Posted on May 31st, 2013

<p>'ਯੂਨਾਈਟਿਡ ਬ੍ਰਦਰਜ਼ ਫੀਲਡ ਹਾਕੀ ਕਲੱਬ' ਦੀ ਜੇਤੂ ਟੀਮ ਆਪਣੇ ਕੋਚ ਸਾਹਿਬਾਨ ਨਾਲ<br></p>
ਸਰੀ (ਗੁਰਪ੍ਰੀਤ ਸਿੰਘ ਸਹੋਤਾ)- 16 ਸਾਲ ਤੋਂ ਘੱਟ ਉਮਰ ਦੇ ਮੁੰਡਿਆਂ ਦੀ ਸੂਬਾਈ ਚੈਂਪੀਅਨਸ਼ਿਪ ਬੀਤੇ ਦਿਨੀਂ ਬੀ. ਸੀ. ਦੀ ਰਾਜਧਾਨੀ ਵਿਕਟੋਰੀਆ ਵਿਖੇ ਸੰਪੂਰਨ ਹੋਈ, ਜਿਸ ਵਿੱਚ ਫਾਈਨਲ ਮੈਚ ਦੌਰਾਨ 'ਯੂਨਾਈਟਿਡ ਬ੍ਰਦਰਜ਼ ਫੀਲਡ ਹਾਕੀ ਕਲੱਬ' ਦੀ ਟੀਮ ਨੇ 'ਇੰਡੀਆ ਫੀਲਡ ਹਾਕੀ ਕਲੱਬ' ਨੂੰ ਬਹੁਤ ਹੀ ਫਸਵੇਂ ਮੈਚ ਵਿੱਚ 3-2 ਦੇ ਫਰਕ ਨਾਲ ਹਰਾ ਦਿੱਤਾ। ਦਿਲਚਸਪ ਗੱਲ ਇਹ ਰਹੀ ਕਿ ਫਾਈਨਲ 'ਚ ਪੁੱਜੀਆਂ ਦੋਵੇਂ ਟੀਮਾਂ ਵਲੋਂ ਖੇਡਣ ਵਾਲੇ ਬਹੁਗਿਣਤੀ ਖਿਡਾਰੀ ਪੰਜਾਬੀ ਸਨ। 'ਵਿਕਟੋਰੀਆ ਫੀਲਡ ਹਾਕੀ ਕਲੱਬ' ਨੂੰ ਇਸ ਚੈਂਪੀਅਨਸ਼ਿਪ 'ਚ ਤੀਜਾ ਸਥਾਨ ਹਾਸਲ ਹੋਇਆ।
'ਯੂਨਾਈਟਿਡ ਫੀਲਡ ਹਾਕੀ ਕਲੱਬ' ਨੇ ਲਗਾਤਾਰ ਤੀਜੇ ਸਾਲ ਇਹ ਚੈਂਪੀਅਨਸ਼ਿਪ ਜਿੱਤ ਕੇ ਫੀਲਡ ਹਾਕੀ ਦੇ ਖੇਤਰ 'ਚ ਆਪਣੀ ਸਰਦਾਰੀ ਕਾਇਮ ਰੱਖੀ ਹੈ, ਜਿਸ ਦੇ ਖਿਡਾਰੀਆਂ ਟਾਰਜਨ ਸਿੰਘ ਸੰਧੂ, ਸੇਵਕ ਸਿੰਘ ਸੰਘੇੜਾ, ਸੁੱਖਨਿਧਾਨ ਸਿੰਘ ਸੰਘਾ, ਰਾਜਨ ਸਿੰਘ ਕਾਹਲੋਂ, ਕਬੀਰ ਸਿੰਘ ਔਜਲਾ, ਜੈਪਾਲ ਸਿੰਘ ਸਿਵੀਆ, ਸੁਰਜਣ ਸਿੰਘ ਸੰਧੂ ਤੇ ਪਾਲ ਸਿੰਘ ਗਿੱਲ ਨੇ ਬਹੁਤ ਹੀ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ। 'ਇੰਡੀਆ ਫੀਲਡ ਹਾਕੀ ਕਲੱਬ' ਵਲੋਂ ਹਰਕੀਰਤ ਸਿੰਘ ਆਹਲੂਵਾਲੀਆ ਤੇ ਰੰਜੀਗਰ ਸਿੰਘ ਸੰਧੂ ਦੀ ਖੇਡ ਬਹੁਤ ਹੀ ਖੂਬ ਰਹੀ।ਲੰਮੇ ਸਮੇਂ ਤੋਂ 'ਯੂਨਾਈਟਿਡ ਬ੍ਰਦਰਜ਼ ਫੀਲਡ ਹਾਕੀ ਕਲੱਬ' ਨਾਲ ਜੁੜੇ ਹੋਏ ਸਥਾਨਕ ਹਾਕੀ ਪ੍ਰੇਮੀਆਂ ਤੇਜਿੰਦਰ ਸਿੰਘ ਔਜਲਾ ਤੇ ਡਾ. ਸੁਖਵਿੰਦਰ ਸਿੰਘ ਕਾਹਲੋਂ ਨੇ ਇਸ ਜਿੱਤ 'ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਟੀਮ ਦੀ ਜਿੱਤ ਨਾਲ ਸਭ ਨੂੰ ਬੇਹੱਦ ਖੁਸ਼ੀ ਹੋਈ ਹੈ। ਵੱਡੀ ਖੁਸ਼ੀ ਇਸ ਗੱਲ ਦੀ ਹੈ ਕਿ ਇਸ ਟੀਮ ਨੇ ਲਗਾਤਾਰ ਤੀਜੀ ਵਾਰ ਇਹ ਚੈਂਪੀਅਨਸ਼ਿਪ ਜਿੱਤ ਕੇ 'ਹੈਟਰਿਕ' ਬਣਾ ਦਿੱਤੀ ਹੈ। ਉਨ੍ਹਾਂ ਟੀਮ ਦੀ ਇਸ ਜਿੱਤ 'ਤੇ ਕਲੱਬ ਨਾਲ ਜੁੜੇ ਸਮੁੱਚੇ ਖਿਡਾਰੀਆਂ, ਕੋਚ ਸਾਹਿਬਾਨਾਂ, ਖਿਡਾਰੀਆਂ ਦੇ ਮਾਪਿਆਂ ਅਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਸਖਤ ਮਿਹਨਤ ਸਦਕਾ ਇਹ ਜਿੱਤ ਨਸੀਬ ਹੋਈ ਹੈ।
ਜ਼ਿਕਰਯੋਗ ਹੈ ਕਿ ਸਰੀ-ਵੈਨਕੂਵਰ ਦਾ ਇਲਾਕਾ ਅੱਜਕੱਲ੍ਹ ਫੀਲਡ ਹਾਕੀ ਦੀ
ਨਰਸਰੀ ਬਣਿਆ ਹੋਇਆ ਹੈ, ਜਿੱਥੇ ਵੱਖ-ਵੱਖ ਉਮਰਾਂ ਦੇ ਸੈਂਕੜੇ ਖਿਡਾਰੀ ਜੀਅ-ਜਾਨ ਲਗਾ ਕੇ ਪੰਜਾਬੀਆਂ
ਦੀ ਮਨਭਾਉਂਦੀ ਖੇਡ ਹਾਕੀ ਦੀ ਟਰੇਨਿੰਗ ਲੈ
ਰਹੇ ਹਨ। ਆਉਣ ਵਾਲੇ ਸਾਲਾਂ 'ਚ ਇਨ੍ਹਾਂ ਖਿਡਾਰੀਆਂ 'ਚੋਂ ਕਈ ਉਲੰਪੀਅਨਾਂ ਦਾ ਪੈਦਾ ਹੋਣਾ ਯਕੀਨੀ ਹੈ।

Posted on September 24th, 2026

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026