Posted on January 15th, 2016

ਨਵੀਂ ਦਿੱਲੀ- ਅਕਾਲੀ-ਭਾਜਪਾ ਸਰਕਾਰ ਵਿੱਚ ਵਿੱਤ ਮੰਤਰੀ ਰਹੇ ਮਨਪ੍ਰੀਤ ਇਥੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਰਿਹਾਇਸ਼ 'ਤੇ ਆਪਣੇ ਤਕਰੀਬਨ 100 ਸਮਰਥਕਾਂ ਸਮੇਤ ਕਾਂਗਰਸ ਵਿੱਚ ਸ਼ਾਮਲ ਹੋਏ। ਪ੍ਰੈੱਸ ਕਾਨਫਰੰਸ ਦੌਰਾਨ ਮਨਪ੍ਰੀਤ ਨੇ ਕਿਹਾ, 'ਇਹ ਰਲੇਵਾਂ ਅਚਾਨਕ ਨਹੀਂ ਹੋਇਆ। ਇਹ ਰਾਹੁਲ ਗਾਂਧੀ ਨਾਲ ਪਿਛਲੇ ਛੇ ਮਹੀਨਿਆਂ ਦੇ ਮੇਲ-ਜੋਲ ਦਾ ਨਤੀਜਾ ਹੈ। ਇਹ ਪੰਜਾਬ ਦੇ ਮਸਲਿਆਂ ਦੇ ਹੱਲ ਲਈ ਹੈ। ਕਾਂਗਰਸ ਮੀਤ ਪ੍ਰਧਾਨ ਨੇ ਸਾਡੇ ਏਜੰਡੇ ਨੂੰ ਆਪਣਾ ਦੱਸਿਆ ਹੈ। ਅਸੀਂ ਕਾਂਗਰਸ ਵਿੱਚ ਬਗ਼ੈਰ ਕਿਸੇ ਸ਼ਰਤ ਦੇ ਸ਼ਾਮਲ ਹੋਏ ਹਾਂ।'
ਗੱਲਬਾਤ ਦੇ ਬਾਵਜੂਦ 'ਆਪ' ਵਿੱਚ ਸ਼ਾਮਲ ਨਾ ਹੋਣ ਬਾਰੇ ਪੁੱਛਣ 'ਤੇ ਮਨਪ੍ਰੀਤ ਨੇ ਕਿਹਾ, 'ਪੰਜਾਬ ਵਿੱਚ ਤਬਦੀਲੀ ਲਈ 'ਆਪ' ਕੋਲ ਕੋਈ ਖ਼ਾਕਾ ਨਹੀਂ ਹੈ। ਅਸੀਂ ਸਾਲ 2011 ਵਿੱਚ ਪੀ ਪੀ ਪੀ ਰਾਹੀਂ ਜੋ ਕੁੱਝ ਹਾਸਲ ਕਰਨ ਬਾਰੇ ਸੋਚਿਆ ਸੀ, ਅਸੀਂ ਮਹਿਸੂਸ ਕੀਤਾ ਕਿ ਉਹ ਸਭ ਹਾਸਲ ਕਰਨ ਲਈ ਕਾਂਗਰਸ ਮਜ਼ਬੂਤ ਮੰਚ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦਾ ਮਿਲਾਪੜਾ ਸੁਭਾਅ ਵੀ ਉਨ੍ਹਾਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਇਕ ਕਾਰਨ ਹੈ।
ਕਿਸੇ ਵੇਲੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵਿੱਚ ਵਿੱਤ ਮੰਤਰੀ ਰਹੇ ਮਨਪ੍ਰੀਤ ਬਾਦਲ ਨੇ ਵਿਸ਼ੇਸ਼ ਗੱਲਬਾਤ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਨੂੰ ਸੱਤਾ ਦੇ ਭੁੱਖੇ ਕਰਾਰ ਦਿੰਦਿਆਂ ਕਿਹਾ ਕਿ ਇਨ੍ਹਾਂ ਦੀ ਇਸ ਭੁੱਖ ਕਾਰਨ ਪੰਜਾਬ ਹਾਸ਼ੀਏ 'ਤੇ ਚਲਾ ਗਿਆ ਹੈ। ਇਸ ਲਈ ਹੁਣ ਪੰਜਾਬ ਵਾਸੀ ਉਨ੍ਹਾਂ ਵਰਗੇ ਆਦਰਸ਼ਵਾਦੀ ਤੇ ਰਾਜ ਦਾ ਭਲਾ ਚਾਹੁੰਣ ਵਾਲਿਆਂ ਨੂੰ ਮੌਕਾ ਦੇਣ।
ਆਪਣੇ ਆਪ ਦੀ ਤੁਲਨਾ ਮਹਾਭਾਰਤ ਦੇ ਅਰਜਨ ਨਾਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਭਟਕ ਚੁੱਕੇ ਲੋਕਾਂ ਨੂੰ ਸਿੱਧੇ ਰਾਹ 'ਤੇ ਪਾਉਣ ਲਈ ਲੜ ਰਹੇ ਹਨ। ਵਿਚਾਰਧਾਰਾ ਕਾਰਨ ਉਨ੍ਹਾਂ ਨੇ ਅਕਾਲੀ ਦਲ ਨੂੰ ਅਲਵਿਦਾ ਆਖੀ ਸੀ।
'ਆਪ' ਵਿੱਚ ਨਾ ਜਾਣ ਦੇ ਕਾਰਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਪਾਰਟੀ ਨੇ ਉਸ ਸ਼ਿੱਦਤ ਨਾਲ ਪਹੁੰਚ ਨਹੀਂ ਕੀਤੀ ਜਿਵੇਂ ਕਾਂਗਰਸ ਨੇ ਕੀਤੀ ਸੀ। ਦੂਜਾ 'ਆਪ' ਕੋਲ ਰਾਜ ਦੀ ਬੇਰੁਜ਼ਗਾਰੀ ਤੇ ਡਰੱਗਜ਼ ਮਾਫੀਏ ਖ਼ਿਲਾਫ਼ ਲੜਨ ਲਈ ਕੋਈ ਨੀਤੀ ਨਹੀਂ ਹੈ ਪਰ ਕਾਂਗਰਸ ਇਕ ਵੱਡੀ ਪਾਰਟੀ ਹੋਣ ਦੇ ਨਾਤੇ ਇਸ ਕੋਲ ਵਿਆਪਕ ਰਣਨੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਅਪਰੇਸ਼ਨ ਨੀਲਾ ਤਾਰਾ ਤੇ 1984 ਦੇ ਕਤਲੇਆਮ ਨੂੰ ਮੰਦਭਾਗਾ ਕਰਾਰ ਦਿੱਤਾ। ਪੰਜਾਬ ਵਿੱਚ ਅਕਾਲੀ-ਭਾਜਪਾ ਤੇ 'ਆਪ' ਵਿੱਚੋਂ ਕਿਸ ਨੂੰ ਵੱਡਾ ਵਿਰੋਧੀ ਮੰਨੇ ਜਾਣ ਬਾਰੇ ਉਨ੍ਹਾਂ ਕੁੱਝ ਵੀ ਸਾਫ਼ ਤੌਰ 'ਤੇ ਕਹਿਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਉਹ ਸਾਲ 2017 ਦੀਆਂ ਚੋਣਾਂ ਵਿੱਚ ਪੰਜਾਬ ਨੂੰ ਜੇਤੂ ਦੇਖਣਾ ਚਾਹੁੰਦੇ ਹਨ ਕਿਸੇ ਪਾਰਟੀ ਜਾਂ ਵਿਅਕਤੀ ਨੂੰ ਨਹੀਂ। ਅਸਲ ਲੜਾਈ ਮੁੱਦਿਆਂ ਦੀ ਹੈ। ਚਾਰ ਵਾਰ ਗਿੱਦੜ੍ਹਬਾਹਾ ਹਲਕੇ ਦੀ ਪ੍ਰਤੀਨਿਧਤਾ ਕਰ ਚੁੱਕੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਉਹ ਕਾਂਗਰਸ ਵਿੱਚ ਬਗੈਰ ਸ਼ਰਤ ਸ਼ਾਮਲ ਹੋਏ ਹਨ ਤੇ ਜਦੋਂ ਪਾਰਟੀ ਉਨ੍ਹਾਂ ਨੂੰ ਕਹੇਗੀ ਉਹ ਚੋਣ ਲੜਨਗੇ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ਕਾਂਗਰਸ ਵਿੱਚ ਆਕੇ ਸਿਰਫ਼ ਰਾਜ ਦੀ ਸਿਆਸਤ ਦਾ ਹਿੱਸਾ ਬਣੇ ਰਹਿਣਾ ਚਾਹੁੰਦੇ ਹਨ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026