Posted on May 20th, 2016

<p>ਜਸਕਰਨ ਸਿੰਘ ਅਤੇ ਪਵਨਦੀਪ ਕੌਰ ਦੀਆਂ ਫਾਈਲ ਫੋਟੋਆਂ <br></p>
ਖਰੜ- ਖਰੜ ਥਾਣੇ ਅਧੀਨ ਪੈਂਦੇ ਪਿੰਡ ਸਵਾੜਾ ਦੇ ਵਾਸੀ ਐਨ ਆਰ ਆਈ ਜਸਕਰਨ ਸਿੰਘ ਦੇ ਦੋ ਮਹੀਨੇ ਪਹਿਲਾਂ ਹੋਏ ਕਤਲ ਦੇ ਸਬੰਧ ਵਿੱਚ ਪੁਲੀਸ ਨੇ ਚਾਰ ਮੁਲਜ਼ਮਾਂ ਨੂੰ ਮ੍ਰਿਤਕ ਦੀ ਸਵਿਫਟ ਕਾਰ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲੀਸ ਅਨੁਸਾਰ ਜਸਕਰਨ ਦਾ ਕਤਲ ਉਸ ਦੀ ਐਨ ਆਰ ਆਈ ਪਤਨੀ ਪਵਨਦੀਪ ਕੌਰ ਨੇ ਹੀ ਸੁਪਾਰੀ ਦੇ ਕੇ ਕਰਵਾਇਆ ਸੀ।
ਇਸ ਸਬੰਧੀ ਬੀਤੀ 16 ਮਾਰਚ ਨੂੰ ਐਨ ਆਰ ਆਈ ਜਸਕਰਨ ਦੇ ਪਿਤਾ ਧਰਮ ਸਿੰਘ ਨੇ ਖਰੜ ਸਦਰ ਪੁਲੀਸ ਕੋਲ ਰਿਪੋਰਟ ਦਰਜ ਕਰਵਾਈ ਸੀ। ਸ਼ਿਕਾਇਤਕਰਤਾ ਮੁਤਾਬਕ ਉਸ ਦਾ ਲੜਕਾ ਜਸਕਰਨ ਸਿੰਘ ਘਰ ਤੋਂ ਬਾਅਦ ਦੁਪਹਿਰ ਆਪਣੀ ਕਾਰ ਵਿੱਚ ਆਪਣੇ ਦਫਤਰ ਏਕਮ ਕੰਪਲੈਕਸ, ਸਵਾੜਾ ਗਿਆ ਸੀ ਤੇ ਸ਼ਾਮ ਕਰੀਬ 4 ਵਜੇ ਕਿਸੇ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿੱਤਾ। ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 302, 34 ਤਹਿਤ ਕੇਸ ਦਰਜ ਕੀਤਾ ਸੀ।
ਪੁਲੀਸ ਨੇ ਜਾਂਚ ਦੌਰਾਨ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸੁਪਾਰੀ ਕਿੱਲਰ ਲਖਵੀਰ ਸਿੰਘ (32), ਪਿੰਡ ਸਨਾਵਾ, ਜ਼ਿਲ੍ਹਾ ਨਵਾਂ ਸ਼ਹਿਰ ਅਤੇ ਉਸ ਦੇ ਸਾਥੀਆਂ ਦਵਿੰਦਰ ਸਿੰਘ ਉਰਫ ਪ੍ਰਿੰਸ (25) ਪਿੰਡ ਭਾਗੋਵਾਲ, ਕੁਰਾਲੀ, ਭਵਨਪ੍ਰੀਤ ਭੰਗੂ (25) ਹੁਸੈਨਪੁਰ, ਰੋਪੜ ਅਤੇ ਗੁਰਪ੍ਰੀਤ ਸਿੰਘ ਉਰਫ ਸੋਨੀ (25), ਸੈਦਪੁਰ ਥਾਣਾ ਸੋਹਾਣਾ ਨੂੰ ਗ੍ਰਿਫਤਾਰ ਕੀਤਾ। ਲਖਵੀਰ 10+2 ਤੱਕ ਪੜ੍ਹਿਆ ਹੈ ਅਤੇ ਹੁਣ ਵਿਹਲਾ ਸੀ। ਬਾਕੀ ਤਿੰਨੇ ਮੁਲਜ਼ਮਾਂ ਨੇ ਬੀ ਸੀ ਏ ਕੀਤੀ ਹੋਈ ਹੈ। ਦਵਿੰਦਰ ਸਿੰਘ ਡੀ ਟੀ ਓ ਦਫਤਰ ਨਵਾਂਸ਼ਹਿਰ ਵਿਖੇ ਨੌਕਰੀ ਕਰਦਾ ਸੀ, ਭਵਨਪ੍ਰੀਤ ਘਰੇਲੂ ਕੰਮ-ਕਾਰ ਅਤੇ ਗੁਰਪ੍ਰੀਤ ਪੰਜਾਬ ਰੋਡਵੇਜ਼ ਵਿੱਚ ਬੱਸ ਕੰਡਕਟਰ ਸੀ।
ਮੁੱਢਲੀ ਪੁੱਛਗਿੱਛ ਦੌਰਾਨ ਲਖਵੀਰ ਨੇ ਮੰਨਿਆ ਕਿ ਉਹ ਇਕ ਦੋਹਰੇ ਕਤਲ ਕੇਸ ਸਬੰਧੀ ਉਮਰ ਕੈਦ ਭੁਗਤਦਾ ਹੋਇਆ ਅਕਤੂਬਰ, 2012 ਵਿੱਚ ਪੈਰੋਲ 'ਤੇ ਆਉਣ ਪਿੱਛੋਂ ਭਗੌੜਾ ਹੋ ਗਿਆ ਸੀ। ਇਸ ਦੌਰਾਨ 2015 ਵਿੱਚ ਲਖਵੀਰ ਦੇ ਦੋਸਤ ਦਵਿੰਦਰ ਨੇ ਉਸ ਨੂੰ ਭਵਨਪ੍ਰੀਤ ਨਾਲ ਮਿਲਵਾਇਆ। ਭਵਨਪ੍ਰੀਤ ਨੇ ਲਖਵੀਰ ਦੀ ਪਵਨਦੀਪ ਕੌਰ ਪਤਨੀ ਜਸਕਰਨ ਸਿੰਘ ਨਾਲ ਗੱਲ ਕਰਵਾਈ, ਜਿਸ ਦੇ ਗੁਰਪ੍ਰੀਤ ਵਾਸੀ ਪਿੰਡ ਸੈਦਪੁਰ ਨਾਲ ਨਾਜਾਇਜ਼ ਸਬੰਧ ਸਨ। ਬਾਅਦ ਵਿੱਚ ਭਵਨਪ੍ਰੀਤ ਅਤੇ ਗੁਰਪ੍ਰੀਤ ਦੇ ਵੀ ਪਵਨਦੀਪ ਕੌਰ ਨਾਲ ਸਬੰਧ ਬਣ ਗਏ, ਜਿਸ ਨੇ ਉਨ੍ਹਾਂ ਨੂੰ ਆਪਣੇ ਪਤੀ ਜਸਕਰਨ ਦਾ ਕਤਲ ਕਰਨ ਲਈ ਕਿਹਾ ਤੇ ਉਨ੍ਹਾਂ ਲਈ 2 ਲੱਖ ਰੁਪਏ ਵੈਸਟਰਨ ਯੂਨੀਅਨ ਰਾਹੀਂ ਭੇਜੇ ਸੀ। ਫਿਰ ਲਖਵੀਰ ਨੂੰ 75000 ਰੁਪਏ ਭੇਜੇ ਅਤੇ 25 ਲੱਖ ਰੁਪਏ ਕੰਮ ਹੋਣ ਤੋਂ ਬਾਅਦ ਦੇਣੀ ਸੀ। ਉਂਜ ਉਸ ਵੱਲੋਂ ਮੁਲਜ਼ਮਾਂ ਨਾਲ ਇਕ ਕਰੋੜ ਰੁਪਏ ਦਿੱਤੇ ਜਾਣ ਦੀ ਗੱਲ ਸਾਹਮਣੇ ਆਈ ਹੈ।
ਪਵਨਦੀਪ ਨੇ ਜਸਕਰਨ ਬਾਰੇ ਸਾਰੀ ਜਾਣਕਾਰੀ ਵੀ ਲਖਵੀਰ ਸਿੰਘ ਨੂੰ ਦਿੱਤੀ, ਜੋ ਘਟਨਾ ਵਾਲੇ ਦਿਨ 16 ਮਾਰਚ ਨੂੰ ਜਸਕਰਨ ਦੇ ਦਫਤਰ ਜ਼ਮੀਨ ਖ਼ਰੀਦਣ ਬਹਾਨੇ ਪੁੱਜਾ। ਜਸਕਰਨ ਉਸ ਨੂੰ ਜ਼ਮੀਨ ਦਿਖਾਉਣ ਲਈ ਆਪਣੀ ਕਾਰ ਵਿੱਚ ਨਾਲ ਲੈ ਗਿਆ, ਜਿਥੇ ਲਖਵੀਰ ਨੇ ਮਿਡਲ ਸਕੂਲ ਸਵਾੜਾ ਨੇੜੇ ਜਸਕਰਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਉਸ ਦੀ ਕਾਰ ਉਸ ਨੇ ਦਿੱਲੀ ਪਾਰਕਿੰਗ ਵਿੱਚ ਖੜ੍ਹੀ ਕਰ ਦਿੱਤੀ ਸੀ।
ਪਵਨਦੀਪ ਇਸ ਸਮੇਂ ਮਾਰਖਮ (ਟੋਰਾਂਟੋ) ਵਿਖੇ ਰਹਿ ਰਹੀ ਹੈ। ਉਹ ਜਸਕਰਨ ਦੇ ਕਤਲ ਤੋਂ ਬਾਅਦ ਬੱਚਿਆਂ ਦੀ ਪੜ੍ਹਾਈ ਦਾ ਬਹਾਨਾ ਬਣਾ ਕੇ ਵਾਪਸ ਕੈਨੇਡਾ ਚਲੀ ਗਈ ਸੀ। ਪੁਲੀਸ ਉਸ ਨੂੰ ਦੇਸ਼ ਲਿਆਉਣ ਲਈ ਕੈਨੇਡਾ ਦੇ ਹਾਈ ਕਮਿਸ਼ਨ ਨਾਲ ਸੰਪਰਕ ਕਰੇਗੀ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026