Posted on March 18th, 2016

ਪਟਿਆਲਾ- ਪੰਜਾਬੀ ਯੂਨੀਵਰਸਿਟੀ ਦੀ ਭਾਈ ਕਾਹਨ ਸਿੰਘ ਨਾਭਾ ਲਾਇਬ੍ਰੇਰੀ ਵੱਲੋਂ ਪੁਰਾਤਨ ਬੇਸ਼ਕੀਮਤੀ ਸਾਹਿਤ, ਧਾਰਮਿਕ ਪੁਸਤਕਾਂ ਨੂੰ ਕਬਾੜ ਵਿਚ ਵੇਚਣ ਦੇ ਮਾਮਲੇ ਨੇ ਤੂਲ ਫੜ ਲਿਆ ਹੈ। ਇਸ ਵਿਚ ਲਾਇਬ੍ਰੇਰੀ ਹੈੱਡ ਡਾ. ਸਰੋਜ ਬਾਲਾ ਨੇ ਅਸਤੀਫ਼ਾ ਦੇ ਦਿੱਤਾ ਹੈ। ਡੀਨ ਸਟੂਡੈਂਟਸ ਵੈੱਲਫੇਅਰ ਡਾ. ਕੁਲਬੀਰ ਸਿੰਘ ਢਿੱਲੋਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੀ ਜਾਂਚ ਨੂੰ ਗਠਿਤ ਸੱਤ ਮੈਂਬਰੀ ਕਮੇਟੀ ਜਲਦ ਹੀ ਆਪਣੀ ਰਿਪੋਰਟ ਦੇਵੇਗੀ।
ਵਰਨਣਯੋਗ ਹੈ ਕਿ ਇਸ ਤੋਂ ਨਾਰਾਜ਼ ਸਟੂਡੈਂਟਸ ਨੂੰ ਸ਼ਾਂਤ ਕਰਨ ਲਈ ਰਜਿਸਟਰਾਰ ਡਾ. ਦਵਿੰਦਰ ਸਿੰਘ ਨੇ ਜਾਂਚ ਕਮੇਟੀ ਬਿਠਾ ਦਿੱਤੀ ਸੀ। ਇਸ ਕਮੇਟੀ ਵਿਚ ਰਜਿਸਟਰਾਰ ਦੇ ਨਾਲ ਭਾਈ ਗੁਰਦਾਸ ਚੇਅਰ ਦੇ ਚੇਅਰਮੈਨ ਸਰਬਜਿੰਦਰ ਸਿੰਘ, ਗੁਰਮਤਿ ਵਿਭਾਗ ਪ੍ਰਮੁੱਖ ਡਾ. ਗੁਰਨਾਮ ਸਿੰਘ, ਇਤਿਹਾਸ ਵਿਭਾਗ ਦੀ ਪ੍ਰਮੁੱਖ ਜਸਪਾਲ ਕੌਰ, ਡੀਨ ਸਟੂਡੈਂਟਸ ਵੈੱਲਫੇਅਰ ਡਾ. ਕੁਲਬੀਰ ਸਿੰਘ ਢਿੱਲੋਂ ਆਦਿ ਸ਼ਾਮਲ ਹਨ।
ਬੀਤੇ ਦਿਨੀਂ ਪੀ ਯੂ ਦੇ ਸੰਨੀ ਓਬਰਾਏ ਆਡੀਟੋਰੀਅਮ ਨੇੜੇ ਕੁਝ ਮਜ਼ਦੂਰਾਂ ਵੱਲੋਂ ਯੂਨੀਵਰਸਿਟੀ ਦੀ ਮੁੱਖ ਲਾਇਬ੍ਰੇਰੀ ਦੀਆਂ ਕਿਤਾਬਾਂ ਤੇ ਪੁਰਾਤਨ ਸਮਗਰੀ ਨੂੰ ਟਰੱਕ ਵਿਚ ਭਰਿਆ ਜਾ ਰਿਹਾ ਸੀ। ਇਨ੍ਹਾਂ 'ਚ ਇਤਿਹਾਸਕ ਸਾਹਿਤ ਸਮਗਰੀ, ਖ਼ਾਲਸਾ ਸਮਾਚਾਰ, ਕੌਮੀ ਸੰਦੇਸ਼ ਹੰਸ ਵਰਗੇ ਆਜ਼ਾਦੀ ਲਹਿਰ ਦੌਰਾਨ ਸ਼ੁਰੂ ਹੋਏ ਇਤਿਹਾਸਕ ਅਖ਼ਬਾਰ ਅਤੇ ਧਾਰਮਿਕ ਪੁਸਤਕਾਂ, ਜਿਨ੍ਹਾਂ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਨਾਲ ਸੰਬੰਧਿਤ ਲਿਖਤਾਂ, ਕੁਰਾਨ ਸ਼ਰੀਫ਼ ਤੇ ਹੋਰ ਕਈ ਦੁਰਲੱਭ ਕਿਤਾਬਾਂ ਤੇ ਰਸਾਲੇ ਸ਼ਾਮਲ ਸਨ। ਜਥੇਬੰਦੀਆਂ ਦੇ ਲੀਡਰਾਂ ਨੂੰ ਇਹ ਸੂਚਨਾ ਮਿਲੀ ਤਾਂ ਮੌਕੇ 'ਤੇ ਪਹੁੰਚ ਕੇ ਮਜ਼ਦੂਰਾਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਸ ਸਮਗਰੀ ਨੂੰ ਲਾਇਬ੍ਰੇਰੀ ਚੀਫ਼ ਸਰੋਜ ਬਾਲਾ ਵੱਲੋਂ ਕਬਾੜ ਵਿਚ ਵੇਚਿਆ ਗਿਆ ਹੈ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026