Posted on July 15th, 2016

ਸਰੀ (ਅਕਾਲ ਗਾਰਡੀਅਨ ਬਿਊਰੋ) - ਇਨ੍ਹੀਂ ਦਿਨੀਂ ਬੀ. ਸੀ. ਦੇ ਵੱਖ-ਵੱਖ ਸ਼ਹਿਰਾਂ 'ਚ ਲੜਕੀਆਂ ਅਤੇ ਲੜਕਿਆਂ ਦੇ ਸੂਬਾਈ ਸੌਕਰ ਮੁਕਾਬਲੇ ਹੋ ਕੇ ਹਟੇ ਹਨ, ਜਿਨ੍ਹਾਂ ਵਿੱਚ ਪੰਜਾਬੀ ਮੁੰਡੇ, ਕੁੜੀਆਂ ਨੇ ਕਾਫੀ ਮੱਲਾਂ ਮਾਰੀਆਂ ਹਨ। ਐਸ. ਐਫ. ਸੀ. ਡੈਵਲਜ਼, ਯੂ. 15 ਲੜਕੀਆਂ ਦੀ ਸੌਕਰ ਟੀਮ ਨੇ ਪੈਟਿੰਕਟਨ ਵਿਖੇ ਹੋਈ ਸੂਬਾਈ ਸੌਕਰ ਚੈਂਪੀਅਨਸ਼ਿੱਪ ਜਿੱਤ ਲਈ ਹੈ। ਇਸ ਟੀਮ ਨੇ 4 ਮੈਚ ਖੇਡੇ ਅਤੇ ਸਾਰੇ ਹੀ ਜਿੱਤ ਲਏ।
ਕੋਚ ਟੋਨੀ ਸੰਧੂ, ਪਾਮਰ, ਦਿਲਰਾਜ ਗਿੱਲ, ਨਿੱਕ ਮਾਨ ਅਤੇ ਮੈਨੇਜਰ ਗੁਰਬਖਸ਼ ਕੌਰ ਬੈਂਸ ਦੀ ਨਿਗਰਾਨੀ ਹੇਠ ਖਿਡਾਰਨਾਂ ਹਰਮੀਤ ਕੌਰ ਬੈਂਸ, ਤਨਵੀਰ ਕੌਰ ਬੈਂਸ, ਦਿਲਪ੍ਰੀਤ ਕੌਰ ਧਨੋਆ, ਕਰਮਨ ਕੌਰ ਢੀਂਡਸਾ, ਅਨੂਪ ਕੌਰ ਗਿੱਲ, ਹਰਜੀਤ ਕੌਰ ਗਿੱਲ, ਸਿਮਰਨ ਕੌਰ ਗਿੱਲ, ਸਿਮਰਤ ਕੌਰ ਜੰਡਾ, ਹਰਲੀਨ ਕੌਰ ਜੌਹਲ, ਕੈਸੀ ਕਰਤਾਰ, ਦਮਨਪ੍ਰੀਤ ਕੌਰ ਕਲੇਰ, ਅਲੀਸ਼ਾ ਕੁਮਾਰ, ਪਵਨ ਕੌਰ ਲੇਹਲ, ਗੁਰਲੀਨ ਕੌਰ ਸੰਧੂ, ਨਿਆਮ ਕੌਰ ਸੰਧੂ, ਜੋਬਨਪ੍ਰੀਤ ਕੌਰ ਤੂਰ ਨੇ ਬਹੁਤ ਹੀ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ।
ਇਸੇ ਤਰ੍ਹਾਂ ਯੂ-13 ਮੁਕਾਬਲਿਆਂ ਵਿੱਚ ਬਰਨਬੀ ਵਿਖੇ ਹੋਏ ਟੂਰਨਾਮੈਂਟ ਦੌਰਾਨ ਪੰਜਾਬਣ ਕੁੜੀਆਂ ਸੂਬਾਈ ਚੈਂਪੀਅਨ ਬਣੀਆਂ। ਕੋਚ ਕੁਲਵਿੰਦਰ ਮਾਨ ਅਤੇ ਮੈਨੇਜਰ ਰਾਜ ਦਿਓਲ ਦੀ ਨਿਗਰਾਨੀ ਹੇਠ ਸਰੀ ਫੁੱਟਬਾਲ ਕਲੱਬ ਦੀ ਪੈਗਾਸਿਸ ਟੀਮ ਵਿੱਚ ਤਰਨਜੀਤ ਕੌਰ ਬੱਲ, ਸਲੀਨਾ ਅਲੀ, ਪ੍ਰਵੀਨ ਕੌਰ ਬਰਾੜ, ਜਸਪ੍ਰੀਤ ਕੌਰ ਦਿਓਲ, ਸਰੀਨਾ ਕੌਰ ਦਿਓਲ, ਪਵਨਪ੍ਰੀਤ ਕੌਰ ਗਰੇਵਾਲ, ਜੀਆ ਕੌਰ ਕੈਲ਼ਾ, ਜਸਲੀਨ ਕੌਰ ਮੰਡੇਰ, ਸੁਹਾਨਾ ਕੌਰ ਮਾਂਗਟ, ਦੀਆ ਕੌਰ ਮਾਨ, ਅਲੀਸ਼ਾ ਨਰਾਇਣ, ਤਨਵੀਰ ਕੌਰ ਪੰਨੂੰ, ਅਨਮੋਲ ਕੌਰ ਸਮਰਾ, ਸੁਪ੍ਰੀਆ ਕੌਰ ਸੰਧੂ, ਸਿਮਰਨਜੋਤ ਕੌਰ ਸਿੱਧੂ ਅਤੇ ਅਨੀਤ ਕੌਰ ਤੂਰ ਦੀ ਮਿਹਨਤ ਰੰਗ ਲਿਆਈ।
ਇਸ ਤੋਂ ਇਲਾਵਾ ਬਹੁਤ ਸਾਰੀਆਂ ਟੀਮਾਂ ਦੂਜੇ, ਤੀਜੇ ਸਥਾਨ 'ਤੇ ਵੀ ਰਹੀਆਂ। ਸਮੂਹ ਖਿਡਾਰੀਆਂ, ਖਿਡਾਰਨਾਂ ਦੇ ਮਾਪੇ, ਕੋਚ ਸਾਹਿਬਾਨ ਇਸ ਜਿੱਤ ਲਈ ਵਧਾਈ ਦੇ ਪਾਤਰ ਹਨ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026