Posted on May 9th, 2016

ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਸਰੀ ਦੇ 10 ਹੋਰ ਸਕੂਲਾਂ 'ਚ ਬੱਚਿਆਂ ਨੂੰ ਪੰਜਾਬੀ ਪੜਾਉਣ ਲਈ ਸਰਵੇ ਸ਼ੁਰੂ ਹੋ ਚੁੱਕਾ ਹੈ। ਸਰੀ ਸਕੂਲ ਡਿਸਟਰਿਕਟ ਵਲੋਂ ਹੇਠ ਲਿਖੇ ਦਸ ਐਲੀਮੈਂਟਰੀ ਸਕੂਲਾਂ ਵਿਚ ਚੌਥੀ ਜਮਾਤ ਦੇ ਬੱਚਿਆਂ ਨੂੰ ਸਤੰਬਰ 2016 ਤੋਂ ਪੰਜਵੀਂ ਜਮਾਤ ਵਿਚ ਪੰਜਾਬੀ ਪੜ੍ਹਨ ਦਾ ਮੌਕਾ ਦਿੱਤਾ ਜਾ ਰਿਹਾ ਹੈ, ਜਿਸ ਲਈ ਪੰਜਾਬੀ ਲੈਂਗੂਏਜ ਐਜੂਕੇਸ਼ਨ ਅਸੋਸੀਏਸ਼ਨ (ਪਲੀ) ਅਤੇ ਪੰਜਾਬੀ ਦੇ ਸ਼ੁਭਚਿੰਤਕ ਸਰੀ ਸਕੂਲ ਬੋਰਡ ਅਤੇ ਪਰਬੰਧਕਾਂ ਦੇ ਧੰਨਵਾਦੀ ਹੈ। ਪਰ ਹੁਣ ਮਾਪੇ ਇਹ ਫਾਰਮ ਭਰ ਕੇ ਦੇਣ ਤਾਂ ਕਿ ਇਹ ਕਲਾਸਾਂ ਇਸੇ ਸਾਲ ਸਤੰਬਰ ਤੋਂ ਸ਼ੁਰੂ ਹੋਣ ਵਾਲੇ ਨਵੇਂ ਸੈਸ਼ਨ ਤੋਂ ਚਾਲੂ ਹੋ ਜਾਣ।
ਸਰੀ ਦੇ ਇਹ 10 ਸਰਕਾਰੀ ਸਕੂਲ ਹਨ:
1. ਸੀਡਰ ਹਿੱਲਜ ਐਲੀਮੈਂਟਰੀ
2. ਚਿਮਨੀ ਹਿੱਲ ਐਲੀਮੈਂਟਰੀ
3. ਕਰੀਕਸਾਈਡ ਐਲੀਮੈਂਟਰੀ
4. ਡਾਕਟਰ ਐਫ. ਡੀ. ਸਿਨਕਲੇਅਰ ਐਲੀਮੈਂਟਰੀ
5. ਜੋਰਜਿਜ ਵੈਨੀਅੇਰ ਐਲੀਮੈਂਟਰੀ
6. ਹੈਨਰੀ ਬੋਸ ਐਲੀਮੈਂਟਰੀ
7. ਐਮ.ਬੀ. ਸੈਨਫੋਰਡ ਐਲੀਮੈਂਟਰੀ
8. ਸੈਨੇਟਰ ਰੀਡ ਐਲੀਮੈਂਟਰੀ
9. ਟੀ. ਈ. ਸਕੌਟ ਐਲੀਮੈਂਟਰੀ
10. ਕਿਨਵਿਗ ਐਲੀਮੈਂਟਰੀ
ਇਹਨਾਂ ਸਕੂਲਾਂ ਦੇ ਚੌਥੀ ਜਮਾਤ ਦੇ ਬੱਚਿਆਂ ਦੇ ਹੱਥੀਂ ਇਕ ਸਰਵੇ ਫਾਰਮ ਭੇਜਿਆ ਗਿਆ ਹੈ। ਇਸ ਰਾਹੀਂ ਪਤਾ ਕੀਤਾ ਜਾ ਰਿਹਾ ਹੈ ਕਿ ਮਾਪਿਆਂ ਦੀ ਕਿੰਨੀ ਕੁ ਦਿਲਚਸਪੀ ਹੈ ਕਿ ਸਤੰਬਰ 2016 ਤੋਂ ਉਹਨਾਂ ਦਾ ਬੱਚਾ ਪੰਜਵੀਂ ਦੀ ਕਲਾਸ ਵਿਚ ਪੰਜਾਬੀ ਸ਼ੁਰੂ ਕਰੇ ।
ਮਾਪਿਆਂ ਲਈ ਇਹ ਜਾਨਣਾ ਜਰੂਰੀ ਹੈ ਕਿ ਇਹ ਪੰਜਾਬੀ ਦਾ ਪ੍ਰੋਗਰਾਮ 5ਵੀਂ ਤੋਂ 7ਵੀਂ ਕਲਾਸ ਤੱਕ ਚੱਲਦਾ ਹੈ ਅਤੇ ਬੱਚੇ ਨੂੰ ਇਸ ਪ੍ਰੋਗਰਾਮ ਵਿੱਚ ਦਾਖਲਾ ਤਿੰਨ ਸਾਲ ਲਈ ਲੈਣ ਦਾ ਵਾਅਦਾ ਕਰਨਾ ਹੁੰਦਾ ਹੈ। 7ਵੀਂ ਤੋਂ ਬਾਅਦ 8ਵੀਂ ਤੋਂ 12ਵੀਂ ਜਮਾਤਾਂ ਤੱਕ ਪੰਜਾਬੀ ਦੀਆਂ ਕਲਾਸਾਂ ਸਰੀ ਦੇ ਕਈ ਹਾਈ ਸਕੂਲਾਂ ਵਿੱਚ ਚੱਲਦੀਆਂ ਹਨ। ਜੇ ਪੰਜਵੀਂ ਜਮਾਤ ਲਈ ਘੱਟੋ ਘੱਟ 25 ਬੱਚੇ ਹਾਮੀ ਭਰਦੇ ਹਨ ਤਾਂ ਸਕੂਲ ਕਲਾਸ ਲਈ ਥਾਂ, ਅਧਿਆਪਕ ਅਤੇ ਸਕੂਲ ਬੋਰਡ ਦੀ ਇਜਾਜ਼ਤ ਲੈਣ ਲਈ ਕੰਮ ਸ਼ੁਰੂ ਕਰ ਸਕਦਾ ਹੈ।
ਪੰਜਾਬੀ ਲੈਂਗੂਏਜ ਐਜੂਕੇਸ਼ਨ ਅਸੋਸੀਏਸ਼ਨ (ਪਲੀ) ਵਲੋਂ ਇਹਨਾਂ ਸਕੂਲਾਂ ਦੇ ਚੌਥੀ ਜਮਾਤ ਦੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਛੇਤੀ ਤੋਂ ਛੇਤੀ ਇਹ ਸਰਵੇ ਫਾਰਮ ਭਰ ਕੇ ਆਪਣੇ ਬੱਚੇ ਦੇ ਸਕੂਲ ਵਿਚ ਪੁੱਜਦਾ ਕਰੋ। ਜੇ ਤੁਹਾਨੂੰ ਹਾਲੇ ਤੱਕ ਫਾਰਮ ਨਹੀਂ ਮਿਲਿਆ ਤਾਂ ਬੱਚੇ ਦੇ ਸਕੂਲ ਨਾਲ ਸੰਪਰਕ ਕਰੋ।
ਇਸ ਵਾਰੇ ਹੋਰ ਜਾਣਕਾਰੀ ਲਈ ਬਲਵੰਤ ਸਿੰਘ ਸੰਘੇੜਾ ਨਾਲ 604-836-8976 ਉਪਰ ਜਾਂ ਸਾਧੂ ਬਿਨਿੰਗ ਨਾਲ 778-773-1886 ਉਪਰ ਸੰਪਰਕ ਕੀਤਾ ਜਾ ਸਕਦਾ ਹੈ।
ਯਾਦ ਰਹੇ ਪੰਜਾਬੀ ਜਾਨਣ ਵਾਲੇ ਬੱਚਿਆਂ ਨੂੰ ਬੀ. ਸੀ. ਵਿੱਚ ਬਹੁਤ ਸਾਰੀਆਂ ਸਰਕਾਰੀ ਤੇ ਗੈਰ-ਸਰਕਾਰੀ ਨੌਕਰੀਆਂ ਮਿਲਣ ਵਿੱਚ ਤਰਜੀਹ ਦਿੱਤੀ ਜਾਦੀ ਹੈ ਤਾਂ ਕਿ ਪੰਜਾਬੀ ਵਸੋਂ ਨਾਲ ਸੌਖਿਆਂ ਕੰਮ ਕੀਤਾ ਜਾ ਸਕੇ। ਇਸ ਤਰਾਂ ਕਰਕੇ ਬੱਚਿਆਂ ਦਾ ਭਵਿੱਖ ਵੀ ਬਣਾਇਆ ਜਾ ਸਕੇਗਾ ਅਤੇ ਮਾਂ ਬੋਲੀ ਦੀ ਤਰੱਕੀ ਵੀ ਕੀਤੀ ਜਾ ਸਕੇਗੀ। ਇਸ ਖਿੱਤੇ 'ਚ ਖਾਲਸਾ ਸਕੂਲ, ਸਿੱਕ ਅਕੈਡਮੀ, ਗੁਰੂ ਅੰਗਦ ਦੇਵ ਸਕੂਲ ਪਹਿਲਾਂ ਹੀ ਪੰਜਾਬੀ ਦੀ ਪੜ੍ਹਾਈ 'ਚ ਵੱਡਾ ਯੋਗਦਾਨ ਪਾ ਰਹੇ ਹਨ ਪਰ ਬਹੁਗਿਣਤੀ ਪੰਜਾਬੀ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਹਨ, ਇਸ ਲਈ ਐਲੀਮੈਂਟਰੀ ਸਕੂਲਾਂ ਤੋਂ ਪੰਜਾਬੀ ਪੜ੍ਹਾਉਣ ਦਾ ਕਾਰਜ ਜ਼ਰੂਰੀ ਹੈ। ਅਗਾਂਹ ਸੀਨੀਅਰ ਸੈਕੰਡਰੀ ਸਕਲੂਾਂ ਅਤੇ ਯੂਨੀਵਰਸਿਟੀਆਂ 'ਚ ਪੰਜਾਬੀ ਦੀ ਪੜ੍ਹਾਈ ਪਹਿਲਾਂ ਹੀ ਚੱਲ ਰਹੀ ਹੈ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026