Posted on August 2nd, 2016

ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਕੈਨੇਡਾ ਦੇ ਸਭ ਤੋਂ ਵੱਡੇ ਤੇ ਇਤਿਹਾਸਿਕ ਇਕੱਠ ਗਦਰੀ ਬਾਬਿਆਂ ਦੇ ਮੇਲੇ' ਵਿੱਚ ਟੋਰਾਂਟੋ ਤੋਂ ਵਿਸ਼ੇਸ਼ ਤੌਰ 'ਤੇ ਹਿੱਸਾ ਲੈਣ ਆਏ ਬਲਜਿੰਦਰ ਸਿੰਘ ਸੇਖਾ ਨੇ ਉਨ੍ਹਾਂ ਵਲੋਂ ਵਲੋ ਤਿਆਰ ਕੀਤਾ ਚਿੱਤਰ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਦੇ ਸਹਿਯੋਗ ਨਾਲ ਕੈਨੇਡਾ ਦੇ ਰੱਖਿਆ ਮੰਤਰੀ ਸ. ਹਰਜੀਤ ਸਿੰਘ ਸੱਜਣ ਨੂੰ ਭੇਟ ਕੀਤਾ। ਰੱਖਿਆ ਮੰਤਰੀ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਾਮਾਗਾਟਾਮਾਰੂ ਜਹਾਜ਼ ਦੀ ਤ੍ਰਾਸਦੀ ਸਬੰਧੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਮੰਗੀ ਮੁਆਫੀ ਤੋਂ ਬਾਅਦ ਇਹ ਚਿੱਤਰ ਇੱਕ ਇਤਿਹਾਸਿਕ ਦਸਤੇਵਾਜ਼ ਵਜੋਂ ਯਾਦ ਕੀਤਾ ਜਾਵੇਗਾ। ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਪ੍ਰਧਾਨ ਸਾਿਹਬ ਸਿੰਘ ਥਿੰਦ ਤੇ ਬਾਕੀ ਅਹੁਦੇਦਾਰਾਂ ਨੇ ਹਜ਼ਾਰਾਂ ਲੋਕਾਂ ਦੇ ਇਕੱਠ ਵਿੱਚ ਸ. ਹਰਜੀਤ ਸਿੰਘ ਸੱਜਣ ਨੂੰ ਬੇਨਤੀ ਕੀਤੀ ਕਿ ਇਸ ਚਿੱਤਰ ਨੂੰ ਉਹ ਖੁਦ ਟਰੂਡੋ ਨੂੰ ਭੇਟ ਕਰਨ ਤਾਂ ਕਿ ਇਸਨੂੰ ਕੈਨੇਡਾ ਦੀ ਰਾਜਧਾਨੀ ਓਟਾਵਾ ਸਥਿਤ ਪ੍ਰਧਾਨ ਮੰਤਰੀ ਦਫਤਰ ਵਿੱਚ ਲਗਾਇਆ ਜਾ ਸਕੇ।
ਬਲਜਿੰਦਰ ਸਿੰਘ ਸੇਖਾ ਨੇ ਕਿਹਾ ਕਿ ਉਨ੍ਹਾਂ ਵਲੋਂ ਇਸ ਚਿੱਤਰ ਨੂੰ ਤਿਆਰ ਕਰਨ ਦਾ ਮਕਸਦ ਭਾਈਚਾਰੇ ਵਲੋਂ ਇੱਕ ਧੰਨਵਾਦੀ ਦਸਤਾਵੇਜ਼ ਵਜੋਂ ਪ੍ਰਧਾਨ ਮੰਤਰੀ ਦਫਤਰ ਤੱਕ ਪਹੁੰਚਦਾ ਕਰਨਾ ਸੀ ਤਾਂ ਕਿ ਸਾਡੀਆਂ ਭਾਵਨਾਵਾਂ ਦਾ ਅਹਿਸਾਸ ਭਵਿੱਖ ਦੇ ਪ੍ਰਧਾਨ ਮਤਰੀ ਵੀ ਜਾਣ ਸਕਣ।
Wording on Historical portrait:
Your words have healed the painful wounds of the people. We shall be indebted to you and our beautiful country Canada. We don't have words to thank you but we promise that we shall be ready for any sacrifice for Canada.
ਪੰਜਾਬੀ ਅਨੁਵਾਦ:
ਤੁਹਾਡੇ ਬੋਲਾਂ ਨੇ ਚਿਰਾਂ ਤੋਂ ਰਿਸਦੇ ਜ਼ਖ਼ਮਾਂ 'ਤੇ ਮੱਲ੍ਹਮ ਦਾ ਕੰਮ ਕੀਤਾ ਹੈ। ਅਸੀਂ ਹਮੇਸ਼ਾ-ਹਮੇਸ਼ਾ ਲਈ ਤੁਹਾਡੇ ਰਿਣੀ ਅਤੇ ਸਾਡੇ ਸੋਹਣੇ ਦੇਸ਼ ਕਨੇਡਾ ਦੇ ਕਰਜ਼ਦਾਰ ਰਹਾਂਗੇ। ਸਾਡੇ ਕੋਲ ਲਫ਼ਜ਼ ਨਹੀਂ ਕਿ ਅਸੀਂ ਤੁਹਾਡਾ ਧੰਨਵਾਦ ਕਰ ਸਕੀਏ ਪਰ ਸਾਡਾ ਵਾਅਦਾ ਹੈ ਕਿ ਅਸੀਂ ਕੈਨੇਡਾ ਲਈ ਕੋਈ ਵੀ ਕੁਰਬਾਨੀ ਕਰਨੋਂ ਪਿੱਛੇ ਨਹੀਂ ਹਟਾਂਗੇ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026