Posted on October 10th, 2015

ਨਵੀਂ ਦਿੱਲੀ- ਦੇਸ ਵਿਚ ਸਾਹਿਤ ਤੇ ਸਭਿਆਚਾਰ ਸਾਹਮਣੇ ਖੜ੍ਹੀਆਂ ਹੋ ਰਹੀਆਂ ਚੁਣੌਤੀਆਂ ਦੇ ਹਵਾਲੇ ਨਾਲ ਪ੍ਰਸਿੱਧ ਪੰਜਾਬੀ ਲੇਖਕ ਗੁਰਬਚਨ ਸਿੰਘ ਭੁੱਲਰ ਨੇ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰ ਦੇਣ ਦਾ ਫ਼ੈਸਲਾ ਕੀਤਾ ਹੈ। ਆਪਣੇ ਸੰਖੇਪ ਜਿਹੇ ਬਿਆਨ ਵਿਚ ਉਨ੍ਹਾਂ ਕਿਹਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਸਾਡੇ ਸਮਾਜਕ ਖੇਤਰ, ਖਾਸ ਕਰਕੇ ਸਾਹਿਤ ਤੇ ਸਭਿਆਚਾਰ ਨੂੰ ਜਿਵੇਂ ਗਿਣ-ਮਿਥ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਸ ਨਾਲ ੳੁਹ ਬੇਚੈਨ ਤੇ ਫ਼ਿਕਰਮੰਦ ਹੁੰਦੇ ਰਹੇ ਹਨ। ਸਾਹਿਤ, ਸਭਿਆਚਾਰ, ਬਹੁਭਾਂਤੀ ਕਲਾ, ਇਤਿਹਾਸ ਆਦਿ ਜਿਹੀਆਂ ਖ਼ੂਬਸੂਰਤ ਮਨੁੱਖੀ ਪ੍ਰਾਪਤੀਆਂ ਨੂੰ ਨਿੰਦਿਆ, ਭੰਡਿਆ ਤੇ ਕਰੂਪ ਕੀਤਾ ਜਾ ਰਿਹਾ ਹੈ।” ਅਜਿਹੀਆਂ ਘਟਨਾਵਾਂ ਦੇ ਇਤਿਹਾਸ ਵਿਚ ਜਾਂਦਿਆਂ ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਭਾਵੇਂ ਇਹ ਕੋਈ ਨਵਾਂ ਵਰਤਾਰਾ ਨਹੀਂ ਅਤੇ ਅਜਿਹੀਆਂ ਘਟਨਾਵਾਂ ਕਾਫ਼ੀ ਲੰਮੇ ਸਮੇਂ ਤੋਂ ਵਾਪਰ ਰਹੀਆਂ ਹਨ। ਪਿਛਲੇ ਕੁਝ ਦਹਾਕਿਆਂ ਦੀ ਕਿਸੇ ਵੀ ਸਰਕਾਰ ਨੂੰ ਇਸ ਪੱਖੋਂ ਨੇਕ-ਪਾਕ ਨਹੀਂ ਸਮਝਿਆ ਜਾ ਸਕਦਾ ਪਰ ਇਹ ਚਿਤਾਰਨਾ ਵੀ ਜ਼ਰੂਰੀ ਹੈ ਕਿ ਉਹ ਕਦੀ-ਕਦਾਈਂ ਵਾਪਰਦੀਆਂ ਅਜਿਹੀਆਂ ਘਟਨਾਵਾਂ ਨੂੰ, ਸਾਡੇ ਦੇਸ ਦੀ ਮੰਦਭਾਗੀ ਵੋਟਮੁਖੀ ਰਾਜਨੀਤੀ ਕਾਰਨ, ਆਮ ਕਰ ਕੇ ਅਣਡਿੱਠ ਤਾਂ ਕਰ ਦਿੰਦੀਆਂ ਸਨ ਪਰ ਉਨ੍ਹਾਂ ਦੀਆਂ ਸਿੱਧੀਆਂ ਪ੍ਰੇਰਕ ਤੇ ਭਾਈਵਾਲ ਨਹੀਂ ਸਨ ਬਣਦੀਆਂ। ਹੁਣ ਇਹ ਗੱਲ ਵਧੇਰੇ ਹੀ ਵਧੇਰੇ ਸਪੱਸ਼ਟ ਹੁੰਦੀ ਜਾ ਰਹੀ ਹੈ ਕਿ ਨਾਂਹਮੁਖੀ ਹਨੇਰੀਆਂ ਤਾਕਤਾਂ ਇਹ ਜੋ ਕੁਝ ਐਲਾਨੀਆ ਅਮਲ ਵਿਚ ਲਿਆ ਰਹੀਆਂ ਹਨ, ਉਹ ਵਰਤਮਾਨ ਹਾਕਮਾਂ ਦਾ ਅਣਐਲਾਨਿਆ ਏਜੰਡਾ ਹੈ। ਇਹ ਹਾਲਤ ਹਰ ਹੋਸ਼ਮੰਦ ਆਦਮੀ ਨੂੰ ਸੋਚ ਵਿਚ ਪਾਉਣ ਵਾਲੀ ਹੈ।”
ਸਾਹਿਤ ਅਕਾਦਮੀ ਦੀ ਭੂਮਿਕਾ ਦੀ ਨੁਕਤਾਚੀਨੀ ਕਰਦਿਆਂ ਅਤੇ ਪੁਰਸਕਾਰ ਮੋੜਨ ਦਾ ਕਾਰਨ ਦੱਸਦਿਆਂ ਉਨ੍ਹਾਂ ਕਿਹਾ ‘‘ਜਦੋਂ ਪ੍ਰਕਾਸ਼ਕਾਂ ਨੂੰ ਕਿਤਾਬਾਂ ਕਤਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਲੇਖਕਾਂ ਨੂੰ ਘਰਾਂ ਵਿਚ ਵੜ ਕੇ ਕਤਲ ਕੀਤਾ ਜਾ ਰਿਹਾ ਹੈ, ਸਾਹਿਤ ਅਕਾਦਮੀ ਤੋਂ ਸਾਡਾ ਇਹ ਆਸ ਕਰਨਾ ਬਿਲਕੁਲ ਵਾਜਬ ਸੀ ਕਿ ਘੱਟੋ-ਘੱਟ ਉਹ ਲੇਖਕਾਂ ਦੀ ਇਕ ਸਭਾ ਬੁਲਾ ਕੇ ਇਸ ਹਾਲਤ ਬਾਰੇ ਚਿੰਤਾ, ਲੇਖਕਾਂ ਤੇ ਬੁੱਧੀਮਾਨਾਂ ਨੂੰ ਕਤਲ ਦੀਆਂ ਧਮਕੀਆਂ ਵਿਰੁੱਧ ਰੋਸ ਅਤੇ ਕਤਲਾਂ ਸਬੰਧੀ ਗ਼ਮ ਪਰਗਟ ਕਰੇਗੀ। ਇਸ ਦੇ ਉਲਟ ਅਕਾਦਮੀ ਨੇਮਾਂ ਅਤੇ ਪ੍ਰੰਪਰਾਵਾਂ ਦਾ ਸਹਾਰਾ ਲੈ ਕੇ ਆਪਣੀ ਅਸਹਿ ਅਬੋਲਤਾ ਨੂੰ ਵਾਜਬ ਠਹਿਰਾ ਰਹੀ ਹੈ। ਇਸ ਸੂਰਤ ਵਿਚ ੳੁਨ੍ਹਾਂ ਸਾਹਮਣੇ ਇਹ ਦੁਖਦਾਈ ਫ਼ੈਸਲਾ ਲੈਣ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਰਹਿ ਜਾਂਦਾ ਕਿ ਮੈਂ 2005 ਵਿਚ ਪੰਜਾਬੀ ਲੇਖਕ ਵਜੋਂ ਮਿਲਿਆ ਆਪਣਾ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰ ਦੇਵਾਂ।”
ਬਿਆਨ ਦੇ ਅੰਤ ਵਿਚ ਉਹਨਾਂ ਨੇ ਸਪੱਸ਼ਟ ਕੀਤਾ ਹੈ ਕਿ ਇਸ ਚੰਦਰੇ ਮਾਹੌਲ ਦੇ ਬਾਵਜੂਦ ੳੁਹ ਪੂਰੀ ਤਰ੍ਹਾਂ ਨਿਰਾਸ਼ ਨਹੀਂ ਹਨ ਤੇ ੳੁਨ੍ਹਾਂ ਨੂੰ ਆਸ ਅਤੇ ਵਿਸ਼ਵਾਸ ਹੈ ਕਿ ਸਾਡਾ ਸਾਹਿਤ ਤੇ ਸਭਿਆਚਾਰ, ਖਾਸ ਕਰਕੇ ਦੇਸ਼ ਦੇ ਲੋਕ ਜ਼ਖ਼ਮਾਂ ਦੇ ਬਾਵਜੂਦ ਇਸ ਹਨੇਰੇ ਦੌਰ ਵਿਚੋਂ ਸਾਬਤ-ਸਬੂਤ ਪਾਰ ਨਿੱਕਲ ਸਕਣਗੇ ਅਤੇ ਅਸੀਂ ਫੇਰ ਸੱਜਰੇ ਬਲ ਨਾਲ ਆਪਣੇ ਸਹਿਜ-ਵਿਕਾਸੀ ਮਾਰਗ ਦੇ ਉਤਸਾਹੀ ਪਾਂਧੀ ਬਣ ਸਕਾਂਗੇ।
ੳੁੱਘੀ ਮਲਿਅਾਲਮ ਲੇਖਕਾ ਸਾਰ੍ਹਾ ਜੋਸਫ ਅਤੇ ੳੁਰਦੂ ਨਾਵਲਕਾਰ ਰਹਿਮਾਨ ਅੱਬਾਸ ਨੇ ਕ੍ਰਮਵਾਰ ਸਾਹਿਤ ਅਕਾਦਮੀ ਅੈਵਾਰਡ ਅਤੇ ਮਹਾਂਰਾਸ਼ਟਰ ਸੂਬਾੲੀ ੳੁਰਦੂ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰ ਕੇ ਰੋਸ ਦੀ ਲਹਿਰ ਵਿਚ ਸ਼ਾਮਲ ਹੋਣ ਦਾ ਅੈਲਾਨ ਕੀਤਾ। ੲਿਸ ਅੈਲਾਨ ਤੋਂ ੲਿਕ ਦਿਨ ਪਹਿਲਾਂ ਮਲਿਅਾਲਮ ਕਵੀ ਕੇ ਸਚਿਦਾਨੰਦਨ ਨੇ ਕੰਨਡ਼ ਲੇਖਕ ਤੇ ਤਰਕਸ਼ੀਲ ਅੈਮ ਅੈਮ ਕਲਬੁੁਰਗੀ ਦੀ ਹੱਤਿਅਾ ਪ੍ਰਤੀ ਰੋਸ ਜ਼ਾਹਰ ਕਰਨ ਲੲੀ ਅਕਾਦਮੀ ਦੇ ਸਾਰੇ ਅਹੁਦਿਅਾਂ ਤੋਂ ਅਸਤੀਫ਼ਾ ਦੇਣ ਦਾ ਅੈਲਾਨ ਕੀਤਾ।
ੲਿਕ ਹੋਰ ਮਲਿਅਾਲਮ ਕਹਾਣੀਕਾਰ ਪੀ ਕੇ ਪਰਾਕਾਦੇਵੂ ਨੇ ਵੀ ਰੋਸ ਵਜੋਂ ਅਕਾਦਮੀ ਦੀ ਮੈਂਬਰਸ਼ਿਪ ਛੱਡਣ ਦਾ ਅੈਲਾਨ ਕੀਤਾ। ਬੀਬੀ ਜੋਸਫ ਜਿਨ੍ਹਾਂ ਨੂੰ ਅਾਪਣੇ ਨਾਵਲ ‘ਅਾਲਾਹਾਯੁਦੇ ਪਿਨਮਕਾਲ’ ਬਦਲੇ ਵਕਾਰੀ ੲਿਨਾਮ ਮਿਲਿਅਾ ਸੀ, ਨੇ ਕਿਹਾ ਕਿ ੳੁਹ ਜਲਦੀ ਹੀ ਕੁਰੀਅਰ ਰਾਹੀਂ ੲਿਨਾਮੀ ਰਾਸ਼ੀ ਤੇ ਸਨਮਾਨ ਚਿੰਨ੍ਹ ਅਕਾਦਮੀ ਨੂੰ ਮੋਡ਼ ਦਿੱਤਾ ਜਾਵੇਗਾ। ੳੁਨ੍ਹਾਂ ਤ੍ਰਿਸੂਰ ਤੋਂ ਟੈਲੀਫੋਨ ਤੇ ਦੱਸਿਅਾ ‘‘ ਮੋਦੀ ਸਰਕਾਰ ਬਣਨ ਤੋਂ ਬਾਅਦ ਦੇਸ਼ ਵਿਚ ਜੀਵਨ ਦੇ ਸਭ ਖੇਤਰਾਂ ਵਿਚ ਚਿੰਤਾਜਨਕ ਸਥਿਤੀ ਪੈਦਾ ਹੋ ਗੲੀ ਹੈ। ਦੇਸ਼ ਦੀ ਫ਼ਿਰਕੂ ੲਿਕਸੁਰਤਾ ਅਤੇ ਧਰਮ ਨਿਰਪੇਖਤਾ ਲੲੀ ਭਾਰੀ ਖ਼ਤਰਾ ਖਡ਼੍ਹਾ ਹੋ ਗਿਅਾ ਹੈ।’’ ੳੁਨ੍ਹਾਂ ਕਿਹਾ ਕਿ ਤਿੰਨ ਲੇਖਕ ਮਾਰ ਦਿੱਤੇ ਗੲੇ ਹਨ ਅਤੇ ਕੇ ਅੈਸ ਭਗਵਾਨ ਨੂੰ ਫ਼ਿਰਕੂ ਸ਼ਕਤੀਅਾਂ ਤੋਂ ਖ਼ਤਰਾ ਬਣਿਅਾ ਹੋੲਿਅਾ ਹੈ ਪਰ ਕੇਂਦਰ ਸਰਕਾਰ ਨੇ ਲੇਖਕਾਂ, ਕਾਰਕੁਨਾਂ ਅਤੇ ਸਮਾਜ ਦੇ ਹੋਰਨਾਂ ਖੇਤਰਾਂ ਦੇ ਲੋਕਾਂ ਦਾ ਖੌਫ਼ ਦੂਰ ਕਰਨ ਲੲੀ ਕੁਝ ਨਹੀਂ ਕੀਤਾ।
ੲਿਸ ਦੌਰਾਨ ਸਾਹਿਤ ਅਕਾਦਮੀ ਨੇ ਕਿਹਾ ਹੈ ਕਿ ੳੁਸ ਨੂੰ ਅਹੁਦੇ ਛੱਡਣ ਅਤੇ ਪੁਰਸਕਾਰ ਮੋਡ਼ਨ ਵਾਲੇ ਲੇਖਕਾਂ ਦੇ ਫ਼ੈਸਲੇ ਦੀ ਕੋੲੀ ਜਾਣਕਾਰੀ ਨਹੀਂ ਹੈ। ੲਿਸ ਦੌਰਾਨ, ਸਚਿਦਾਨੰਦਨ ਨੇ ਅਕਾਦਮੀ ਦੀ ਗਵਰਨਿੰਗ ਕੌਂਸਲ, ਕਾਰਜਕਾਰੀ ਬੋਰਡ ਅਤੇ ਵਿੱਤੀ ਕਮੇਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਲੇਖਕ ਨੇ ਕਿਹਾ ਕਿ ਸਾਹਿਤ ਅਕਾਦਮੀ ਲੇਖਕ ਭਾੲੀਚਾਰੇ ਦੇ ਨਾਲ ਖਡ਼ੋਣ ਅਤੇ ਦੇਸ ਵਿਚ ਬੋਲਣ ਦੀ ਅਾਜ਼ਾਦੀ ਦੇ ਹੱਕ ਵਿਚ ਅਾਵਾਜ਼ ਬੁਲੰਦ ਕਰਨ ਵਿਚ ਨਾਕਾਮ ਰਹੀ ਹੈ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026