Posted on August 3rd, 2016

ਕਰਾਚੀ – ਪਾਕਿਸਤਾਨ ਸਿੱਖ ਕੌਂਸਲ ਦੇ ਸਰਪ੍ਰਸਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਕਿਸਤਾਨ ਦੇ ਜ਼ਿਆਦਾਤਰ ਸਿੱਖ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ। ਉਹਨਾਂ ਦੀ ਮਾਲੀ ਮਦਦ ਕਰਨ ਲਈ ਪਾਕਿਸਤਾਨ ਸਿੱਖ ਕੌਂਸਲ ਸੰਗਤਾਂ ਦੇ ਸਹਿਯੋਗ ਨਾਲ ਉਹਨਾਂ ਨੂੰ ਪੰਜ-ਪੰਜ ਹਜ਼ਾਰ ਰੁਪੈ ਦੇਣ ਦਾ ਉਪਰਾਲਾ ਹਰ ਸਾਲ ਕਰਦੀ ਹੈ ਤਾਂ ਜੋ ਉਹ ਆਪਣੇ ਪਰਿਵਾਰ ਨੂੰ ਸਹੀ ਤਰਾਂ ਪਾਲ ਸਕਣ।
ਇਸ ਸਾਲ ਵੱਖ-ਵੱਖ ਜਿਲਿਆਂ ਤੋਂ ਦਸ-ਦਸ ਪਰਿਵਾਰਾਂ ਦੀ ਚੋਣ ਕੀਤੀ ਗਈ ਅਤੇ ਕੁਲ ਅਠੱਤਰ ਪਰਿਵਾਰਾਂ ਨੂੰ ਪੰਜ-ਪੰਜ ਹਜ਼ਾਰ ਦੇ ਚੈੱਕ ਦੇ ਕੇ ਮਾਲੀ ਮਦਦ ਕੀਤੀ ਗਈ। ਜਿੱਥੇ ਇਸ ਸਮਾਗਮ ਨੂੰ ਅਯੋਜਿਤ ਕੀਤਾ ਗਿਆ, ਉੱਥੇ ਇਹਨਾਂ ਪਰਿਵਾਰਾਂ ਨੂੰ ਬੁਲਾਇਆ ਗਿਆ ਅਤੇ ਇਕੱਲੇ ਇਕੱਲੇ ਪਰਿਵਾਰ ਨੂੰ ਚੈੱਕ ਦਿੱਤਾ ਗਿਆ। ਇਸ ਸਮਾਗਮ ਵਿੱਚ ਭਾਈ ਅਰਜਨ ਸਿੰਘ, ਭਾਈ ਭੱਲਾ ਸਿੰਘ ਅਤੇ ਸਾਬਕਾ ਐੱਮ. ਪੀ. ਮਾਈਕਲ ਜਵੇਦ ਵੀ ਹਾਜ਼ਰ ਹੋਏ।
ਸਮੁੱਚੇ ਤੌਰ ਤੇ ਪਰਿਵਾਰਾਂ ਵਲੋਂ ਪਾਕਿਸਤਾਨ ਕੌਂਸਲ ਦੇ ਅਹੁਦੇਦਾਰਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਸ. ਰਮੇਸ਼ ਸਿੰਘ ਖਾਲਸਾ ਸਰਪ੍ਰਸਤ ਨੇ ਦੱਸਿਆ ਕਿ ਉਹ ਹਰ ਸਾਲ ਹੀ ਗਰੀਬ ਪਰਿਵਾਰਾਂ ਦੀ ਮਦਦ ਕਰਦੇ ਹਨ। ਇਸ ਦੇ ਨਾਲ ਨਾਲ ਉਹ ਪੜਨ ਵਾਲੇ ਬੱਚਿਆਂ ਨੂੰ ਵੀ ਫੀਸਾਂ ਵਿੱਚ ਮਦਦ ਕਰਕੇ ਉਹਨਾਂ ਨੂੰ ਰੋਜ਼ਗਾਰ ਜੋਗਾ ਕਰਦੇ ਹਨ ਤਾਂ ਜੋ ਉਹ ਆਪਣੇ ਪਰਿਵਾਰਾਂ ਦੀ ਦੇਖ ਰੇਖ ਕਰ ਸਕਣ। ਸਮੁੱਚੇ ਤੌਰ ਤੇ ਰਮੇਸ਼ ਸਿੰਘ ਖਾਲਸਾ ਸਰਕਾਰ ਦੇ ਘੱਟ ਗਿਣਤੀਆਂ ਦੇ ਮਹਿਕਮੇ ਤੋਂ ਵੀ ਮਾਲੀ ਮਦਦ ਲੈ ਕੇ ਗਰੀਬ ਸਿੱਖ ਪਰਿਵਾਰਾਂ ਦੀ ਮਦਦ ਕਰਦੇ ਹਨ, ਜੋ ਬਹੁਤ ਸ਼ਲਾਘਾਯੋਗ ਕਦਮ ਹੈ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026