Posted on May 30th, 2013

<p>ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਦੀ ਰੂਲ ਐਂਡ ਰੈਗੂਲੇਸ਼ਨ ਕਮੇਟੀ ਮੈਂਬਰ ਸ. ਮਨਪ੍ਰੀਤ ਸਿੰਘ <br></p>
ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ)- ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਦੀ ਰੂਲ ਐਂਡ ਰੈਗੂਲੇਸ਼ਨ ਕਮੇਟੀ ਮੈਂਬਰ ਸ. ਮਨਪ੍ਰੀਤ ਸਿੰਘ ਜ਼ਿਲ੍ਹਾ ਸੰਗਰੂਰ ਦੀ ਅਦਾਲਤ ਚੋਂ ਅੱਜ ਬਰੀ ਹੋ ਗਏਹਨ। ਇਸ ਖਬਰ ਦੇ ਆਉਣ ਨਾਲ ਨਿਊਜ਼ੀਲੈਂਡ ਦੇ ਸਿੱਖ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਸ. ਮਨਪ੍ਰੀਤ ਸਿੰਘ (ਜਸਟਿਸ ਆਫ ਦਾ ਪੀਸ ਨਿਊਜ਼ੀਲੈਂਡ) ਨੂੰ 22 ਮਾਰਚ 2013 ਨੂੰ ਨਵੀਂ ਦਿੱਲੀ ਹਵਾਈ ਅੱਡੇ ਉਤੇ ਗ੍ਰਿਫਤਾਰ ਕਰ ਲਿਆ ਗਿਆ ਸੀ। ਉਨ੍ਹਾਂ ਉਤੇ ਅਕਤੂਬਰ 1987 ਵਿਚ ਸੰਗਰੂਰ ਜ਼ੇਲ੍ਹ ਦੇ ਵਿਚ ਹੋਈ ਹੁਲੜਬਾਜੀ ਦੌਰਾਨ ਮਾਰੇ ਗਏ ਕੁਝ ਕੈਦੀਆਂ ਸਬੰਧੀ ਦੋਸ਼, ਜ਼ੇਲ੍ਹ ਸੁਪਰਡੈਂਟ ਉਤੇ ਹਮਲਾ ਕਰਨ, ਟਾਡਾ ਅਤੇ ਬਚ ਨਿਕਲਣ ਦੇ ਕੁਝ ਦੋਸ਼ ਲਗਾਏ ਗਏ ਸਨ। ਜ਼ਿਲ੍ਹਾ ਸੰਗਰੂਰ ਦੀ ਅਦਾਲਤ ਦੇ ਵਿਚ ਇਹ ਕੇਸ ਚੱਲ ਰਿਹਾ ਸੀ। ਹੁਣ ਲਗਾਤਾਰ 27 ਮਈ ਤੋਂ 29 ਮਈ ਤੱਕ ਮੁਕੱਦਮਾ ਚੱਲਿਆ ਅਤੇ 30 ਦੇ ਕਰੀਬ ਗਵਾਹ ਭੁਗਤੇ ਅਤੇ ਹੋਰ ਕਾਰਵਾਈਆਂ ਹੋਈਆਂ। ਮਾਣਯੋਗ ਜੱਜ ਨੇ ਸਾਰੇ ਕੇਸ ਦੀ ਡੂੰਘੀ ਜਾਂਚ ਪੜਤਾਲ ਕਰਦਿਆਂ ਅੱਜ ਸ. ਮਨਪ੍ਰੀਤ ਸਿੰਘ ਨੂੰ ਸਾਰੇ ਕੇਸਾਂ ਚੋਂ ਬਾਇੱਜ਼ਤ ਬਰੀ ਕਰ ਦਿੱਤਾ । ਜਿਹੜੇ ਵੀ ਗਵਾਹ ਪੇਸ਼ ਹੋਏ ਅਤੇ ਸਾਰਿਆਂ ਨੇ ਸ. ਮਨਪ੍ਰੀਤ ਸਿੰਘ ਨੂੰ ਨਿਰਦੋਸ਼ ਕਰਾਰ ਦਿੱਤਾ। ਸ. ਮਨਪ੍ਰੀਤ ਸਿੰਘ ਦੀ ਰਿਹਾਈ ਅੱਜ-ਭਲਕ ਕਦੇ ਵੀ ਹੋ ਸਕਦੀ ਹੈ।
ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਵੱਲੋਂ ਜਿੱਥੇ ਮਾਣਯੋਗ ਜੱਜ ਦੇ ਫੈਸਲੇ ਨੂੰ ਸਹੀ ਦੱਸਿਆ ਗਿਆ ਉਥੇ ਕਿਹਾ ਗਿਆ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ 1980-90 ਦੌਰਾਨ ਪੁਲਿਸ ਨੇ ਹਜ਼ਾਰਾਂ ਸਿੱਖ ਨੌਜਵਾਨਾਂ ਉਤੇ ਝੂਠੇ ਕੇਸ ਪਾਏ ਸਨ। ਇਸ ਖੁਸ਼ੀ ਭਰੇ ਫੈਸਲੇ ਦਾ ਸੰਕੇਤ ਸੁਸਾਇਟੀ ਨੂੰ ਭਾਵੇਂ ਪਿਛਲ ਰਾਤ ਮਿਲ ਗਿਆ ਸੀ ਪਰ ਅੱਜ ਆਖਰੀ ਫੈਸਲਾ ਆਉਣ ‘ਤੇ ਹੀ ਇਹ ਖਬਰ ਸਭ ਨਾਲ ਸਾਂਝੀ ਕੀਤੀ ਗਈ ਹੈ। ਨਿਊਜ਼ੀਲੈਂਡ ਦੇ ਵਿਦੇਸ਼ ਮੰਤਰਾਲੇ ਨੇ ਵੀ ਇਹ ਖਬਰ ਸਾਰੇ ਨਿਊਜ਼ੀਲੈਂਡ ਮੀਡੀਏ ਵਿਚ ਨਸ਼ਰ ਕਰ ਦਿੱਤੀ ਹੈ । ਸ. ਦਲਜੀਤ ਸਿੰਘ ਨੂੰ ਰਾਸ਼ਟਰੀ ਮੀਡੀਏ ਨੇ ਇਸ ਸਬੰਧੀ ਪੂਰੀ ਜਾਣਕਾਰੀ ਭੇਜ ਕੇ ਉਹਨਾਂ ਦੇ ਪਰਿਵਾਰ ਅਤੇ ਸੰਸਥਾਂ ਦੇ ਵਿਚਾਰ ਜਾਣੇ । ਸੁਸਾਇਟੀ ਵੱਲੋਂ ਵਿਦੇਸ਼ ਮੰਤਰਾਲੇ ਦੀ ਸਿਫਤ ਕਰਦਿਆਂ ਕਿਹਾ ਗਿਆ ਹੈ ਕਿ ਸ. ਮਨਪ੍ਰੀਤ ਸਿੰਘ ਵੀ ਬਾਕੀ ਸਿੱਖਾਂ ਵਾਂਗ ਰੁਲਕੇ ਰਹਿ ਜਾਂਦਾ ਜੇਕਰ ਉਸ ਕੋਲ ਨਿਊਜ਼ੀਲੈਂਡ ਦੀ ਨਾਗਰਿਕਤਾ ਨਾ ਹੁੰਦੀ। ਸ. ਮਨਪ੍ਰੀਤ ਸਿੰਘ ਨੂੰ ਉਹ ਸਾਰੀਆਂ ਸਹੂਲਤਾਂ ਵੀ ਪ੍ਰਦਾਨ ਹੋਈਆਂ ਹਨ ਜੋ ਇੱਕ ਵਿਦੇਸ਼ੀਂ ਨਾਗਰਿਕ ਲਈ ਦੂਸਰਾ ਦੇਸ਼ ਕਰਨ ਦਾ ਪਾਬੰਦ ਹੁੰਦਾ ਹੈ । ਸ. ਮਨਪ੍ਰੀਤ ਸਿੰਘ ਦੇ ਪਰਿਵਾਰ ਵੱਲੋਂ ਸ. ਸੁਰਜੀਤ ਸਿੰਘ ਗਰੇਵਾਲ- ਸ੍ਰੀਮਤੀ ਗੁਰਮੇਲ ਕੌਰ (ਪਿਤਾ-ਮਾਤਾ) ਸ੍ਰੀਮਤੀ ਜਸਵੀਰ ਕੌਰ ਪਤਨੀ, ਇੰਡੀਆ ਵਸਦੇ ਭਰਾ ਅਤੇ ਬੱਚਿਆਂ ਵੱਲੋਂ ਸਮੁੱਚੇ ਰੂਪ ਵਿਚ ਸਭ ਤੋਂ ਪਹਿਲਾਂ ਉਸ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗਿਆ ਹੈ ਜਿਸ ਦੀ ਅਪਾਰ ਬਖਸ਼ਿਸ ਦੇ ਚਲਦਿਆਂ ਸੱਚ ਦੀ ਜਿੱਤ ਹੋਈ ਹੈ। ਇਸਦੇ ਨਾਲ ਹੀ ਸੁਪਰੀਮ ਸਿਖ ਸੁਸਾਇਟੀ ਨਿਊਜ਼ੀਲੈਂਡ ਅਤੇ ਦੇਸ਼-ਵਿਦੇਸ਼ ਵਸਦੇ ਸਮੁੱਚੇ ਸਿੱਖ ਭਾਈਚਾਰੇ ਦਾ ਧੰਨਵਾਦ ਕੀਤਾ ਗਿਆ ਹੈ ਜਿਨ੍ਹਾਂ ਦੇ ਸਹਿਯੋਗ ਅਤੇ ਦਿੱਤੀਆਂ ਸ਼ੁੱਭ ਇਛਾਵਾਂ ਦੇ ਚਲਦਿਆਂ ਸ. ਮਨਪ੍ਰੀਤ ਸਿੰਘ ਸਾਰੇ ਝੂਠ ਦੇ ਅਧਾਰਿਤ ਖੜ੍ਹੇ ਕੀਤੇ ਗਏ ਅਦਾਲਤੀ ਕੇਸਾਂ ਦੇ ਵਿਚੋਂ ਬਾਇਜੱਤ ਬਰੀ ਹੋ ਸਕਿਆ ਹੈ।

Posted on September 24th, 2026

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026