Posted on January 3rd, 2016

ਸ਼ਿਕਾਇਤਕਰਤਾਵਾਂ ਵਿੱਚ ਕੁਝ ਸ਼ਹੀਦ ਪੁਲੀਸ ਕਰਮੀਆਂ ਦੀਆਂ ਵਿਧਵਾਵਾਂ ਵੀ ਸ਼ਾਮਲ
ਨਵੀਂ ਦਿੱਲੀ- ਐਸ ਪੀ ਸਲਵਿੰਦਰ ਸਿੰਘ ਜਿਸ ਨੂੰ ਦਹਿਸ਼ਤਪਸੰਦਾਂ ਨੇ ਬਿਨਾਂ ਕੋਈ ਨੁਕਸਾਨ ਪਹੁੰਚਾਏ ਛੱਡ ਦਿੱਤਾ ਸੀ, ਹੁਣ ਪਠਾਨਕੋਟ ਏਅਰ ਬੇਸ ਤੇ ਹੋਏ ਹਮਲੇ ਦੇ ਸਮੁੱਚੇ ਕਾਂਡ ਦੀ ਜਾਂਚ ਦਾ ਕੇਂਦਰ ਬਿੰਦੂ ਬਣ ਗਿਆ ਹੈ ਕਿਉਂਕਿ ਪਤਾ ਚੱਲਿਆ ਹੈ ਕਿ ਮਹਿਲਾ ਸਹਿਕਰਮੀ ਨਾਲ ਛੇੜਛਾੜ ਦੇ ਦੋਸ਼ ਵਿੱਚ ਉਸ ਨੂੰ ਗੁਰਦਾਸਪੁਰ ਤੋਂ ਪੀ ਏ ਪੀ ਜਲੰਧਰ ਤਬਦੀਲ ਕੀਤਾ ਗਿਆ ਸੀ। ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸਲਵਿੰਦਰ ਸਿੰਘ ਨੇ ਆਖਿਆ '' ਮੈਂ ਦਹਿਸ਼ਤੀ ਕਾਰਵਾਈ ਦਾ ਪੀੜਤ ਹਾਂ ਅਤੇ ਮੈਨੂੰ ਦੁਰਾਚਾਰ ਦਾ ਗਲਤ ਦੋਸ਼ੀ ਠਹਿਰਾਇਆ ਗਿਆ ਸੀ। ਮੇਰਾ ਦਾਮਨ ਸਾਫ਼ ਹੈ ਤੇ ਛੇਤੀ ਹੀ ਜਾਂਚ ਤੋਂ ਇਹ ਸਾਫ਼ ਹੋ ਜਾਵੇਗਾ।'' ਸਲਵਿੰਦਰ ਨੇ ਇਸ ਸਮੁੱਚੀ ਘਟਨਾ ਬਾਰੇ ਨਰੋਟ ਜੈਮਲ ਸਿੰਘ ਥਾਣੇ ਵਿੱਚ ਐਫ ਆਈ ਆਰ ਵੀ ਦਰਜ ਕਰਵਾਈ ਹੈ। ਉਂਜ, ਉਸ ਨੇ ਹੋਰ ਜਾਣਕਾਰੀ ਦੇਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਹ ਆਪਣਾ ਬਿਆਨ ਪਹਿਲਾਂ ਹੀ ਦੇ ਚੁੱਕਿਆ ਹੈ।
ਜ਼ਿਲਾ ਪੁਲੀਸ ਵਿੱਚ ਤਾਇਨਾਤ ਪੰਜ ਮਹਿਲਾ ਕਾਂਸਟੇਬਲਾਂ ਵੱਲੋਂ ਸਲ਼ਵਿੰਦਰ ਸਿੰਘ ਖ਼ਿਲਾਫ਼ ਸ਼ਿਕਾਇਤ ਕਰਨ ਮਗਰੋਂ ਵਿਭਾਗ ਦੀ ਛੇੜਛਾੜ ਦੇ ਮਾਮਲਿਆਂ ਬਾਰੇ ਆਈ ਜੀ ਰੈਂਕ ਦੀ ਮਹਿਲਾ ਅਫ਼ਸਰ ਦੀ ਅਗਵਾਈ ਵਾਲੀ ਕਮੇਟੀ ਨੇ ਪਿਛਲੇ ਹਫ਼ਤੇ ਗੁਰਦਾਸਪੁਰ ਦਾ ਦੌਰਾ ਕੀਤਾ ਸੀ। ਜਾਂਚ ਨਾਲ ਜੁੜੇ ਇਕ ਸੀਨੀਅਰ ਅਫ਼ਸਰ ਨੇ ਦਸਿਆ ਕਿ ਜਾਂਚ ਚਲਦੀ ਹੋਣ ਕਰ ਕੇ ਐਸ ਪੀ ਨੂੰ ਪ੍ਰਸ਼ਾਸਕੀ ਆਧਾਰ ਤੇ ਪੀ ਏ ਪੀ ਜਲੰਧਰ ਤਬਦੀਲ ਕੀਤਾ ਗਿਆ ਸੀ। ਸ਼ਿਕਾਇਤਕਰਤਾਵਾਂ ਵਿੱਚ ਕੁਝ ਸ਼ਹੀਦ ਪੁਲੀਸ ਕਰਮੀਆਂ ਦੀਆਂ ਵਿਧਵਾਵਾਂ ਵੀ ਸ਼ਾਮਲ ਹਨ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026