ ਅੱੱਜ ਸਵੇਰੇ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇਅ ’ਤੇ ਕਿਸ਼ਨਗੜ੍ਹ ਨੇੜੇ ਖੇਤਾਂ ਵਿੱਚ ਇਨ੍ਹਾਂ ਦੀਆਂ ਲਾਸ਼ਾਂ ਪਈਆਂ ਦੇਖੀਆਂ। ਪੁਲੀਸ ਅਨੁਸਾਰ ਅਨਿਲ ਅਗਰਵਾਲ ਦੀ ਜੇਬ ਵਿੱਚੋਂ ਜਿਹੜਾ ਖ਼ੁਦਕੁਸ਼ੀ ਨੋਟ ਬਰਾਮਦ ਹੋਇਆ, ਉਸ ਵਿੱਚ ਅਰਵਿੰਦ ਪਾਲ, ਸੰਜੀਵ, ਦੀਪਕ, ਗੁਰਮੁੱਖ, ਅਤੁਲ, ਕੁਲਵੀਰ, ਰਾਜਵੀਰ ਕੌਰ ਅਤੇ ਮਨਦੀਪ ਨੰਦਾ ਦੇ ਨਾਂ ਲਿਖੇ ਹੋਏ ਸਨ। ਅਨਿਲ ਅਗਰਵਾਲ ਨੇ ਖ਼ੁਦਕੁਸ਼ੀ ਨੋਟ ਵਿੱਚ ਲਿਖਿਆ ਹੈ ਕਿ ਉਸ ਨੇ ਕਰਜ਼ਾ ਲਿਆ ਹੋਇਆ ਸੀ, ਜਿਹੜਾ ਵਿਆਜ ਸਮੇਤ ਮੋੜ ਵੀ ਦਿੱਤਾ ਸੀ ਪਰ ਇਹ ਲੋਕ ਉਸ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਸਨ ਅਤੇ ਧਮਕੀਆਂ ਦੇ ਰਹੇ ਸਨ ਕਿ ਜੇ ਉਸ ਨੇ ਪੈਸੇ ਨਾ ਮੋੜੇ ਤਾਂ ਉਸ ਦੀ ਪਤਨੀ ਤੇ ਧੀ ਨੂੰ ਅਗਵਾ ਕਰ ਲੈਣਗੇ।
ਥਾਣਾ ਭੋਗਪੁਰ ਵਿੱਚ ਖ਼ੁਦਕੁਸ਼ੀ ਨੋਟ ਅਤੇ ਪੀੜਤਾਂ ਦੇ ਰਿਸ਼ਤੇਦਾਰ ਨੀਲਮ ਗੁਪਤਾ ਵੱਲੋਂ ਪੁਲੀਸ ਨੂੰ ਦਿੱਤੇ ਬਿਆਨਾਂ ਉਤੇ ਅੱਠ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਥਾਣੇਦਾਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਲਾਸ਼ਾਂ ਦਾ ਪੋਸਟ ਮਾਰਟਮ ਕਰਵਾਉਣ ਲਈ ਜਲੰਧਰ ਸਿਵਲ ਹਸਪਤਾਲ ਭੇਜੀਆਂ ਗਈਆਂ ਹਨ। ਫੜੇ ਗਏ ਮੁਲਜ਼ਮਾਂ ਵਿੱਚ ਅਤੁਲ ਤੇ ਰਾਜਵੀਰ ਕੌਰ ਸ਼ਾਮਲ ਹਨ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026