Posted on October 12th, 2015

ਟਰਾਂਟੋ- ਡੇਰਾ ਕੂੜ ਸੌਦਾ ਦੇ ਸਾਧ ਗੁਰਮੀਤ ਰਾਮ ਰਹੀਮ ਦੇ ਕਥਿਤ ਮਾਫੀਨਾਮੇ ਦੇ ਆਧਾਰ 'ਤੇ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਵਲੋਂ ਦਿੱਤੀ ਗਈ 'ਸਿਆਸੀ ਮਾਫ਼ੀ' ਦੇ ਸੰਬੰਧ ਵਿੱਚ ਵਿਚਾਰ ਕਰਨ ਲਈ ਓਨਟਾਰੀਓ ਗੁਰਦਵਾਰਾ ਕਮੇਟੀ, ਓਨਟਾਰੀਓ ਸਿੱਖ ਐਂਡ ਗੁਰਦਵਾਰਾ ਕੌਂਸਲ ਅਤੇ ਓਨਟਾਰੀਓ ਅਤੇ ਕਿਉਬੈੱਕ ਦੀਆਂ ਹੋਰ ਸਿੱਖ ਜਥੇਬੰਦੀਆਂ ਅਤੇ ਗੁਰੁਦਵਾਰਾ ਸਾਹਿਬਾਨਾਂ ਦੇ ਨੁਮਾਇੰਦਿਆਂ ਦਾ ਟੋਰਾਂਟੋ ਵਿਖੇ ਇਕੱਠ ਹੋਇਆ, ਜਿਸ ਵਿੱਚ ਇਹ ਮਤੇ ਸਰਬ-ਸੰਮਤੀ ਨਾਲ਼ ਪਾਸ ਕੀਤੇ ਗਏ :
1) ਸਿੰਘ ਸਾਹਿਬਾਨਾਂ ਵਲੋਂ ਸੌਦਾ-ਸਾਧ ਨੂੰ ਦਿੱਤੀ ਮੁਆਫੀ ਵਾਲ਼ੇ ਹੁਕਮ ਨੂੰ ਰੱਦ ਕੀਤਾ ਜਾਂਦਾ ਹੈ।
2) ਬੰਦੀ ਛੋੜ ਦਿਵਸ 'ਤੇ ਹੋ ਰਹੇ ਸਰਬੱਤ ਖ਼ਾਲਸਾ ਇਕੱਠ ਨੂੰ ਸਰਬ-ਸੰਸਾਰ ਪੱਧਰ 'ਤੇ ਕੀਤਾ ਜਾਵੇ, ਤਾਂਕਿ ਸਾਰੇ ਸੰਸਾਰ ਵਿੱਚ ਵਸਦੇ ਹੋਏ ਸਿੱਖ ਇਸ ਵਿਚ ਸ਼ਾਮਲ ਹੋਕੇ ਆਪਣੀ ਰਾਏ ਦੇ ਸਕਣ।
3) ਬੰਦੀ ਛੋੜ ਦਿਵਸ 'ਤੇ ਹੋ ਰਹੇ ਸਰਬੱਤ ਖ਼ਾਲਸਾ ਇਕੱਠ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਮੌਜੂਦਾ ਜਥੇਦਾਰਾਂ ਦੀਆਂ 'ਸਰਕਾਰੀ' ਨਿਯੁਕਤੀਆਂ ਨੂੰ ਰੱਦ ਕਰਦਿਆਂ ਹੋਇਆਂ, ਜਥੇਦਾਰਾਂ ਦੀ ਚੋਣ ਸਰਬੱਤ ਖ਼ਾਲਸਾ ਪ੍ਰਣਾਲੀ ਤਹਿਤ ਕੀਤੀ ਜਾਵੇ ਤਾਂ ਕਿ ਜਥੇਦਾਰ ਕਿਸੇ ਵੀ ਦੇਸ਼ ਦੇ ਕਾਨੂੰਨ ਅਤੇ ਸਿਆਸੀ ਪ੍ਰਭਾਵ ਤੋਂ ਮੁਕਤ ਹੋ ਕੇ ਸਿੱਖ ਕੌਮ ਦੇ ਭਵਿੱਖ ਨੂੰ ਰੌਸ਼ਨਾਉਣ ਵਾਲ਼ੇ ਅਤੇ ਸੁਚੱਜੀ ਅਗਵਾਈ ਦੇਣ ਵਾਲ਼ੇ ਫੈਸਲੇ ਲੈ ਸਕਣ ।

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026