Posted on May 14th, 2016

ਪਟਿਆਲਾ- "ਆਮ ਆਦਮੀ ਪਾਰਟੀ ਅੱਜ ਆਪਣੇ ਸਿਧਾਤਾਂ ਤੋਂ ਭਟਕ ਚੁੱਕੀ ਹੈ। ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਆਰਐਸਐਸ ਦੇ ਏਜੰਟ ਵਜੋਂ ਕੰਮ ਕਰ ਰਹੇ ਹਨ ਅਤੇ ਆਰਐਸਐਸ ਦੀ ਵਿਚਾਰਧਾਰਾ ਪੰਜਾਬ ਦੇ ਲੋਕਾਂ ’ਤੇ ਥੋਪਣਾ ਚਾਹੁੰਦੇ ਹਨ। ਇਸੇ ਤਹਿਤ ਕਿਸੇ ਯੂਪੀ ਬਿਹਾਰ ਦੇ ਵਿਅਕਤੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਲਈ ਤਿਆਰ ਕੀਤਾ ਜਾ ਰਿਹਾ ਹੈ, ਪਰ ਪੰਜਾਬ ਦੇ ਲੋਕ ਕਿਸੇ ਬਾਹਰੀ ਵਿਅਕਤੀ ਨੂੰ ਕਿਸੇ ਵੀ ਕੀਮਤ ’ਤੇ ਆਪਣੇ ਸਿਰ ’ਤੇ ਨਹੀਂ ਬੈਠਣ ਦੇਣਗੇ।"
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ’ਚੋਂ ਮੁਅੱਤਲ ਲੋਕ ਸਭਾ ਮੈਂਬਰ ਹਰਿੰਦਰ ਸਿੰਘ ਖਾਲਸਾ ਨੇ ਪਿੰਡ ਭੈਣੀ ਸਾਹਿਬ ਵਿੱਚ 15 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਕਮਿਊਨਿਟੀ ਸੈਂਟਰ ਦੀ ਨੀਂਹ ਪੱਥਰ ਰੱਖਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਇਸ ਮੌਕੇ ਸ੍ਰੀ ਖਾਲਸਾ ਨੇ ਕਿਹਾ ਕਿ ਭਾਵੇਂ ਉਹ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਸੰਸਦ ਮੈਂਬਰ ਬਣੇ ਹਨ ਪਰ ਉਨ੍ਹਾਂ ਨੂੰ ਸੰਸਦ ਭਵਨ ਵਿੱਚ ਹਲਕੇ ਦੇ ਲੋਕਾਂ ਨੇ ਭੇਜਿਆ ਹੈ। ਇਸ ਲਈ ਉਹ ਪਾਰਟੀਬਾਜ਼ੀ ਤੋਂ ਉੱਪਰ ਉਠ ਕੇ ਹਲਕੇ ਦੇ ਵਿਕਾਸ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਆਪ ਨੇ ਨਿਰਾਸ਼ ਵਲੰਟੀਅਰ ਇੱਕਜੁੱਟ ਹੋ ਕੇ ਨਵੀਂ ਪਾਰਟੀ ਦਾ ਗਠਨ ਕਰਨਗੇ ਜੋ ਪੰਜਾਬ ਦੇ ਆਮ ਲੋਕਾਂ ਦੀ ਅਸਲ ਵਿੱਚ ਤਰਜਮਾਨੀ ਕਰੇਗੀ।
ਦੂਜੇ ਪਾਸੇ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ’ਤੇ ਵਰ੍ਹਦਿਆਂ ਕਿਹਾ ਕਿ ਕਿ ਸ੍ਰੀ ਕੇਜਰੀਵਾਲ ਨੇ ਕੁਮਾਰ ਵਿਸ਼ਵਾਸ ਦਾ ਪੰਜਾਬ ਅੰਦਰ ਨਸ਼ਿਆਂ ਖ਼ਿਲਾਫ਼ ਮੁਹਿੰਮ ਵਜੋਂ ਗੀਤ ਰਿਲੀਜ਼ ਕੀਤਾ ਹੈ ਉਹ ਮਹਿਜ਼ ‘ਸਿਆਸੀ ਸ਼ੋਸ਼ੇਬਾਜ਼ੀ’ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਅਤੇ ਕਾਂਗਰਸੀ ਲੀਡਰਾਂ ਦੀ ‘ਜੁਮਲੇਬਾਜ਼ੀ’ ਸੁਣ ਸੁਣ ਕੇ ਅੱਕ ਚੁੱਕੇ ਹਨ, ਇਹ ਹੀ ਜੁਮਲੇਬਾਜ਼ੀ ਕੇਜਰੀਵਾਲ ਨੇ ਪਰੋਸ ਦਿੱਤੀ ਹੈ। ਜਦ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀਆਂ ਸਮੱਸਿਆਵਾਂ, ਸਮੇਤ ਡਰੱਗ ਮਾਫ਼ੀਏ ਦੇ ਹੱਲ ਲਈ ਕਿਸੇ ਠੋਸ ਦੀ ਤਲਾਸ਼ ਹੈ।
ਮਾਰਚ ਮਹੀਨੇ ਵਿੱਚ ਇੱਕ ਅਖ਼ਬਾਰ ਦੇ ਪੱਤਰਕਾਰ ਨਾਲ ਕੇਜਰੀਵਾਲ ਦੀ ਇੰਟਰਵਿਊ ‘ਅੱਜ ਕਾਂਗਰਸ ਦੀ ਸਰਕਾਰ ਆ ਜਾਏ ਅਕਾਲੀ ਸਰਕਾਰ ਆ ਜਾਏ ਡਰੱਗਜ਼ ਦਾ ਰੈਕੇਟ ਚੱਲਦਾ ਰਹੇਗਾ, ਡਰੱਗਜ਼ ਦੇ ਰੈਕੇਟ ਨੂੰ ਸਿਰਫ਼ ਅਤੇ ਸਿਰਫ਼ ਆਮ ਆਦਮੀ ਪਾਰਟੀ ਖ਼ਤਮ ਕਰ ਸਕਦੀ ਹੈ’’ ’ਤੇ ਡਾ. ਗਾਂਧੀ ਨੇ ਪੁੱਛਿਆ ਇਹ ਕਿਵੇਂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਹੁਣ ਕੁਮਾਰ ਵਿਸ਼ਵਾਸ ਦਾ ਗੀਤ ਧਰਵਾਸ ਨਹੀਂ ਦਿੰਦਾ ਕਿਉਂਕਿ ਇਹ ਗੀਤ ਸਿਰਫ਼ ਸਮੱਸਿਆ ਦੀ ਹੋਂਦ ਦੀ ਪੇਸ਼ਕਾਰੀ ਹੀ ਕਰਦਾ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਸਰਕਾਰ ਬਦਲਣ ਤੱਕ ਸੀਮਤ ਨਾ ਰਹਿਣ ਸਗੋਂ ਸਿਸਟਮ ਬਦਲਣ ਦੀਆਂ ਕੋਸ਼ਿਸ਼ਾਂ ਕਰਨ। ਉਨ੍ਹਾਂ ਲੋਕਾਂ ਨੂੰ ਕੁਮਾਰ ਵਿਸ਼ਵਾਸ ਦੇ ਗੀਤ ਦੀ ਮਸ਼ਹੂਰੀ ਮੁਹਿੰਮ ਚਲਾਉਣ ਤੋਂ ਨਾ ਸਿਰਫ਼ ਵਰਜਿਆ ਸਗੋਂ ਮਾਫ਼ੀਆ ਤੋਂ ਛੁਟਕਾਰਾ ਪਾਉਣ ਲਈ ਹੋਰ ਜ਼ਿਆਦਾ ਲੋੜੀਂਦੇ ਸੁਧਾਰਾਂ ਲਈ ਆਵਾਜ਼ ਉਠਾਉਣ ਦਾ ਸੱਦਾ ਦਿੱਤਾ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026