Posted on October 19th, 2015

ਸੈਨਹੋਜ਼ੇ (ਚਰਨਜੀਤ ਸਿੰਘ ਪੰਨੂ)- ਸੈਨਹੋਜ਼ੇ ਗੁਰੂ ਘਰ ਵਿਚ ਉਸ ਸਮੇਂ ਸਥਿਤੀ ਬੜੀ ਵਿਸਫੋਟਕ ਹੋ ਗਈ ਜਦ ਸਿੱਖ ਯੂਥ ਦੇ ਨਾਂ ਥੱਲੇ ਕੁਝ ਨੌਜੁਆਨਾਂ ਨੇ ਲੰਗਰ ਹਾਲ ਵਿਚ ਸੰਤ ਭਿੰਡਰਾਂਵਾਲਿਆਂ ਸਮੇਤ ਕੁਝ ਹੋਰ ਸ਼ਹੀਦ ਸਿੰਘਾ ਦੀਆਂ ਫੋਟੋ ਲਗਾਉਣੀਆਂ ਚਾਹੀਆਂ। ਵਿਰੋਧੀ ਧਿਰ ਤੇ ਸੁਧਾਰ ਕਮੇਟੀ ਦੇ ਮੈਂਬਰ ਇਨ੍ਹਾਂ ਦੀ ਹਮਾਇਤ 'ਤੇ ਆ ਗਏ। ਉਨ੍ਹਾਂ ਅਨੁਸਾਰ ਇਹ ਫੋਟੋ ਪਿਛਲੇ ਤਿੰਨ ਸਾਲ ਤੋਂ ਇੱਥੇ ਲੱਗੀਆਂ ਹੋਈਆ ਸਨ ਤੇ ਗੁਰਦੁਆਰਾ ਚੋਣਾਂ ਹੋਣ ਤੋਂ ਬਾਅਦ ਨਵੇਂ ਪ੍ਰਬੰਧਕਾਂ ਨੇ ਇਨ੍ਹਾਂ ਨੂੰ ਉਤਾਰ ਕੇ ਸ਼ਹੀਦਾਂ ਦਾ ਨਿਰਾਦਰ ਕੀਤਾ ਹੈ। ਪ੍ਰਬੰਧਕ ਚਾਹੁੰਦੇ ਸਨ ਕਿ ਇਹ ਫੋਟੋ ਪ੍ਰਸਤਾਵਿਤ ਅਜਾਇਬ ਘਰ ਵਿਚ ਲਗਾਵਾਂਗੇ ਪਰ ਨੌਜੁਆਨ ਅੜੇ ਹੋਏ ਸਨ ਕਿ ਅਸੀਂ ਇਹ ਹੁਣੇ ਹੀ ਲਗਾਵਾਂਗੇ ਤੇ ਉੱਥੇ ਹੀ ਲਗਾਵਾਂਗੇ, ਜਿੱਥੋਂ ਇਹ ਉਤਾਰੀਆਂ ਗਈਆਂ ਹਨ।
ਉਨ੍ਹਾਂ ਦਾ ਜੋਸ਼ ਵੇਖ ਕੇ ਪ੍ਰਬੰਧਕ ਢਿੱਲੇ ਹੋ ਗਏ ਤੇ ਨੌਜੁਆਨਾਂ ਨੇ ਇਹ ਫੋਟੋ ਲੰਗਰ ਹਾਲ ਵਿਚ ਮੁੜ ਸਥਾਪਿਤ ਕਰ ਦਿੱਤੀਆ। ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰ ਵਰਾਂਡੇ ਵਿਚ ਮੇਜ ਲਗਾ ਕੇ ਹੁਣੇ ਹੁਣੇ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਜ਼ਖਮੀ ਕਰਨ ਦਾ ਵਿਰੋਧ ਕਰਦੇ, ਪੰਜਾਬ ਪੁਲਸ ਦੀ ਗੋਲੀ ਨਾਲ ਸ਼ਹੀਦ ਹੋਏ ਦੋ ਸਿੰਘਾਂ ਦੀਆਂ ਫੋਟੋ ਤੇ ਬੈਨਰ ਲਗਾ ਕੇ ਸ਼ਹੀਦ ਫੰਡ ਇਕੱਠਾ ਕਰ ਰਹੇ ਸਨ। ਇਸ 'ਤੇ ਵੀ ਸਿੱਖ ਨੌਜਵਾਨ ਰੋਹ ਵਿਚ ਆ ਗਏ ਕਿ ਤੁਹਾਡੀ ਦੋਗਲੀ ਨੀਤੀ ਅਨੁਸਾਰ ਇੱਕ ਪਾਸੇ ਸਿੱਖਾਂ ਦਾ ਘਾਣ ਕਰਨ ਵਾਲੀ ਪੰਜਾਬ ਵਜ਼ਾਰਤ ਦੇ ਕੁਝ ਨੁਮਾਇੰਦੇ, ਜਿਨ੍ਹਾਂ ਨੂੰ ਦੁਨੀਆਂ ਭਰ ਦੇ ਸਿੱਖਾਂ ਨੇ ਨਕਾਰਿਆ ਹੈ, ਤੁਸੀਂ ਇੱਥੋਂ ਸਿਰੋਪੇ ਦਿੰਦੇ ਰਹੇ ਹੋ ਤੇ ਉੱਥੇ ਉਨ੍ਹਾਂ ਦੀਆਂ ਗੋਲੀਆਂ ਨਾਲ ਭੁੰਨੇ ਗਏ ਸਿੰਘਾਂ ਦੇ ਨਾਂ 'ਤੇ ਹੁਣ ਡਾਲਰ ਇਕੱਠੇ ਕਰ ਰਹੇ ਹੋ ਜਦ ਕਿ ਸ਼ਹੀਦਾਂ ਦੇ ਵਾਰਿਸਾਂ ਵੱਲੋਂ ਐਲਾਨ ਕੀਤਾ ਹੋਇਆ ਹੈ ਕਿ ਸਾਡੇ ਬੱਚਿਆਂ ਦੇ ਨਾਂ 'ਤੇ ਕਿਸੇ ਕੋਲੋਂ ਪੈਸੇ ਨਾ ਮੰਗੇ ਜਾਣ।
ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਸਟਾਕਟਨ ਗੁਰਦੁਆਰੇ ਵਿਚ ਅਮਰੀਕਾ ਭਰ ਦੇ ਸਿੱਖਾਂ ਨੇ ਮਤਾ ਪਾਸ ਕਰ ਕੇ ਸਿੱਖ ਵਿਰੋਧੀ ਬਾਦਲ ਦਲ ਜਾਂ ਇਸ ਦੇ ਹਮਾਇਤੀਆਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ, ਉਹ ਚਾਹੁੰਦੇ ਹਨ ਕਿ ਪੰਜਾਬ ਦੀ ਮੌਕਾਤਾੜੂ ਸਿਾਅਸਤ ਇੱਥੇ ਆ ਕੇ ਆਪਸੀ ਭਾਈਚਾਰੇ ਵਿਚ ਕੁੜੱਤਣ ਨਾ ਫੈਲਾਏ। ਪ੍ਰਬੰਧਕਾਂ ਨੇ ਦੱਸਿਆ ਕਿ ਉਨ੍ਹਾਂ ਦਾ ਕਿਸੇ ਪਾਰਟੀ ਨਾਲ ਕੋਈ ਸੰਬੰਧ ਨਹੀਂ, ਉਹ ਤਾਂ ਮਨੁੱਖਤਾ ਦੇ ਤੌਰ 'ਤੇ ਇਹ ਕੰਮ ਕਰ ਰਹੇ ਹਨ।
ਯਾਦ ਰਹੇ ਕਿ ਸ਼੍ਰੋਮਣੀ ਅਕਾਲੀ (ਬਾਦਲ) ਨੇ ਇਸ ਗੁਰਦੁਆਰੇ ਦੇ ਦੋ ਮੈਂਬਰਾਂ ਨੂੰ ਹੁਣੇ ਹੁਣੇ ਉੱਚੇ ਅਹੁਦੇ ਦਿੱਤੇ ਹਨ। ਪ੍ਰੀਤਮ ਸਿੰਘ ਗਰੇਵਾਲ, ਜਿਸ ਨੂੰ ਬਾਦਲ ਨੇ ਇਕ ਵੱਕਾਰੀ ਅਹੁਦਾ ਦੇ ਕੇ ਉਸ ਦੀਆਂ ਸੇਵਾਵਾਂ ਦਾ ਮੁੱਲ ਤਾਰਨ ਦੀ ਕੋਸ਼ਿਸ਼ ਕੀਤੀ ਹੈ, ਨੇ ਕਿਹਾ ਕਿ ਉਹਦਾ ਬਾਦਲ ਦਲ ਨਾਲ ਕੋਈ ਸੰਬੰਧ ਨਹੀਂ, ਇਹ ਅਹੁਦਾ ਮੈਨੂੰ ਪੁੱਛੇ ਬਿਨਾ ਮੇਰੇ ਤੇ ਠੋਸਿਆ ਗਿਆ ਹੈ ਤੇ ਮੈਂ ਇਸ ਤੋਂ ਅਸਤੀਫਾ ਦੇਣਾ ਚਾਹੁੰਦਾ ਹਾਂ।

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026