Posted on May 28th, 2013

ਸਰੀ, 27 ਮਈ (ਗੁਰਪ੍ਰੀਤ ਸਿੰਘ ਸਹੋਤਾ)- ਪੰਜਾਬ ਦੇ ਦਰਦ ਨੂੰ ਪੇਸ਼ ਕਰਦੀ ਤੇ ਲੰਮਾ ਸਮਾਂ ਵਿਵਾਦਾਂ 'ਚ ਘਿਰੀ ਰਹੀ ਸੁਪਰ ਹਿੱਟ ਪੰਜਾਬੀ ਫਿਲਮ 'ਸਾਡਾ ਹੱਕ' ਦੇ ਨਾਇਕ ਕੁਲਜਿੰਦਰ ਸਿੰਘ ਸਿੱਧੂ ਤੇ ਨਿਰਮਾਤਾ ਦਿਨੇਸ਼ ਸੂਦ ਦਾ ਕੈਨੇਡਾ ਪੁੱਜਣ 'ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਰੀ ਵਿਖੇ ਰੱਖੇ ਫਿਲਮ ਦੇ ਉਚੇਚੇ ਸ਼ੋਅ ਮੌਕੇ ਸਿੱਧੂ ਤੇ ਸੂਦ ਨੂੰ ਮਿਲਣ ਲਈ ਉਨ੍ਹਾਂ ਦੇ ਚਹੇਤਿਆਂ ਦਾ ਤਾਂਤਾ ਲੱਗਾ ਰਿਹਾ |
ਸ਼ਨਿਚਰਵਾਰ ਸ਼ਾਮ ਨੂੰ ਐਬਟਸਫੋਰਡ ਦੀ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੁਸਾਇਟੀ ਵਲੋਂ ਨਾਇਕ ਕੁਲਜਿੰਦਰ ਸਿੰਘ ਸਿੱਧੂ ਤੇ ਨਿਰਮਾਤਾ ਦਿਨੇਸ਼ ਸੂਦ ਨੂੰ ਸੰਗਤ ਦੀ ਭਰਵੀਂ ਹਾਜ਼ਰੀ 'ਚ ਸਨਮਾਨਿਤ ਕੀਤਾ ਗਿਆ ਜਦਕਿ ਐਤਵਾਰ ਸਵੇਰੇ ਖਾਲਸਾ ਦੀਵਾਨ ਸੁਸਾਇਟੀ ਨਿਊ ਵੈਸਟਮਿਨਿਸਟਰ ਵਿਖੇ ਤੇ ਦੁਪਹਿਰ ਵੇਲੇ ਸਰੀ ਦੇ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਵਿਖੇ ਦੋਵਾਂ ਨੂੰ ਭਰਵੇਂ ਇਕੱਠਾਂ 'ਚ ਸਨਮਾਨ ਦਿੱਤੇ ਗਏ |
ਸਨਮਾਨ ਪ੍ਰਾਪਤੀ ਤੋਂ ਬਾਅਦ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਇਸ ਫਿਲਮ ਦੀ ਸਫਲਤਾ ਲਈ ਕੈਨੇਡਾ ਸਮੇਤ ਹੋਰ ਬਾਹਰਲੇ ਮੁਲਕਾਂ 'ਚ ਵਸਦੇ ਪੰਜਾਬੀਆਂ ਦਾ ਵੱਡਾ ਯੋਗਦਾਨ ਰਿਹਾ ਹੈ, ਜਿਸ ਲਈ ਉਹ ਖੁਦ ਇੱਥੇ ਸਭ ਦਾ ਧੰਨਵਾਦ ਕਰਨ ਪਹੁੰਚੇ ਹਨ | ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਉਹ ਮਿਆਰੀ ਤੇ ਅਰਥ-ਭਰਪੂਰ ਪੰਜਾਬੀ ਫਿਲਮਾਂ ਦੇ ਨਿਰਮਾਣ ਲਈ ਯਤਨਸ਼ੀਲ ਰਹਿਣਗੇ | ਫਿਲਮ ਦੇ ਨਿਰਮਾਤਾ ਦਿਨੇਸ਼ ਨੇ ਕਿਹਾ ਕਿ ਇੱਕ ਹਿੰਦੂ ਹੋਣ ਦੇ ਨਾਤੇ ਉਨ੍ਹਾਂ ਦੇ ਮਨ 'ਚ ਵੀ ਸਿੱਖ ਸੰਘਰਸ਼ ਬਾਰੇ ਬਹੁਤ ਸਾਰੀਆਂ ਗਲਤਫਹਿਮੀਆਂ ਸਨ, ਜੋ ਦੂਰ ਹੋ ਗਈਆਂ | ਇਸ ਫਿਲਮ ਦੇ ਨਿਰਮਾਣ ਦੌਰਾਨ ਪਤਾ ਲੱਗਾ ਕਿ ਕਿਵੇਂ ਪੰਜਾਬ ਦੇ ਲੋਕਾਂ ਨੇ ਸੰਤਾਪ ਹੰਢਾਇਆ ਤੇ ਬੇਹੱਦ ਧੱਕਾ ਸਹਿਆ | ਉਨ੍ਹਾਂ ਫਿਲਮ ਦੀ ਸਫਲਤਾ ਲਈ ਸਭ ਨੂੰ ਸ਼ੁਕਰੀਆ ਕਿਹਾ | ਐਤਵਾਰ ਸ਼ਾਮ ਨੂੰ ਸਰੀ ਦੇ ਹਾਲੀਵੁੱਡ ਥਿਏਟਰ 'ਚ ਫਿਲਮ ਦਾ ਇੱਕ ਵਿਸ਼ੇਸ਼ ਸ਼ੋਅ ਰੱਖਿਆ ਗਿਆ, ਜਿੱਥੇ ਸਿੱਧੂ ਨੇ ਦਰਸ਼ਕਾਂ ਨੂੰ ਸੰਬੋਧਨ ਵੀ ਕੀਤਾ | ਇਸ ਮੌਕੇ ਪੁੱਜੇ ਉਨ੍ਹਾਂ ਦੇ ਚਹੇਤਿਆਂ ਨੂੰ ਉਨ੍ਹਾਂ ਆਟੋਗ੍ਰਾਫ ਦਿੱਤੇ ਤੇ ਉਨ੍ਹਾਂ ਨਾਲ ਲੰਮਾ ਸਮਾਂ ਤਸਵੀਰਾਂ ਵੀ ਖਿਚਵਾਈਆਂ |

Posted on September 24th, 2026

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026