Posted on May 6th, 2016

ਸਰੀ (ਅਕਾਲ ਗਾਰਡੀਅਨ ਬਿਊਰੋ)- ਬੀਤੀ 1 ਮਈ ਨੂੰ ਤਿੰਨ ਪੁਲਿਸ ਏਜੰਸੀਆਂ ਵੱਲੋਂ ਇੱਕ-ਮੁੱਠ ਹੋਕੇ ਇਕ ਗੈਂਗ ਅਵੇਅਰਨੈਸ ਵਰਕਸ਼ਾਪ ਲਾਈ ਗਈ। ਇਹ ਵਰਕਸ਼ਾਪ ਸਰੀ ਸ਼ਹਿਰ ਦੇ ਦੁੱਖ ਨਿਵਾਰਨ ਗੁਰਦੁਵਾਰਾ ਸਾਹਿਬ ਵਿਖੇ ਲਗਾਈ ਗਈ ਜੋਕਿ ਸਟੂਡੈਂਟਸ ਅਗੇਂਸਟ ਵਾਇਆਲੈਂਸ ਐਵਰੀਵੇਅਰ ਸੰਸਥਾ ਵੱਲੋਂ ਉਲੀਕੀ ਗਈ। ਇਸ ਵਰਕਸ਼ਾਪ ਵਿੱਚ 300 ਤੋਂ ਵੱਧ ਮਾਪਿਆਂ ਨੇ ਭਾਗ ਲੈ ਕੇ ਇਹ ਸਿੱਧ ਕਰ ਦਿੱਤਾ ਕਿ ਭਾਈਚਾਰਾ ਇਸ ਵਿਸ਼ੇ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ।
ਸਰੀ ਸ਼ਹਿਰ ਵਿਚ ਪਿਛਲੇ ਕੁਝ ਮਹੀਨਿਆਂ ਦੌਰਾਨ 34 ਤੋਂ ਵੱਧ ਗੋਲਾਬਾਰੀ ਦੀਆਂ ਹੋਈਆਂ ਘਟਨਾਵਾਂ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਮਾਪੇ ਆਪਣੇ ਬੱਚਿਆਂ ਨੂੰ ਗੈਂਗ ਵਾਰ ਤੋਂ ਦੂਰ ਰੱਖਣ ਲਈ ਫਿਕਰਮੰਦ ਹਨ। ਜਿਥੇ ਸਰੀ ਸ਼ਹਿਰ ਵਿੱਚ ਆਰ. ਸੀ. ਐਮ. ਪੀ. ਅਤੇ ਬੀ. ਸੀ. ਦੀ ਐਂਟੀ-ਗੈਂਗ ਪੁਲਿਸ ਨੇ ਸਖਤ ਕਦਮ ਚੁੱਕਦਿਆ ਗੋਲਾਬਾਰੀ ਦੀਆਂ ਘਟਨਾਵਾਂ ਅਧੀਨ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਉਸ ਦੇ ਨਾਲ ਨਾਲ ਪੁਲਿਸ ਵਲੋਂ ਗੈਂਗਾਂ ਦੀ ਭੈੜ ਬਾਰੇ ਜਾਗਰੂਕਤਾ ਫੈਲਾਉਣ ਲਈ ਕਦਮ ਚੁੱਕੇ ਜਾ ਰਹੇ ਹਨ। ਇਸ ਸਮਾਗਮ ਦੀ ਖਾਸੀਅਤ ਇਹ ਰਹੀ ਕਿ ਇਸ ਵਿਚ ਬੀ. ਸੀ. ਦੀ ਐਂਟੀ ਗੈਂਗ ਪੁਲਿਸ, ਆਰ. ਸੀ. ਐਮ. ਪੀ. ਅਤੇ ਡੈਲਟਾ ਪੁਲਿਸ ਨੇ ਇੱਕ-ਮੁੱਠ ਹੋਕੇ ਇੱਕ ਸਾਝੇ ਮੰਚ ਤੋਂ ਮਾਪਿਆਂ ਨੁੰ ਸੰਬੋਧਨ ਕੀਤਾ।
ਬੀ. ਸੀ. ਐਂਟੀ ਗੈਂਗ ਪੁਲਿਸ ਦੇ ਡਿਟੈਕਟਿਵ ਜੈਗ ਖੋਸਾ ਨੇ ਗੈਂਗ ਦੀ ਜ਼ਿੰਦਗੀ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਅਤੇ ਉਨ੍ਹਾਂ ਨੇ ਮਾਪਿਆਂ ਨੂੰ ਬੱਚਿਆ ਦੀ ਗੈਂਗ ਪ੍ਰਤੀ ਰੁਚੀ ਨੂੰ ਪਹਿਚਾਨਣ ਲਈ ਸੰਕੇਤ ਦਿੱਤੇ। ਡਿਟੈਕਟਿਵ ਜੈਗ ਖੋਸਾ, ਜਿਨ੍ਹਾਂ ਕੋਲ ਡਰੱਗ ਮਾਫੀਆ ਅਤੇ ਗੈਂਗਾਂ ਦੀ ਤਫਤੀਸ਼ ਕਰਨ ਦਾ ਇੱਕ ਦਹਾਕੇ ਤੋਂ ਵੱਧ ਤਜ਼ਰਬਾ ਹੈ, ਨੇ ਕਿਹਾ ਕਿ ਕੋਈ ਵੀ ਬੱਚਾ ਜੰਮਦਾ ਹੀ ਗੈਂਗਸਟਰ ਨਹੀਂ ਹੁੰਦਾ। ਉਨ੍ਹਾਂ ਨੇ ਮਾਪਿਆਂ ਨਾਲ ਉਹ ਤਰੀਕੇ ਵੀ ਸਾਂਝੇ ਕੀਤੇ, ਜਿਨ੍ਹਾਂ ਨੂੰ ਅਪਣਾ ਕੇ ਉਹ ਆਪਣੇ ਬੱਚਿਆਂ ਨੂੰ ਗੈਗਾਂ ਦੇ ਰਾਹ ਪੈਣ ਤੋਂ ਰੋਕ ਸਕਦੇ ਹਨ। ਡੈਲਟਾ ਪੁਲਿਸ ਵਿਭਾਗ ਤੋਂ ਆਏ ਕਾਂਸਟੇਬਲ ਸੋਨੀ ਬੁੱਟਰ ਨੇ ਇਸ ਗੱਲ 'ਤੇ ਜੋਰ ਦਿੱਤਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਖੁੱਲ੍ਹ ਕੇ ਗੱਲ-ਬਾਤ ਕਰਨੀ ਚਾਹੀਦੀ ਹੈ। ਘਰ ਵਿੱਚ ਸੁਖਾਵਾਂ ਮਾਹੌਲ ਬੱਚਿਆਂ ਨੂੰ ਗਲਤ ਰਾਹ 'ਤੇ ਤੁਰਨ ਤੋਂ ਰੋਕਣ ਵਿੱਚ ਸਹਾਈ ਹੁੰਦਾ ਹੈ। ਸਰੀ ਆਰ. ਸੀ. ਐਮ. ਪੀ. ਤੋਂ ਆਏ ਕਾਂਸਟੇਬਲ ਸੈਂਜ ਸਿੱਧੂ ਨੇ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਦੀਆਂ ਗਲਤੀਆਂ ਤੇ ਪਰਦਾ ਪਾਉਣ ਦੀ ਬਜਾਏ ਉਨਾਂ ਨੂੰ ਉਜਾਗਰ ਕਰਨਾ ਚਾਹੀਦਾ ਹੈ ਤਾਂ ਕਿ ਸਮੇਂ ਸਿਰ ਉਨ੍ਹਾਂ ਦੀਆਂ ਗਲਤੀਆਂ ਨੂੰ ਸੁਧਾਰਿਆ ਜਾ ਸਕੇ। ਇਸ ਵਰਕਸ਼ਾਪ ਵਿੱਚ ਤਿੰਨ ਪੁਲਿਸ ਅਫਸਰਾਂ ਵੱਲੋਂ ਗੈਂਗਾਂ ਦੀਆਂ ਕੌੜੀਆਂ ਸਚਾਈਆਂ ਮਾਪਿਆਂ ਨੂੰ ਨਾਲ ਖੁੱਲ੍ਹੇ ਤੌਰ 'ਤੇ ਸਾਂਝੀਆਂ ਕੀਤੀਆਂ ਗਈਆਂ। ਇਕ ਮਾਂ ਨੇ ਰੋਂਦੇ ਹੋਏ ਕਿਹਾ ਕਿ ਕਾਸ਼ ਮੈਂ ਅਜਿਹੀ ਵਰਕਸ਼ਾਪ ਵਿੱਚ ਪਹਿਲਾ ਸ਼ਾਮਲ ਹੋਈ ਹੁੰਦੀ।
ਇਸ ਵਰਕਸ਼ਾਪ ਵਿੱਚ ਮਾਪਿਆਂ ਦੇ ਨਾਲ ਸਰਕਾਰੀ ਨੁਮਾਇੰਦਿਆਂ ਦੀ ਵੀ ਭਰਮਾਰ ਰਹੀ। ਫੈਡਰਲ ਸਰਕਾਰ ਵੱਲੋਂ ਐਮ. ਪੀ. ਸੁੱਖ ਧਾਲੀਵਾਲ ਅਤੇ ਐਮ. ਪੀ. ਰਣਦੀਪ ਸਰਾਏ ਨੇ ਵੀ ਸਮਾਗਮ ਵਿੱਚ ਸ਼ਾਮਲ ਹੋ ਕੇ ਮਾਪਿਆਂ ਨਾਲ ਵਿਚਾਰ ਸਾਂਝੇ ਕੀਤੇ। ਸੂਬਾਈ ਸਰਕਾਰ ਵੱਲੋਂ ਆਏ ਮਨਿਸਟਰ ਅਮਰੀਕ ਵਿਰਕ ਨੇ ਆਪਣੇ ਜ਼ਿੰਦਗੀ ਦੇ ਤਜ਼ਰਬੇ ਸਰੋਤਿਆਂ ਨਾਲ ਸਾਂਝੇ ਕੀਤੇ। ਇਸ ਦੇ ਨਾਲ-ਨਾਲ ਸਕੂਲ ਟਰੱਸਟੀ ਗੈਰੀ ਥਾਂਦੀ ਨੇ ਵੀ ਇਸ ਵਰਕਸ਼ਾਪ ਨੇ ਸਮਰਥਨ ਦਿੱਤਾ। ਗੁਰੁਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗਿਆਨੀ ਨਰਿੰਦਰ ਸਿੰਘ ਨੇ ਗੁਰੂਘਰ ਸਿੱਖਿਆ ਦਾ ਕੇਂਦਰ ਹਨ ਤੇ ਏਸੇ ਕਾਰਨ ਉਹ ਅਜਿਹੇ ਸਮਾਗਮਾਂ ਦਾ ਪੂਰੇ ਤੌਰ ਤੇ ਸਮਰਥਨ ਕਰਦੇ ਹਨ।
ਤਿੰਨ ਪੁਲਿਸ ਏਜੰਸੀਆਂ ਵੱਲੋਂ ਕੀਤੇ ਇਸ ਉੱਦਮ ਨੂੰ ਭਾਈਚਾਰੇ ਤੇ ਸਾਰੀ ਮੀਡੀਏ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਵਲੰਟੀਅਰਾਂ ਨੇ ਸਾਰੇ ਮਾਪਿਆਂ ਨੇ ਗੈਂਗਾਂ ਦੀ ਜਾਣਕਾਰੀ ਬਾਰੇ ਕਿਤਾਬਾਂ ਵੰਡੀਆਂ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026