Posted on April 19th, 2016

ਸਰੀ- ਪਿਛਲੇ ਦਿਨੀ ਸਰੀ ਨਿਊਟਨ ਰੋਟਰੀ ਕਲਬ ਵਲੋਂ ਸਾਲਾਨਾ ਫੰਡ ਰੇਜ਼ ਡਿਨਰ ਵਿਚ ਚਿਤਰਕਾਰ ਜਰਨੈਲ ਸਿੰਘ ਵਲੋਂ ਬਣਾਇਆ ਉਡਣੇ ਸਿੱਖ ਮਿਲਖਾ ਸਿੰਘ ਦਾ ਚਿਤਰ 13000 ਡਾਲਰ ਦੀ ਕੀਮਤ ਵਿਚ ਵਿਕਿਆ। ਇਹ ਫੰਡ ਰੇਜ਼ ਡਿਨਰ ਲੁਧਿਆਣੇ ਵਿਚ ਗੂੰਗੇ ਬੋਲੇ ਬਚਿਆਂ ਦੇ ਸਕੂਲ ਦੀ ਮਦਦ ਵਾਸਤੇ ਆਯੋਜਿਤ ਕੀਤਾ ਗਿਆ ਸੀ।
ਗਰੈਂਡ ਤਾਜ ਬੈਂਕਟ ਹਾਲ ਵਿਚ ਕਰਵਾਏ ਇਸ ਪ੍ਰੋਗਰਾਮ ਵਿਚ ਉਡਣੇ ਸਿੱਖ ਮਿਲਖਾ ਸਿੰਘ ਤੇ ਉਹਨਾਂ ਦੀ ਧਰਮ ਪਤਨੀ ਨਿਰਮਲ ਮਿਲਖਾ ਸਿੰਘ ਮੁਖ ਮਹਿਮਾਨ ਸਨ। ਸਰੀ ਨਿਊਟਨ ਰੋਟਰੀ ਕਲਬ ਵਲੋਂ ਵਿਸ਼ੇਸ਼ ਤੌਰ ਤੇ ਚਿਤਰਕਾਰ ਜਰਨੈਲ ਸਿੰਘ ਨੂੰ ਮਿਲਖਾ ਸਿੰਘ ਦਾ ਚਿਤਰ ਬਨਾਉਣ ਦੀ ਜ਼ਿੰਮੇਵਾਰੀ ਲਾਈ ਜੋ ਬਾਅਦ ਵਿਚ ਨੀਲਾਮ ਕੀਤਾ ਜਾਣਾ ਸੀ। ਬੋਲੀ ਦੌਰਾਨ ਇਸ ਚਿਤਰ ਵਿਚ ਹਾਜ਼ਰ ਦਰਸ਼ਕਾਂ ਦੀ ਵਿਸ਼ੇਸ਼ ਰੁਚੀ ਰਹੀ ਤੇ 5000 ਡਾਲਰ ਤੋਂ ਬੋਲੀ ਸ਼ੁਰੂ ਹੋਈ ਜੋ ਅਖੀਰ ਤੇ ਉਘੇ ਬਿਜ਼ਨਸਮੈਨ ਮਨਜੀਤ ਸਿੰਘ ਲਿੱਟ ਵਲੋਂ 13000 ਡਾਲਰ ਦੀ ਬੋਲੀ ਦੇਣ ਨਾਲ ਖਤਮ ਹੋਈ।ਆਰਟਿਸਟ ਜਰਨੈਲ ਸਿੰਘ ਵਲੋਂ ਬਣਾਏ ਇਸ ਚਿਤਰ ਦੀ ਪ੍ਰੋਗਰਾਮ ਵਿਚ ਬਹੁਤ ਸ਼ਲਾਘਾ ਹੋ ਰਹੀ ਸੀ ।
ਵਰਨਣ ਯੋਗ ਹੈ ਕਿ ਜਰਨੈਲ ਸਿੰਘ ਵਲੋਂ ਪਿਛਲੇ ਸਮੇਂ ਕਾਮਾਗਾਟਾਮਾਰੂ ਸ਼ਤਾਬਦੀ ਬਾਰੇ ਬਣਾਈ ਚਿਤਰ ਲੜੀ ਚਰਚਾ ਦਾ ਵਿਸ਼ਾ ਰਹੀ ਤੇ ਸਰੀ ਸ਼ਹਿਰ ਵਲੋਂ ਉਹਨਾਂ ਨੂੰ 'ਸਰੀ ਸਿਵਕ ਟਰੈਯਰ' ਸਨਮਾਨ ਵੀ ਦਿਤਾ ਜਾ ਚੁਕਾ ਹੈ ।

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026

Posted on June 4th, 2026