Posted on September 17th, 2016

<p><br></p>
ਆਪਣਾ ਇਕ ਮਿੱਤਰ ਕਥਾਵਾਚਕ/ਪ੍ਰਚਾਰਕ ਏ। ਇਹ ਉਸਦਾ ਧੰਦਾ ਨਹੀਂ ਬਚਪਨ ਤੋਂ ਇਕ ਲਿਵ ਸੀ। ਜਦੋਂ ਟੱਬਰ ਦੇ ਸਾਰੇ ਬੰਦੇ ਸ਼ਰਾਬ ਕੱਢ ਕੇ ਪੀਂਦੇ ਸੀ, ਉਦੋਂ ਉਹ ਬਾਬੇ ਦੀ ਕੁਟੀਆ ਬੈਠਾ ਮਹਾਂਪੁਰਸ਼ਾਂ ਕੋਲੋਂ ਸੰਥਿਆ ਲੈਂਦਾ ਸੀ। ਛੇਵੀ ਕਲਾਸ ‘ਚ ਉਹ ਅਖੰਡ ਪਾਠ ਸਹਿਬ ਕਰਨ ਲੱਗ ਪਿਆ।
ਮਹਾਰਾਜ ਨੇ ਅਵਾਜ਼ ‘ਚ ਏਨਾ ਰਸ ਤੇ ਜੀਭ ਤੇ ਸ਼ਬਦਾਂ ਦਾ ਸ਼ੁੱਧ ਉਚਾਰਨ ਬਖਸ਼ਿਆ ਕਿ ਲੋਕ ਪਾਠ ਵਾਲੇ ਕਮਰੇ ‘ਚ ਵੇਖਕੇ ਹੈਰਾਨ ਰਹਿ ਜਾਂਦੇ ਕਿ ਆਹ ਜੋ ਮਾਹਰਾਜ ਦੀ ਸਵਾਰੀ ਦੇ ਉਹਲੇ ਦਿਖਦਾ ਵੀ ਨਹੀਂ, ਉਹ ਸਪੀਕਰ ‘ਚ ਬੋਲ ਰਿਹੈ। ਉਸਨੇ ਬਾਣੀ ਦੇ ਸਿੱਖੀ ਦੇ ਪ੍ਰਚਾਰ ਪਸਾਰ ਬਿਨ ਦੂਜਾ ਕੋਈ ਰਾਹ ਸੋਚਿਆ ਈ ਨਹੀਂ ਚੁਣਨਾ ਤਾਂ ਕੀ ਸੀ। ਉਹ ਹਮੇਸ਼ਾਂ ਕਹਿੰਦਾ ਮਾਹਰਾਜ ਨੇ ਏਨੀ ਕੁ ਜ਼ਮੀਨ ਦਿੱਤੀ ਆ ਕਿ ਕਦੇ ਦਾਣਿਆਂ ਦੀ ਕਮੀਂ ਨਹੀਂ ਆਉਣੀ। ਆਪਾਂ ਗੁਰੂ ਪੰਥ ਦਾ ਡੱਟ ਕੇ ਪ੍ਰਚਾਰ ਕਰਨਾ। ਉਹਨੁੰ ਮਾਹਰਾਜ ਨੇ ਹਰ ਮੈਦਾਨ ਫਤਿਹ ਬਖਸ਼ੀ, ਕੋਈ ਪੈਸੇ ਦੀ ਤੋਟ ਵੀ ਨਹੀਂ। ਮੈਂ ਰਾਹੇ ਬਗਾਹੇ ਪੁੱਛਦਾ ਹੁੰਨਾਂ ਕਿ ਕਿਵੇਂ ਚੱਲਦਾ ਪ੍ਰਚਾਰ?
ਅੱਜਕੱਲ ਉਦਾਸ ਹੈ।
ਆਂਹਦਾ ਭਾਊ ਕਾਹਦੇ ਪ੍ਰਚਾਰ? ਲੋਕ ਸਿੱਖੀ ਦੀ ਗੱਲ ਸੁਣਨ ਨੁੰ ਰਾਜ਼ੀ ਨਹੀਂ। ਹਰ ਬੰਦਾ ਚਾਹੁੰਦਾ ਮੇਰੇ ਧੜੇ ਦੀ ਗੱਲ ਹੋਵੇ। ਸਟੇਜਾਂ ਗੁਰਦਵਾਰੇ ਧਿਰਾਂ ‘ਚ ਵੰਡੇ ਪਏ ਨੇ। ਕੁਝ ਟਕਾਸਾਲੀਆਂ ਦੇ ਨੇ, ਕੁਝ ਸੰਪ੍ਰਦਾਈਆਂ ਦੇ, ਕੁਝ ਮਿਸ਼ਨਰੀਆਂ ਦੇ ਨੇ। ਉਹਨਾਂ ਦੇ ਆਪੋਂ-ਆਪਣੇ ਫਰੇਮ ਨੇ, ਜਿਹੜਾ ਪ੍ਰਚਾਰਕ ਵਿਰੋਧੀ ਧੜੇ ਲਈ ਜ਼ਹਿਰ ਉਗਲਦਾ, ਉਹਦੀ ਪੁੱਛ ਪ੍ਰਤੀਤ ਆ।
ਹੁਣ ਪ੍ਰਬੰਧਕ ਪੁੱਛਣ ਲੱਗ ਗਏ ਨੇ ਕਿ ਪਹਿਲਾਂ ਦੱਸੋ ਦਸਮ ਗ੍ਰੰਥ ਬਾਰੇ ਕੀ ਵਿਚਾਰ ਆ? ਤੁਹਾਨੁੰ ਕਦੀ ਪੱਖ ‘ਚ ਬੋਲਦਿਆਂ ਨਹੀ ਸੁਣਿਆ.... ਕਿਤੇ ਮਿਸ਼ਨਰੀ ਤਾਂ ਨਹੀਂ ? ਦੂਜੇ ਪੁੱਛਦੇ ਨੇ ਕਦੇ ਦਸਮ ਗ੍ਰੰਥ ਦੇ ਵਿਰੋਧ ‘ਚ ਅੱਖਰ ਨਹੀਂ ਬੋਲਿਆ ਤੁਸਾਂ ...ਕੀ ਚੱਕਰ ਆ ਡੇਰੇਦਾਰ ਉ? ਪੱਗ ਦੇ ਰੰਗ ਤੇ ਬੰਨ੍ਹਣ ਦੇ ਅੰਦਾਜ਼ ਤੋਂ ਕਿਆਫੇ ਲਾਏ ਜਾਂਦੇ ਕਿ ਇਹ ਵਿਰੋਧੀ ਹੈ ਜਾਂ ਪੱਖੀ।
ਸਾਡੇ ਲਈ ਕੋਈ ਥਾਂ ਨਹੀਂ ਬਚੀ ਭਾਊ। ਤੁਸੀ ਧੂੰਦਾ ਬ੍ਰੈਂਡ ਹੋਵੋ ਜਾਂ ਕੈਲੋਫੋਰਨੀਆਂ ਬ੍ਰੈਂਡ। ਉਹ ਕਿੱਥੇ ਜਾਣ ਜਿਹੜੇ ਸੰਤਾਂ, ਭਗਤਾਂ, ਗੁਰੂਆਂ ਦੀ ਕਥਾ-ਕਹਾਣੀਆਂ ਸੁਣਾਉਣੀਆ ਚਾਹੁੰਦੇ ਨੇ? ਸਾਖੀਆਂ ਨਾਲ ਪੁੱਤ ਸਪੁੱਤ ਕਰਨਾ ਚਾਹੁੰਦੇ ਨੇ। ਸ਼ਹੀਦਾਂ ਦੀ ਸ਼ਹਾਦਤਾਂ ਦੇ ਕਿੱਸੇ, ਬੀਬੀਆਂ ਮਾਈਆਂ ਦੀਆਂ ਕਿਰਤ ਕਮਾਈਆਂ ਦੀਆਂ ਬਾਤਾਂ ਪਾਉਣ ਵਾਲੇ ਕੀ ਕਰਨ?
ਸਾਨੂੰ ਕੀ ਫਰਕ ਪੈਂਦਾ ਕੋਈ ਮੂਲ ਮੰਤਰ ਕਿਥੋਂ ਤੱਕ ਪੜ੍ਹਦਾ, ਮਹੱਲਾ ਕਹਿੰਦਾ ਕਿ ਮਹਿਲਾ, ਪਾਠ ਕਰਦਿਆਂ ਅੱਖਰਾਂ ਨੁੰ ਬਿੰਦੀ ਲਾਉਂਦਾ ਜਾਂ ਨਹੀਂ ਲਉਂਦਾ, ਕੁੰਭ ਲਲੇਰ ਰੱਖਦਾ ਜਾਂ ਨਹੀਂ, ਦਸਮ ਗ੍ਰੰਥ ਨੂੰ ਮੰਨਦਾ ਜਾਂ ਨਹੀਂ ਮੰਨਦਾ।
ਸਾਡੇ ਲਈ ਤਾਂ ਇੱਕੋ ਸ਼ਰਤ ਆ ਕਿ ਉਹ ਗੁਰੂ ਗੋਬਿੰਦ ਸਿੰਘ ਦੀ ਅਵਾਜ਼ `ਤੇ ਉਠੇਗਾ ਜਾਂ ਨਹੀਂ!
- ਚਰਨਜੀਤ ਸਿੰਘ ਤੇਜਾ ਦੀ ਕਲਮ ਤੋਂ

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026