Posted on October 16th, 2015

ਨਵੀਂ ਦਿੱਲੀ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਗਊ ਮਾਸ ਬਾਰੇ ਬਿਆਨ ਦੇ ਕੇ ਵਿਵਾਦ ਖੜਾ ਕਰ ਦਿਤਾ ਹੈ | ਉਨ੍ਹਾਂ ਅੰਗਰੇਜ਼ੀ ਅਖ਼ਬਾਰ 'ਇੰਡੀਅਨ ਐਕਸਪ੍ਰੈੱਸ' ਨੂੰ ਦਿਤੀ ਇੰਟਰਵਿਊ 'ਚ ਕਿਹਾ, 'ਮੁਸਲਮਾਨ ਇਸ ਦੇਸ਼ ਵਿਚ ਰਹਿ ਸਕਦੇ ਹਨ ਪਰ ਉਨ੍ਹਾਂ ਨੂੰ ਗਊ ਮਾਸ ਖਾਣਾ ਬੰਦ ਕਰਨਾ ਪਵੇਗਾ |' ਜਦ ਮੁੱਖ ਮੰਤਰੀ ਦੀ ਇਸ ਟਿਪਣੀ 'ਤੇ ਵਿਵਾਦ ਪੈਦਾ ਹੋ ਗਿਆ ਤਾਂ ਉਨ੍ਹਾਂ ਬਿਆਨ ਜਾਰੀ ਕਰ ਕੇ ਕਿਹਾ ਕਿ ਅਖ਼ਬਾਰ ਨੇ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ | ਉਧਰ ਅਖ਼ਬਾਰ ਨੇ ਅਪਣੀਆਂ ਗੱਲਾਂ ਦੇ ਸਮਰਥਨ 'ਚ ਤੁਰਤ ਆਡੀਉ ਟੇਪ ਜਾਰੀ ਕਰ ਦਿਤੀ |
ਇਸ ਟਿਪਣੀ ਦਾ ਸਖ਼ਤ ਵਿਰੋਧ ਹੋਣ 'ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਖੱਟਰ ਦੇ ਬਿਆਨ ਤੋਂ ਖ਼ੁਦ ਨੂੰ ਦੂਰ ਕਰ ਲਿਆ ਅਤੇ ਕਿਹਾ ਕਿ ਇਹ ਮੁੱਖ ਮੰਤਰੀ ਦੀ ਨਿੱਜੀ ਰਾਏ ਹੋ ਸਕਦੀ ਹੈ, ਪਾਰਟੀ ਦੀ ਸੋਚ ਨਹੀਂ | ਮੁੱਖ ਮੰਤਰੀ ਨੇ ਵੀ ਬਾਅਦ ਵਿਚ ਕਿਹਾ ਕਿ ਉਹ ਸਮਾਜ ਦੇ ਹਰ ਤਬਕੇ ਨੂੰ ਨਾਲ ਲੈ ਕੇ ਚੱਲਣ 'ਚ ਵਿਸ਼ਵਾਸ ਰਖਦੇ ਹਨ | ਵਿਰੋਧੀ ਪਾਰਟੀਆਂ ਨੇ ਖੱਟਰ ਦੇ ਬਿਆਨ ਦੀ ਸਖ਼ਤ ਆਲੋਚਨਾ ਕੀਤੀ ਹੈ |
ਖੱਟਰ ਨੇ ਖ਼ੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸ਼ਬਦਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ ਅਤੇ ਜੇ ਇਸ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਦੁਖ ਪ੍ਰਗਟਾਉਣ ਨੂੰ ਤਿਆਰ ਹਨ | ਉਨ੍ਹਾਂ ਕਿਹਾ, ''ਮੇਰੇ ਸ਼ਬਦਾਂ ਨੂੰ ਤੋੜਿਆ-ਮਰੋੜਿਆ ਗਿਆ | ਮੈਂ ਇਸ ਤਰ੍ਹਾਂ ਦਾ ਕੋਈ ਬਿਆਨ ਨਹੀਂ ਦਿਤਾ |'' ਮੁੱਖ ਮੰਤਰੀ ਦੇ ਸਲਾਹਕਾਰ ਜਵਾਹਰ ਯਾਦਵ ਨੇ ਕਿਹਾ ਕਿ ਅੰਗਰੇਜ਼ੀ ਅਖ਼ਬਾਰ 'ਇੰਡੀਅਨ ਐਕਸਪ੍ਰੈੱਸ' ਨੂੰ ਦਿਤੀ ਇੰਟਰਵਿਊ 'ਚ ਖੱਟਰ ਨੇ ਅਜਿਹਾ ਕੋਈ ਬਿਆਨ ਨਹੀਂ ਦਿਤਾ |
ਬਾਅਦ 'ਚ ਅਖ਼ਬਾਰ ਨੇ ਖੱਟਰ ਦੀ ਇੰਟਰਵਿਊ ਦਾ ਉਹ ਆਡੀਉ ਟੇਪ ਜਾਰੀ ਕੀਤਾ ਜਿਸ 'ਚ ਉਨ੍ਹਾਂ ਨੂੰ ਵਿਵਾਦਮਈ ਬਿਆਨ ਦਿੰਦਿਆਂ ਸੁਣਿਆ ਜਾ ਸਕਦਾ ਹੈ | ਖੱਟਰ ਨੇ ਕਿਹਾ ਸੀ, ''ਮੁਸਲਮਾਨ ਇਸ ਦੇਸ਼ 'ਚ ਰਹਿ ਸਕਦੇ ਹਨ ਪਰ ਉਨ੍ਹਾਂ ਨੂੰ ਗਊ ਮਾਸ ਖਾਣਾ ਛਡਣਾ ਹੋਵੇਗਾ ਕਿਉੁਾਕਿ ਗਊ ਮਾਸ ਇਥੇ ਸ਼ਰਧਾ ਦਾ ਵਿਸ਼ਾ ਹੈ |''

Posted on August 6th, 2026

Posted on August 5th, 2026

Posted on August 4th, 2026

Posted on July 31st, 2026

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026