Posted on February 27th, 2016

ਸ੍ਰੀ ਆਨੰਦਪੁਰ ਸਾਹਿਬ- ਉਘੀ ਲੇਖਿਕਾ ਡਾ. ਹਰਸ਼ਿੰਦਰ ਕੌਰ ਨੇ ਕਿਹਾ ਕਿ ਜੇਕਰ ਸਮਾਂ ਰਹਿੰਦੇ ਪੰਜਾਬ ਨੂੰ ਬਚਾਉਣ ਲਈ ਹੰਭਲਾ ਨਾ ਮਾਰਿਆ ਗਿਆ ਤਾਂ ਆੳੁਣ ਵਾਲੇ ਡੇਢ ਦੋ ਦਹਾਕਿਆਂ ਤੱਕ ਨਾ ਪੰਜਾਬ ਅਸਲ ਪੰਜਾਬ ਰਹੇਗਾ, ਨਾ ਪੰਜਾਬੀ ਰਹੇਗੀ ਅਤੇ ਨਾ ਹੀ ਪੰਜਾਬੀਅਤ। ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿਤ ਦੀ ਰਚਨਾ ਕਰਨ ਵਾਲਿਆਂ ਦੀ ਗਿਣਤੀ ਮਹਿਜ਼ 2 ਫ਼ੀਸਦੀ ਹੀ ਰਹਿ ਗਈ ਹੈ ਅਤੇ ਨਸ਼ਿਆਂ ਕਾਰਨ ਸਭ ਤੋਂ ਵੱਧ ਨਪੁੰਸਕ ਪੰਜਾਬ ਵਿੱਚ ਹਨ।
ਉਹ ਇੱਥੇ ਮਾਇਟੀ ਖ਼ਾਲਸਾ ਇੰਟਰਨੈਸ਼ਨਲ ਸਕੂਲ ਦੇ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ 70 ਫ਼ੀਸਦੀ ਤੋਂ ਵੱਧ ਲਡ਼ਕੇ ਅਤੇ 32 ਫ਼ੀਸਦੀ ਲੜਕੀਆਂ ਨਸ਼ਿਆਂ ਦੀ ਮਾਰ ਹੇਠ ਹਨ।
ਡਾ. ਹਰਸ਼ਿੰਦਰ ਕੌਰ ਨੇ ਕਿਹਾ ਕਿ ਅੱਜ ਸਿਰਫ਼ 12 ਫ਼ੀਸਦੀ ਨੌਜਵਾਨਾਂ ਨੂੰ ਗੁਰਮੁਖੀ ਆਉਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਦੇ ਅਧਿਆਪਕ ਦੇ ਮੁਕਾਬਲੇ ਅੰਗਰੇਜ਼ੀ ਦੇ ਅਧਿਆਪਕ ਨੂੰ ਜਿੱਥੇ ਸਤਿਕਾਰ ਵੱਧ ਮਿਲਦਾ ਹੈ ਉੱਥੇ ਤਨਖ਼ਾਹ ਵੀ ਵੱਧ ਮਿਲਦੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਨਰਸਰੀ ਤੋਂ ਚੌਥੀ ਜਮਾਤ ਤੱਕ ਆਪਣੇ ਸੱਭਿਆਚਾਰ ਅਤੇ ਵਿਰਸੇ ਨਾਲ ਜੋੜਨਾ ਬਹੁਤ ਜ਼ਰੂਰੀ ਹੈ।
ਡਾ. ਹਰਸ਼ਿੰਦਰ ਕੌਰ ਨੇ ਸਮੂਹ ਸਿਆਸੀ ਧਿਰਾਂ ਨੂੰ ਸਵਾਲ ਕੀਤਾ ਕਿ ਜੇ ਪੰਜਾਬ ਅਤੇ ਪੰਜਾਬੀ ਹੀ ਨਾ ਰਹੇ ਤਾਂ ਸਿਆਸਤਦਾਨ ਰਾਜ ਕਿਹਡ਼ੇ ਲੋਕਾਂ ’ਤੇ ਕਰਨਗੇ। ਉਨ੍ਹਾਂ ਅਪੀਲ ਕੀਤੀ ਸਮੂਹ ਪੰਜਾਬੀ ਸਿਰਫ਼ ਉਸ ਪਾਰਟੀ ਨੂੰ ਵੋਟ ਪਾਉਣ ਜਿਹੜੀ ਆਪਣੇ ਚੋਣ ਮਨੋਰਥ ਪੱਤਰ ਵਿੱਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਭਲੇ ਦਾ ਵਾਅਦਾ ਕਰੇ। ਡਾ. ਹਰਸ਼ਿੰਦਰ ਕੌਰ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸ਼ਰਾਬ ਉਦੋਂ ਤੱਕ ਦਵਾਈ ਹੁੰਦੀ ਹੈ ਜਦੋਂ ਤੱਕ ਇਸ ਨੂੰ ਦਵਾਈ ਮਾਤਰ ਲਿਆ ਜਾਵੇ। ਇਹ ਉਸ ਵੇਲੇ ਨਸ਼ਾ ਬਣ ਜਾਂਦੀ ਹੈ ਜਦੋਂ ਇਸ ਦਾ ਸੇਵਨ ਕੀਤੇ ਬਿਨਾਂ ਕੋਈ ਰਹਿ ਨਾ ਸਕੇ ਅਤੇ ਹਰ ਰੋਜ਼ ਸੇਵਨ ਕਰੇ।

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026

Posted on June 4th, 2026