Posted on July 20th, 2016
ਕੈਨੇਡਾ 'ਚ ਪੰਜਾਬੀ ਵਿਆਹਾਂ-ਰਿਸੈਪਸ਼ਨਾਂ 'ਚ ਫੁਕਰਬਾਜ਼ੀ ਦੇ ਭਾਰੂ ਹੋ ਜਾਣ ਸਬੰਧੀ ਲਿਖੇ ਆਰਟੀਕਲ ਨੂੰ ਆਪ 'ਚੋਂ ਬਹੁਗਿਣਤੀ ਨੇ ਪਸੰਦ ਕੀਤਾ, ਉਸ ਲਈ ਸ਼ੁਕਰਗੁਜ਼ਾਰ ਹਾਂ। ਅਮੀਰਾਂ ਦੇ ਫੋਨ/ਸੁਨੇਹੇ ਵੀ ਆਏ ਤੇ ਆਮ ਲੋਕਾਂ ਦੇ ਵੀ। ਦੁਖੀ ਸਭ ਨੇ ਪਰ ਲਾਚਾਰੀ ਪ੍ਰਗਟਾ ਰਹੇ ਹਨ ਕਿ ਇਹ ਸਭ ਰੋਕੀਏ ਤਾਂ ਕਿੱਦਾਂ ਰੋਕੀਏ? ਦਾਸ ਇਸ ਬਹਿਸ ਨੂੰ ੲਿੱਥੇ ਹੀ ਨੀ ਛੱਡ ਦੇਣਾ ਚਾਹੁੰਦਾ। ਇਸ 'ਤੇ ਹੋਰ ਵਿਚਾਰ ਹੋਣੀ ਚਾਹੀਦੀ ਹੈ।
ਅੱਜ ਮੈਂ ਪੰਜਾਬੀ ਵਿਆਹਾਂ/ਰਿਸੈਪਸ਼ਨਾਂ 'ਤੇ ਹੋ ਰਹੀਆਂ ਗੱਲਾਂ (ਚੁਗਲੀਆਂ) ਬਾਰੇ ਸਾਂਝ ਪਾਉਣਾ ਚਾਹੁੰਨਾ, ਜੋ ਅਕਸਰ ਵਿਆਹ/ਰਿਸੈਪਸ਼ਨ 'ਤੇ ਪੁੱਜੇ ਬੰਦੇ ਕਿਸੇ ਟੋਲੇ 'ਚ ਖੜ ਕੇ, ਬਾਰ 'ਤੇ ਖੜ ਕੇ ਜਾਂ ਟੇਬਲਾਂ 'ਤੇ ਬੈਠੇ ਹੋਏ ਕਰਦੇ ਹਨ, ਜੋ ਖੁਦ ਸੁਣੇ ਹਨ। ਔਰਤਾਂ ਕੀ ਗੱਲਾਂ ਕਰਦੀਆਂ ਹੋਣਗੀਆਂ, ਇਹ ਗੱਲ ਕਿਸੇ ਔਰਤ ਤੋਂ ਕਰਾਵਾਂਗੇ।
ਸੱਦਾ ਦੇਣ ਵਾਲੇ ਨੇ ਇਸ ਕਰਕੇ ਨਜ਼ਦੀਕੀਆਂ ਨੂੰ ਸੱਦਿਆ ਹੁੰਦਾ ਕਿ ਇਹ ਮੇਰੇ ਬੱਚਿਆਂ ਨੂੰ ਅਸੀਸ ਦੇਣਗੇ, ਅਸ਼ੀਰਵਾਦ ਦੇਣਗੇ, ਲੰਮੇ ਤੇ ਤੰਦਰੁਸਤ ਵਿਆਹੁਤਾ ਜੀਵਨ ਬਾਰੇ, ਪਰ ਅਜਿਹੇ ਬਹੁਤ ਥੋੜੇ ਦੇਖੇ, ਬਹੁਤੇ ਇਹੋ ਜਿਹੀਆਂ ਗੱਲਾਂ ਕਰਦੇ ਹਨ:
- ਡੈਕੋਰੇਸ਼ਨ 'ਤੇ ਏਨੇ ਪੈਸੇ ਲਾ ਦਿੱਤੇ, ਹਰਾਮ ਦੀ ਕਮਾਈ ਲਗਦੀ ਆ।
- ਪਿੰਡ ਇਹਨਾਂ ਸਾਡਿਓਂ ਲੱਸੀ ਲਿਜਾਣੀ ਤੇ ਫੇਰ ਜਾ ਕੇ ਸਾਰਾ ਟੱਬਰ ਅਚਾਰ ਨਾਲ ਰੋਟੀ ਖਾਂਦਾ ਸੀ, ਹੁਣ ਰੱਜ ਨੂੰ ਚੱਜ ਆ ਗਿਆ।
- ਕੁੜੀ ਮਾਂ ਵਰਗੀ ਆ, ਸਹੁਰਿਆਂ ਦੇ ਚਕਾਊ ਚੌਂਹਟੇ
- ਮੁੰਡਾ ਖਰੇ ਕਿੱਦਾਂ ਟਿਕ ਕੇ ਬੈਠਾ, ਮਿੱਤਰਾਂ ਨੇ ਵਾਹਵਾ ਸਮਾਨ ਛਕਾਇਆ ਲਗਦਾ।
- ਖਰੇ ਸਾਲਿਆਂ ਨੇ 4 ਦਿਨ ਕੱਠੇ ਰਹਿਣਾ ਕਿ ਨਹੀਂ, ਐਵੀਂ ਛਿੰਝ ਪਾਈਓ ਆ, ਜਣਾ ਖਣਾ ਸੱਦਿਆ ਆ।
- ਲੋਕਾਂ ਦੇ ਤਾਂ ਪੈਸੇ ਦੇ ਦਵੇ, ਜਿਹਦੇ ਦੇਣ ਵਾਲੇ ਆ, ਇੱਥੇ ਰਾਜਾ ਬਣ ਕੇ ਦਿਖਾਉਣ ਡਿਹਾ
- ਇਨ੍ਹਾਂ ਦਾ ਵੀ ਗੇੜਾ ਲੱਗ ਗਿਆ ਲਗਦਾ।
- ਹੁਣ ਸਾਲੇ ਫੇਰ ਪੈਸੇ ਪਵਾਉਣ ਲੱਗ ਪਏ, ਵਿਆਹ ਤਾਂ ਇਹਨਾਂ ਸਾਡੇ ਸਿਰੋਂ ਹੀ ਕਰ ਲੈਣਾ
- ਏਨੀਆਂ ਪਾਰਟੀਆਂ ਦਾ ਕੀ ਫਾਇਦਾ, ਸਾਡੇ ਤਾਂ ਕੱਪੜੇ ਮੁਕਾ ਦਿੱਤੇ ਇਹਨਾਂ ਨੇ
- ਜੇ ਖਾਣ ਨੂੰ ਘੱਟ ਹੈ ਤਾਂ ਕਹਿਣਗੇ ਸਰਫਾ ਕਰ ਗਏ ਕੰਜੂਸ
- ਤੇ ਜੇ ਕਿਸੇ ਨੇ ਖਾਣੇ ਵਿੱਚ ਬਹੁਤ ਚੀਜ਼ਾਂ ਰੱਖ ਦਿੱਤੀਆ ਤਾਂ ਕਹਿਣਗੇ ਇੱਦਾਂ ਦੇ ਵਿਆਹ ਖਾ ਕੇ ਫੇਰ ਆਪੇ ਦਿਲ ਦਾ ਦੌਰਾ ਹੀ ਪੈਣਾ।
- ਸਭ ਤੋਂ ਕਮੀਨੇ ਉਹ ਹੁੰਦੇ, ਜੋ ਨਜ਼ਦੀਕੀ ਰਿਸ਼ਤੇਦਾਰ ਨੀ ਹੁੰਦੇ ਤੇ ਜਿਹਨਾਂ ਨੇ ਸੱਦੇ ਹੁੰਦੇ, ਉਹਨਾਂ ਦੀਆਂ ਘਰਵਾਲੀਆਂ, ਭੈਣਾਂ, ਧੀਆਂ ਬਾਰੇ ਏਨੀ ਬਕਵਾਸ ਕਰਦੇ ਕਿ ਇੱਥੇ ਲਿਖੀ ਨਹੀਂ ਜਾ ਸਕਦੀ।
ਬਾਕੀ ਤੁਸੀਂ ਆਪਣੇ ਤਜਰਬੇ ਹੇਠਾਂ ਸ਼ੇਅਰ ਕਰ ਸਕਦੇ ਹੋ।
- ਸੋਚਣ ਵਾਲੀ ਗੱਲ ਇਹ ਹੈ ਕਿ ਕੀ ਏਨਾ ਖਰਚਾ ਕਰਕੇ ਅਸੀਂ ਲੋਕਾਂ ਨੂੰ ਆਪਣੀ ਮਿੱਟੀ ਪਟਾਉਣ ਲਈ ਸੱਦਦੇ ਹਾਂ?
- ਕੀ ਇਹ ਕਾਰਜ ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰਾਂ ਤੇ ਨੇੜੇ ਦੇ ਦੋਸਤਾਂ ਸਮੇਤ ਹੀ ਨੀ ਹੋਣਾ ਚਾਹੀਦਾ, ਜਿਹਨਾਂ ਨੂੰ ਬੱਚੇ ਖੁਦ ਵੀ ਜਾਣਦੇ ਹੋਣ?
ਮੇਰੇ ਦੋਸਤ ਦੇ ਜਵਾਨ ਮੁੰਡੇ ਨੇ ਟੇਬਲ 'ਤੇ ਬੈਠਿਆਂ ਜਦ ਅਜਿਹੀਆਂ ਗੱਲਾਂ ਸੁਣੀਆਂ ਤਾਂ ਦੋਸਤ ਨੇ ਦੱਸਿਆ ਕਿ ਘਰ ਆਉਂਦਿਆਂ ਗੱਡੀ 'ਚ ਕਹਿੰਦਾ, "ਡੈਡ ਮੇਰਾ ਵਿਆਹ ਆਪਾਂ ਇੱਥੇ ਨੀ ਕਰਨਾ, ਕਿਸੇ ਬਾਹਰਲੇ ਟਾਊਨ ਦੇ ਗੁਰਦੁਆਰੇ 'ਚ ਕਰਕੇ, ਓਥੇ ਹੀ ਛੋਟੀ ਜਿਹੀ ਪਾਰਟੀ ਕਰ ਲੈਣੀ, ਜਿੱਥੇ ਆਪਣੇ ਲਾਗਲੇ ਰਿਸ਼ਤੇਦਾਰ ਹੀ ਆਉਣ। ਆਈ ਕੈਂਟ ਟੇਕ ਦਿਸ ਬੁਲਸ਼ਿਟ।"

Posted on August 5th, 2026

Posted on August 4th, 2026

Posted on July 31st, 2026

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026