Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਹਵਾ ਪ੍ਰਦੂਸ਼ਣ ਕਾਰਨ ਭਾਰਤ ਤੇ ਚੀਨ ਵਿੱਚ ਹੁੰਦੀਆਂ ਨੇ ਸਾਲਾਨਾ 30 ਲੱਖ ਮੌਤਾਂ

Posted on February 13th, 2016



ਵੈਨਕੂਵਰ- ਇਕ ਨਵੇ ਅਧਿਐਨ ਮੁਤਾਬਕ ਦੁਨੀਆ ਭਰ ਵਿੱਚ ਵਾਯੂ ਪ੍ਰਦੂਸ਼ਣ ਕਾਰਨ ਹਰ ਸਾਲ 55 ਲੱਖ ਤੋਂ ਵੱਧ ਲੋਕ ਮਰ ਜਾਂਦੇ ਹਨ ਜਿਨ੍ਹਾਂ ਚੋਂ ਅੱਧ ਤੋ ਵੱਧ ਮੌਤਾਂ ਚੀਨ ਤੇ ਭਾਰਤ ਵਿੱਚ ਹੁੰਦੀਆਂ ਹਨ ਜੋ ਇਸ ਸਮੇਂ ਦੁਨੀਅਾ ਦੇ ਮੋਹਰੀ ਅਰਥਚਾਰੇ ਬਣੇ ਹੋੲੇ ਹਨ। ਅਮਰੀਕਾ, ਕੈਨੇਡਾ, ਚੀਨ ਤੇ ਭਾਰਤ ਦੇ ਵਿਗਿਆਨੀਆਂ ਜਿਨ੍ਹਾਂ ਆਪਣੀਆਂ ਲੱਭਤਾਂ ਅਮੇਰਿਕਨ ਐਸੋਸੀਏਸ਼ਨ ਫ਼ਾਰ ਦਿ ਐਡਵਾਂਸਮੈਂਟ ਆਫ਼ ਸਾੲਿੰਸ ਏਏਏਐਸ ਦੀ ਸਾਲਾਨਾ ਮੀਟਿੰਗ ’ਚ ਪੇਸ਼ ਕੀਤੀਆਂ, ਨੇ ਕਿਹਾ ਕਿ 2013 ’ਚ ਹਵਾ ਦੇ ਪ੍ਰਦੂਸ਼ਣ ਕਾਰਨ ਚੀਨ ਵਿੱਚ 16 ਲੱਖ ਅਤੇ ਭਾਰਤ ਵਿੱਚ 14 ਲੱਖ ਮੌਤਾਂ ਹੋੲੀਆਂ। 

ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਦੇ ਇਕ ਖੋਜੀ ਮਾੲੀਕਲ ਬ੍ਰਾੳੁਰ  ਨੇ ਕਿਹਾ ‘‘ਹਵਾ ਦਾ ਪ੍ਰਦੂਸ਼ਣ ਦੁਨੀਆ ਵਿੱਚ ਸਿਹਤ ਲਈ ਚੌਥਾ ਸਭ ਤੋਂ ਵੱਡਾ ਖ਼ਤਰਾ ਹੈ ਜਿਸ ਕਰ ਕੇ ਬਿਮਾਰੀਆਂ ਲਗਦੀਆਂ ਹਨ।’’ ਸਿਰਫ਼ ਹਾਈ ਬਲੱਡ ਪ੍ਰੈਸ਼ਰ, ਮਾਡ਼ੀ ਖੁਰਾਕ ਅਤੇ ਸਿਗਰਟਨੋਸ਼ੀ ਕਾਰਨ ਹੀ ਹਰ ਸਾਲ ਹਵਾ ਦੇ ਪ੍ਰਦੂਸ਼ਣ ਨਾਲੋਂ ਹਰ ਸਾਲ ਵੱਧ ਮੌਤਾਂ ਹੁੰਦੀਆਂ ਹਨ। ੲਿਸ ਅਧਿਐਨ ਤਹਿਤ 1990 ਤੋਂ 2013 ਤੱਕ 188 ਦੇਸ਼ਾਂ ਵਿੱਚ ਹਵਾ ਦੇ ਪ੍ਰਦੂਸ਼ਣ ਜਿਹੇ ਸਿਹਤ ਖਤਰਿਆਂ ਦਾ ਲੇਖਾ ਜੋਖਾ ਕੀਤਾ ਗਿਆ। ਚੀਨ ਤੇ ਭਾਰਤ ਦੀ ਹਵਾ ਸਭ ਤੋਂ ਵੱਧ ਗੰਦੀ ਹੈ। ਚੀਨ ਵਿੱਚ ਕੋਲੇ ਦੀ ਵਰਤੋਂ ਵੱਧ ਹੁੰਦੀ ਹੈ ਜਦਕਿ ਭਾਰਤ ਵਿੱਚ ਲੱਕਡ਼ੀ, ਗੋਹੇ ਅਤੇ ਫ਼ਸਲਾਂ ਦੀ ਰਹਿੰਦ ਖੂੰਹਦ ਦੀ ਸਾਡ਼ ਫੂਕ ਕਾਰਨ ਸਮੱਸਿਆ ਵਿਕਰਾਲ ਬਣੀ ਹੋਈ ਹੈ।



Archive

RECENT STORIES