Posted on December 1st, 2015

<p>ਭਾਈ ਲਾਲ ਦੇ ਪਰਿਵਾਰਕ ਮੈਂਬਰ ਨਨਕਾਣਾ ਸਾਹਿਬ ਵਿਖੇ ਕੀਰਤਨ ਕਰਦੇ ਹੋਏ।<br></p>
ਬਾਹਰਲੇ ਮੁਲਕਾਂ ਦੇ ਗੁਰਦੁਆਰਾ ਪ੍ਰਬੰਧਕ ਭਾਈ ਮਰਦਾਨੇ ਦੇ ਵੰਸ਼ਜਾਂ ਦੀ ਬਾਂਹ ਫੜ ਕੇ ਉਨ੍ਹਾਂ ਨੂੰ ਕੈਨੇਡਾ-ਅਮਰੀਕਾ-ਇੰਗਲੈਂਡ ਵਿਖੇ ਕੀਰਤਨ ਕਰਨ ਲਈ ਕਿਉਂ ਨਹੀਂ ਬੁਲਾ ਰਹੇ?
ਕਰਮਜੀਤ ਸਿੰਘ ਚਿੱਲਾ
ਐਸ. ਏ. ਐਸ. ਨਗਰ (ਮੁਹਾਲੀ)- ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇ ਰਬਾਬੀ ਭਾਈ ਮਰਦਾਨਾ ਦੀ 18ਵੀਂ ਅਤੇ 19ਵੀਂ ਪੀੜ੍ਹੀ ਦੇ ਕੀਰਤਨੀਏ ਆਰਥਿਕ ਸੰਕਟ ਨਾਲ ਜੂਝ ਰਹੇ ਹਨ। ਨਵੰਬਰ 2012 ਵਿੱਚ ਭਾਈ ਲਾਲ ਦੀ ਮੌਤ ਤੋਂ ਬਾਅਦ ਭਾਰਤ ਵਿੱਚ ਕੀਰਤਨ ਕਰਨ ਨੂੰ ਤਰਸ ਰਹੇ ਭਾਈ ਲਾਲ ਦੇ ਪੁੱਤਰ ਮੁਹੰਮਦ ਹੁਸੈਨ ਤੇ ਪੋਤਰੇ ਮੁਹੰਮਦ ਅਸਵਰ ਅਤੇ ਮੁਹੰਮਦ ਸਰਫ਼ਰਾਜ ਨੇ ਭਾਈ ਮਰਦਾਨਾ ਦੇ ਵੰਸ਼ ਦੀ ਕੀਰਤਨ ਪ੍ਰਥਾ ਨੂੰ ਬਚਾਉਣ ਦੀ ਗੁਹਾਰ ਲਾਈ ਹੈ।
ਗੁਰੂ ਨਾਨਕ ਦੇਵ ਦੇ 547ਵੇਂ ਜਨਮ ਦਿਨ ਸਮਾਗਮ ਮੌਕੇ ਨਨਕਾਣਾ ਸਾਹਿਬ ਵਿਖੇ ਕੀਰਤਨ ਕਰਨ ਪੁੱਜੇ ਇਨ੍ਹਾਂ ਕੀਰਤਨੀਆਂ ਨੇ ਇਸ ਪੱਤਰਕਾਰ ਨਾਲ ਮੁਲਾਕਾਤ ਦੌਰਾਨ ਦੱਸਿਆ ਕਿ ਭਾਈ ਲਾਲ ਨਾਲ ਉਹ ਅਕਸਰ ਭਾਰਤ ਤੇ ਚੜ੍ਹਦੇ ਪੰਜਾਬ ਵਿੱਚ ਕੀਰਤਨ ਕਰਨ ਜਾਂਦੇ ਸਨ। ਭਾਈ ਲਾਲ ਦੀ ਨਵੰਬਰ 2012 ਵਿੱਚ ਹੋਈ ਮੌਤ ਮਗਰੋਂ ਉਨ੍ਹਾਂ ਨੂੰ ਦੁਬਾਰਾ ਭਾਰਤ ਦਾ ਵੀਜ਼ਾ ਨਹੀਂ ਮਿਲਿਆ।
ਭਾਈ ਲਾਲ ਦੇ ਪੁੱਤਰ ਮੁਹੰਮਦ ਹੁਸੈਨ ਨੇ ਕਿਹਾ ਕਿ ਇਸ ਸਾਲ ਉਨ੍ਹਾਂ ਨੂੰ ਭਾਰਤ ਤੋਂ ਕਈ ਸੱਦੇ ਵੀ ਆਏ। ਸੱਦਣ ਵਾਲਿਆਂ ਵਿੱਚ ਕਾਨਪੁਰ ਤੋਂ ਇਲਾਵਾ ਭਗਤ ਪੂਰਨ ਸਿੰਘ ਪਿੰਗਲਵਾੜਾ, ਅੰਮ੍ਰਿਤਸਰ ਅਤੇ ਮੋਗਾ ਦੀ ਇੱਕ ਸੰਸਥਾ ਸ਼ਾਮਲ ਸੀ, ਪਰ ਵੀਜ਼ਾ ਨਹੀਂ ਲੱਗਿਆ। ਉਨ੍ਹਾਂ ਕਿਹਾ ਕਿ ਜਿਹੜੀਆਂ ਸੰਸਥਾਵਾਂ ਜਾਂ ਹੋਰ ਸਭਾ-ਸੁਸਾਇਟੀਆਂ ਉਨ੍ਹਾਂ ਨੂੰ ਕੀਤਰਨ ਲਈ ਸੱਦਣਾ ਚਾਹੁੰਦੀਆਂ ਹਨ ਉਹ ਕੇਵਲ ਸਪਾਂਸਰਸ਼ਿਪ ਹੀ ਨਾ ਭੇਜਿਆ ਕਰਨ ਸਗੋਂ ਉਨ੍ਹਾਂ ਦਾ ਵੀਜ਼ਾ ਲਗਾਉਣ ਲਈ ਸਾਰੀ ਪੈਰਵੀ ਕਰਿਆ ਕਰਨ। ਉਨ੍ਹਾਂ ਕਿਹਾ ਕਿ ਪੂਰੀ ਪੈਰਵੀ ਨਾ ਹੋਣ ਤੇ ਸਮੇਂ ਸਿਰ ਸਪਾਂਸਰਸ਼ਿਪ ਨਾ ਮਿਲਣ ਕਾਰਨ ਹੀ ਵੀਜ਼ੇ ਦੀ ਸਮੱਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਬੈਠੇ ਉਹ ਕੁਝ ਵੀ ਕਰਨ ਤੋਂ ਅਸਮਰਥ ਹਨ।
ਭਾਈ ਲਾਲ ਦੇ ਪੋਤਰੇ ਭਾਈ ਸਰਫ਼ਰਾਜ ਨੇ ਆਖਿਆ ਕਿ ਪਾਕਿਸਤਾਨ ਵਿੱਚ ਕੀਰਤਨ ਦੀ ਰੀਤ ਖ਼ਤਮ ਹੁੰਦੀ ਜਾ ਰਹੀ ਹੈ। ਪਾਕਿਸਤਾਨ ਸਥਿਤ ਗੁਰਦੁਆਰਿਆਂ ਵਿੱਚ ਸਾਲ 'ਚ ਦੋ-ਚਾਰ ਵਾਰ ਹੀ ਕੀਰਤਨ ਦਰਬਾਰ ਹੁੰਦੇ ਹਨ, ਜਿਸ ਕਾਰਨ ਨਾ ਤਾਂ ਉਨ੍ਹਾਂ ਦੀ ਕੀਰਤਨ ਕਰਨ ਦੀ ਰੀਝ ਪੂਰੀ ਹੁੰਦੀ ਹੈ ਤੇ ਆਰਥਿਕ ਤੌਰ 'ਤੇ ਵੀ ਉਨ੍ਹਾਂ ਨੂੰ ਕੋਈ ਸਹਾਰਾ ਨਹੀਂ ਲੱਗਦਾ। ਉਨ੍ਹਾਂ ਕਿਹਾ ਕਿ ਉਹ ਕੀਰਤਨ ਤੋਂ ਇਲਾਵਾ ਹੋਰ ਕਿਸੇ ਸੰਗੀਤਕ ਖੇਤਰ ਵਿੱਚ ਨਹੀਂ ਜਾਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਭਾਰਤ ਦਾ ਵੀਜ਼ਾ ਨਾ ਲੱਗਣ ਕਾਰਨ ਉਹ ਆਰਥਿਕ ਸੰਕਟ ਵਿੱਚ ਹਨ ਤੇ ਕੀਰਤਨ ਦੇ ਦੀਵਾਨਿਆਂ ਨੂੰ ਉਨ੍ਹਾਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਮਜ਼ਦੂਰੀ ਕਰ ਕੇ ਗੁਜ਼ਾਰਾ ਕਰਨ ਲਈ ਤਿਆਰ ਹਨ ਪਰ ਉਹ ਬਾਬੇ ਨਾਨਕ ਦੀ ਬਾਣੀ ਤੋਂ ਇਲਾਵਾ ਹੋਰ ਕੁਝ ਨਹੀਂ ਗਾਉਣਗੇ। ਇਸੇ ਦੌਰਾਨ ਭਾਈ ਮਰਦਾਨਾ ਸੇਵਾ ਸੁਸਾਇਟੀ ਵੱਲੋਂ ਨਨਕਾਣਾ ਸਾਹਿਬ ਵਿਖੇ ਭਾਈ ਲਾਲ ਦੇ ਕੀਰਤਨੀ ਜਥੇ ਦੀ ਆਰਥਿਕ ਸਹਾਇਤਾ ਕੀਤੀ ਗਈ। ਉਨ੍ਹਾਂ ਨੇ ਕੀਰਤਨੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਨੂੰ ਭਾਰਤ ਸੱਦਣ ਤੇ ਵੀਜ਼ਾ ਲਗਾਉਣ ਲਈ ਹਰ ਸਹਾਇਤਾ ਕੀਤੀ ਜਾਵੇਗੀ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026