Posted on October 12th, 2015

ਲੁਧਿਆਣਾ- ਡੇਰਾ ਸਿਰਸਾ ਦੇ ਮੁਖੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੀ ਗਈ ਮੁਆਫ਼ੀ ਖ਼ਿਲਾਫ਼ ਸੋਮਵਾਰ ਨੂੰ ਸਿੱਖ ਜਥੇਬੰਦੀਆਂ ਨੇ ਇਥੋਂ ਦੇ ਗੁਰਦੁਆਰਾ ਸ਼ਹੀਦਾਂ ਮਾਡਲ ਟਾਊਨ ਵਿੱਚ ਮੀਟਿੰਗ ਕੀਤੀ। ਜਥੇਬੰਦੀਅਾਂ ਨੇ ਕਾਫ਼ੀ ਵਿਚਾਰ ਚਰਚਾ ਬਾਅਦ 10 ਨਵੰਬਰ ਨੂੰ ਸਰਬੱਤ ਖਾਲਸਾ ਸੱਦਣ ਦਾ ਐਲਾਨ ਕਰ ਦਿੱਤਾ। ਮੀਟਿੰਗ ’ਚ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ, ਗਿਆਨੀ ਕੇਵਲ ਸਿੰਘ, ਫੈਡਰੇਸ਼ਨ ਆਗੂ ਕਰਨੈਲ ਸਿੰਘ ਪੀਰਮੁਹੰਮਦ, ਭਾਈ ਮੋਹਕਮ ਸਿੰਘ, ਵੱਸਣ ਸਿੰਘ ਜਫ਼ਰਵਾਲ, ਧਿਆਨ ਸਿੰਘ ਮੰਡ, ਗੁਰਦੀਪ ਸਿੰਘ ਬਠਿੰਡਾ, ਹਰਜਿੰਦਰ ਸਿੰਘ ਰੋਡੇ, ਜਸਕਰਨ ਸਿੰਘ ਕਾਹਨ ਸਿੰਘਵਾਲਾ, ਜਸਵਿੰਦਰ ਸਿੰਘ ਬਲੀਏਵਾਲ, ਬੂਟਾ ਸਿੰਘ ਰਣਸੀਹਕੇ ਮੌਜੂਦ ਸਨ।
ਇਨ੍ਹਾਂ ਆਗੂਆਂ ਨੇ ਦੱਸਿਆ ਕਿ ਸਰਬੱਤ ਖਾਲਸਾ ਲਈ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਜੀ ਸਾਹਿਬ ਹਾਲ ਦੀ ਮੰਗ ਕੀਤੀ ਜਾਵੇਗੀ, ਜੇ ਉਨ੍ਹਾਂ ਆਗਿਆ ਨਾ ਦਿੱਤੀ ਤਾਂ ਬਾਬਾ ਨੌਧ ਸਿੰਘ ਦੀ ਸਮਾਧ ਤਰਨ ਤਾਰਨ ਰੋਡ ਪਿੰਡ ਦੁਬੁਰਜੀ ਵਿਖੇ ਬੁਲਾਇਆ ਜਾਵੇਗਾ। ਸਰਬੱਤ ਖਾਲਸਾ ਸੱਦਣ ਲਈ ਕੁਝ ਆਗੂ ਚਾਹੁੰਦੇ ਸਨ ਕਿ ਇਕ ਕਮੇਟੀ ਕਾਇਮ ਕੀਤੀ ਜਾਵੇ ਪਰ ਬਾਅਦ ਵਿੱਚ ਸਿਮਰਜੀਤ ਸਿੰਘ ਮਾਨ ਨੂੰ ਮਿਤੀ ਦਾ ਐਲਾਨ ਕਰਨ ਦੇ ਅਧਿਕਾਰ ਦਿੱਤੇ ਗਏ। ਮਾਨ ਨੇ ਸਟੇਜ ਤੋਂ 10 ਨਵੰਬਰ ਨੂੰ ਸਰਬੱਤ ਖਾਲਸਾ ਸੱਦਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਰਬੱਤ ਖਾਲਸਾ ਦੇ ਪ੍ਰਬੰਧਾਂ ਨੂੰ ਨੇਪਰੇ ਚਾੜ੍ਹਨ ਲਈ 18 ਅਕਤੂਬਰ ਨੂੰ ਜਲੰਧਰ ਵਿੱਚ ਕਮੇਟੀ ਕਾਇਮ ਕੀਤੀ ਜਾਵੇਗੀ। ਸਰਬੱਤ ਖਾਲਸਾ ਤੇ ਵਿਚਾਰਾਂ ਕਰਨ ਲਈ ਮੀਟਿੰਗ ਭਾਵੇਂ ਬੁਲਾਰਿਆਂ ਦੇ ਵਿਚਾਰਾਂ ਕਈ ਗੱਲਾਂ ਵਿੱਚ ਅੰਤਰ ਵੀ ਸੀ ਪਰ ਸਰਬੱਤ ਖਾਲਸਾ ਬੁਲਾਏ ਜਾਣ ਦੇ ਸਾਰੇ ਹੱਕ ਵਿੱਚ ਸਨ।
ਮਾਨ ਤੇ ਸ੍ਰੀ ਪੀਰਮੁਹੰਮਦ ਨੇ ਕਿਹਾ ਕਿ ਡੇਰਾ ਮੁਖੀ ਨੂੰ ਮੁਆਫੀ ਲਈ ਸੁਖਬੀਰ ਬਾਦਲ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਨਾਦਰਸ਼ਾਹੀ ਹੁਕਮ ਚਾਡ਼੍ਹੇ ਸਨ। ਇਸ ਮੌਕੇ ਖਾੜਕੂ ਦਯਾ ਸਿੰਘ ਲਾਹੌਰੀਆ ਦੀ ਪਤਨੀ ਸਮੇਤ ਬਹੁਤ ਸਾਰੇ ਗਰਮ ਧਡ਼ੇ ਦੇ ਹੋਰ ਆਗੂ ਮੌਜੂਦ ਸਨ।

Posted on August 6th, 2026

Posted on August 5th, 2026

Posted on August 4th, 2026

Posted on July 31st, 2026

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026