Posted on April 11th, 2016

ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਰਾਜੌਰੀ ਗਾਰਡਨ ਤੋਂ ਵਿਧਾਇਕ ਜਰਨੈਲ ਸਿੰਘ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਉਸ ਬਿਆਨ ਦੀ ਨਿੰਦਾ ਕੀਤੀ ਹੈ, ਜਿਸ 'ਚ ਉਹਨਾਂ ਇੰਦਰਾ ਗਾਂਧੀ ਦੇ ਦਰਬਾਰ ਸਾਹਿਬ 'ਤੇ ਹਮਲੇ ਨੂੰ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਪਿਆਓ ਨੂੰ ਤੋੜਨ ਦੀ ਘਟਨਾ ਨਾਲ ਤੁਲਨਾ ਕੀਤੀ ਹੈ। ਅਦਾਲਤੀ ਹੁਕਮਾਂ ਨਾਲ ਦਿੱਲੀ ਨਗਰ ਨਿਗਮ ਵੱਲੋਂ ਦਿੱਲੀ ਪੁਲੀਸ ਦੀ ਮਦਦ ਨਾਲ ਪਿਆਓ ਤੋੜਿਆ ਗਿਆ ਹੈ ਜਦੋਂਕਿ ਦੋਵੇਂ ਬਾਦਲ ਇਸ ਘਟਨਾ ਲਈ ਕੇਜਰੀਵਾਲ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।
ਜਰਨੈਲ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਸ੍ਰੀਮਤੀ ਗਾਂਧੀ ਦੇ ਗੁਨਾਹ ਨੂੰ ਛੋਟਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਸਵਾਲ ਕੀਤਾ, 'ਕੀ ਪਵਿੱਤਰ ਦਰਬਾਰ ਸਾਹਿਬ 'ਤੇ ਟੈਂਕਾਂ, ਤੋਪਾਂ ਨਾਲ ਹਮਲਾ ਕਰਕੇ ਹਜ਼ਾਰਾਂ ਨਿਰਦੋਸ਼ ਸਿੱਖਾਂ ਨੂੰ ਮਾਰਨ ਦੀ ਤੁਲਨਾ ਪਿਆਓ ਨਾਲ ਕੀਤੀ ਜਾ ਸਕਦੀ ਹੈ? ਉਹ ਵੀ ਜਦੋਂ ਭਾਜਪਾ ਦੀ ਅਗਵਾਈ ਵਾਲੀ ਦਿੱਲੀ ਨਗਰ ਨਿਗਮ ਨੇ ਪੁਲੀਸ ਦੀ ਹਾਜ਼ਰੀ ਵਿੱਚ ਤੋੜਿਆ ਹੋਵੇ?'
ਉਹਨਾਂ ਤਨਜ਼ ਕੱਸੀ ਕਿ ਹੁਣ ਇਸ ਤਰ੍ਹਾਂ ਦੀ ਤੁਲਨਾ ਕਰਨ ਵਾਲੇ ਸ੍ਰੀ ਸੁਖਬੀਰ ਸਿੰਘ ਬਾਦਲ ਭਾਜਪਾ ਨਾਲੋਂ ਤੁਰੰਤ ਨਾਤਾ ਤੋੜ ਲੈਣ। ਸ੍ਰੀ ਜਰਨੈਲ ਸਿੰਘ ਮੁਤਾਬਕ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਅਪਰੇਸ਼ਨ ਬਲਿਊ ਸਟਾਰ ਲਈ ਭਾਜਪਾ ਸਿਰ ਸਿਹਰਾ ਬੰਨ੍ਹਣ ਦੀ ਕੋਸ਼ਿਸ਼ ਕੀਤੀ ਸੀ ਤੇ ਹੁਣ ਵੀ ਮੋਦੀ ਦੀ ਹਮਦਰਦ ਮਧੂ ਕਿਸ਼ਵਰ (ਦਿੱਲੀ ਹਾਈ ਕੋਰਟ 'ਚ ਪਟੀਸ਼ਨਕਰਤਾ), ਦਿੱਲੀ ਨਗਰ ਨਿਗਮ ਤੇ ਦਿੱਲੀ ਪੁਲੀਸ ਪਿਆਓ ਤੋੜਨ ਵਿੱਚ ਸ਼ਾਮਲ ਹੈ। ਇਹ ਸਾਰੇ ਭਾਜਪਾ ਨਾਲ ਜੁੜੇ ਜਾਂ ਅਧੀਨ ਹਨ।
ਜਰਨੈਲ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਪਹਿਲਾਂ ਹੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਗੇ ਕਾਨੂੰਨ ਤੇ ਅਮਨ ਨੂੰ ਖ਼ਤਰਾ ਹੋਣ ਦੀ ਦਲੀਲ ਦੇ ਕੇ ਤੋੜ-ਫੋੜ ਤੇ ਪੁਲਸੀਆ ਕਾਰਵਾਈ ਰੁਕਵਾ ਸਕਦੇ ਸੀ ਪਰ ਹੁਣ ਮੰਦਭਾਗੀ ਘਟਨਾ ਵਾਪਰਨ ਮਗਰੋਂ ਅਕਾਲੀ ਜਾਗੇ ਹਨ।
ਉਹਨਾਂ ਸੁਖਬੀਰ ਸਿੰਘ ਬਾਦਲ ਨੂੰ ਘੇਰਿਆ ਕਿ ਉਹ ਉੱਤਰੀ ਦਿੱਲੀ ਨਗਰ ਨਿਗਮ ਦੇ ਭਾਜਪਾ ਮੇਅਰ ਨਾਲ ਰਾਬਤਾ ਬਣਾ ਕੇ ਕਾਰਵਾਈ ਤੋਂ ਰੋਕਣ ਲਈ ਆਖਣ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪੁੱਛਣ ਕਿ ਇਸ ਤੋੜ-ਫੋੜ ਦੀ ਕਾਰਵਾਈ ਦਾ ਨੋਟਿਸ ਮਿਲਣ 'ਤੇ ਧਿਆਨ ਕਿਉਂ ਨਹੀਂ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿਆਸੀ ਹਾਲਾਤ ਦੇ ਮੱਦੇਨਜ਼ਰ ਘਟੀਆ ਰਾਜਨੀਤੀ ਕਰਕੇ ਦਿੱਲੀ ਦੇ ਸਿੱਖਾਂ ਨੂੰ ਮੁੜ ਬਲ਼ਦੀ ਦੇ ਬੂਥੇ ਵੱਲ ਨਾ ਧੱਕਣ, ਪਹਿਲਾਂ ਹੀ 1984 ਦੇ ਜ਼ਖ਼ਮ ਅਜੇ ਅੱਲੇ ਹਨ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026