Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਟਰੰਪ ਦੀਆਂ ਦੂਜੀਆਂ ਰੈਲੀਆਂ ਵਿਚ ਵੀ ਸ਼ਾਂਤੀਪੂਰਨ ਵਿਰੋਧ ਜਾਰੀ ਰਹੇਗਾ- ਆਰਿਸ਼ ਸਿੰਘ

Posted on January 26th, 2016

ਵਾਸ਼ਿੰਗਟਨ- ਡੋਨਾਲਡ ਟਰੰਪ ਦੀ ਰੈਲੀ ਵਿਚ ਬੈਨਰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਜਿਸ ਪਗੜੀਧਾਰੀ ਸਿੱਖ ਨੂੰ ਰੈਲੀ ਤੋਂ ਜਬਰਨ ਬਾਹਰ ਕੱਢ ਦਿੱਤਾ ਗਿਆ ਸੀ। ਉਸ ਦਾ ਕਹਿਣਾ ਹੈ ਕਿ ਉਸ ਦੀ ਯੋਜਨਾ ਟਰੰਪ ਦੀਆਂ ਦੂਜੀਆਂ ਰੈਲੀਆਂ ਵਿਚ ਵੀ ਸ਼ਾਂਤੀਪੂਰਨ ਵਿਰੋਧ ਜਾਰੀ ਰਹੇਗਾ। ਇਹ ਸਿੱਖ ਵਿਅਕਤੀ ਟਰੰਪ ਦੇ ਮੁਸਲਮਾਨ ਵਿਰੋਧੀ ਭਾਸ਼ਣਾਂ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਿਹਾ ਸੀ। ਅਖ਼ਬਾਰ 'ਲਿਟਿਲ ਵਿਲੇਜ' ਦੇ ਸਾਬਕਾ ਸੰਪਾਦਕ ਅਤੇ ਹਾਸ ਕਲਾਕਾਰ ਆਰਿਸ਼ ਸਿੰਘ ਨੂੰ ਐਤਵਾਰ ਨੂੰ ਆਯੋਵਾ ਵਿਚ ਟਰੰਪ ਦੀ ਰੈਲੀ 'ਚੋਂ ਬਾਹਰ ਕੱਢ ਦਿੱਤਾ ਗਿਆ ਸੀ। ਆਰਿਸ਼ ਸਿੰਘ ਦੇ ਇਸ ਕਦਮ ਦਾ ਭਾਈਚਾਰੇ ਵਲੋਂ ਰਲਵਾਂ ਮਿਲਵਾਂ ਪ੍ਰਤੀਕ੍ਰਮ ਮਿਲ ਰਿਹਾ ਹੈ। ਕਈ ਇਸਨੂੰ ਸਾਹਸੀ ਕਾਰਵਾਈ ਤੇ ਕਈ ਬੇਲੋੜੀ ਕਾਰਵਾਈ ਦੱਸ ਰਹੇ ਹਨ।




Archive

RECENT STORIES