Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਵਾਰਿਸ ਆਹਲੂਵਾਲੀਆ ਤੋਂ ਮੈਕਸਿਕੋ ਏਅਰਲਾਈਨਜ਼ ਨੇ ਮੁਆਫ਼ੀ ਮੰਗੀ

Posted on February 10th, 2016


ਨਿੳੂਯਾਰਕ- ਮੈਕਸੀਕੋ ਦੀ ਏਅਰਲਾਈਨਜ਼ ਕੰਪਨੀ ‘ਐਰੋਮੈਕਸੀਕੋ’ ਨੇ ਵਾਰਿਸ ਆਹਲੂਵਾਲੀਆ ਨੂੰ ਉਡਾਣ ’ਚ ਚਡ਼੍ਹਨ ਤੋਂ ਰੋਕਣ ਲਈ ਮੁਆਫ਼ੀ ਮੰਗੀ ਹੈ। ਸਿੱਖ ਅਮਰੀਕੀ ਅਦਾਕਾਰ ਨੂੰ ਨਿੳੂਯਾਰਕ ਜਾਣ ਵਾਲੀ ਉਡਾਣ ’ਚ ਉਸ ਸਮੇਂ ਚਡ਼੍ਹਨ ਤੋਂ ਰੋਕ ਦਿੱਤਾ ਗਿਆ ਸੀ ਜਦੋਂ ਸੁਰੱਖਿਆ ਚੈਕਿੰਗ ਵੇਲੇ ਉਸ ਨੇ ਦਸਤਾਰ ਉਤਾਰਨ ਤੋਂ ਇਨਕਾਰ ਕਰ ਦਿੱਤਾ ਸੀ। ਆਹਲੂਵਾਲੀਆ (41) ਨੇ ਏਅਰਲਾਈਨਜ਼ ਵੱਲੋਂ ਭੇਜੇ ਗਏ ਮੁਆਫ਼ੀਨਾਮੇ ਨੂੰ ਸਵੀਕਾਰ ਕਰ ਲਿਆ ਹੈ। ਸਿੱਖ ਕੋਲੀਸ਼ਨ ਮੁਤਾਬਕ ਏਅਰਲਾਈਨਜ਼ ਨੇ ਕਿਹਾ ਹੈ ਕਿ ਉਹ ਦਸਤਾਰ ਵਾਲੇ ਮੁਸਾਫ਼ਰਾਂ ਦੀ ਚੈਕਿੰਗ ਲਈ ਅਮਲੇ ਨੂੰ ਸਿਖਲਾਈ ਦੇਣਗੇ।


Archive

RECENT STORIES