Posted on October 5th, 2015

ਜਲੰਧਰ- ਪੰਜਾਬ ਪੁਲੀਸ ਵੱਲੋਂ ਇੰਗਲੈਂਡ ਦੇ ਹੋਟਲੀਅਰ ਰਣਜੀਤ ਸਿੰਘ ਪਵਾਰ ਦੀ ਭੇਜੀ ਲਾਸ਼ ਉਨ੍ਹਾਂ ਦੀ ਨਹੀਂ ਸੀ ਕਿਉਂਕਿ ਉਨ੍ਹਾਂ ਦੀ ਲਾਸ਼ ਦਾ ਡੀਐਨਏ ਉਨ੍ਹਾਂ ਦੇ ਭਰਾ ਨਾਲ ਮੇਲ ਨਹੀਂ ਕੀਤਾ। ਇਸ ਗੱਲ ਦੀ ਪੁਸ਼ਟੀ ਰਣਜੀਤ ਸਿੰਘ ਦੀ ਧੀ ਨੇ ਵੀ ਕੀਤੀ ਹੈ।
ਡੀਐਨਏ ਦੀ ਰਿਪੋਰਟ ਨੇ ਇੱਕ ਵਾਰ ਪੰਜਾਬ ਪੁਲੀਸ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰ ਦਿੱਤਾ ਹੈ ਕਿਉਂਕਿ ਪੰਜਾਬ ਪੁਲੀਸ ਨੇ ਡੀਐਨਏ ਟੈਸਟ ਦੀ ਰਿਪੋਰਟ ਆਉਣ ਤੋਂ ਪਹਿਲਾਂ ਹੀ ਲਾਸ਼ ਨੂੰ ਇੰਗਲੈਂਡ ਭੇਜ ਦਿੱਤਾ ਸੀ। ਪਰਿਵਾਰ ਇਸ ਗੱਲ ਦੀ ਮੰਗ ਕਰ ਰਿਹਾ ਸੀ ਤਾਂ ਪੰਜਾਬ ਪੁਲੀਸ ਨੇ ਡੀਐਨਏ ਲਿਆ ਸੀ। ਹੁਣ ੲਿੰਗਲੈਡ ਵਿਚ ਸਾਇੰਟਿਫਿਕ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਲਾਸ਼ ਰਣਜੀਤ ਸਿੰਘ ਦੀ ਨਹੀਂ ਹੈ।
ਪੰਜਾਬ ਪੁਲੀਸ ਅੱਗੇ ਸਵਾਲ ਪੈਦਾ ਹੁੰਦਾ ਹੈ ਕਿ ਕਿ ਜੇ ਇਹ ਲਾਸ਼ ਰਣਜੀਤ ਸਿੰਘ ਦੀ ਨਹੀਂ ਹੈ ਤਾਂ ਲਾਸ਼ ਕਿਸ ਦੀ ਹੈ ਤੇ ਰਣਜੀਤ ਸਿੰਘ ਪਵਾਰ ਕਿੱਥੇ ਹਨ। ਉਨ੍ਹਾਂ ਦਾ ਕਤਲ ਹੋਇਆ ਵੀ ਸੀ ਕਿ ਨਹੀਂ, ਜੇ ਕਤਲ ਹੋਇਆ ਸੀ ਤਾਂ ਉਨ੍ਹਾਂ ਦੀ ਲਾਸ਼ ਕਿੱਥੇ ਹੈ। ਜੇ ਉਨ੍ਹਾਂ ਨੂੰ ਅਗਵਾਕਾਰ ਨੇ ਕਿਤੇ ਛੁਪਾ ਕੇ ਰੱਖਿਆ ਹੈ ਤਾਂ ਉਹ ਕਿਸ ਜਗ੍ਹਾ ’ਤੇ ਹਨ। ਡੀਐਨਏ ਨਾ ਮਿਲਣ ਦੀ ਗੱਲ ਦੀ ਪੁਸ਼ਟੀ ਉਨ੍ਹਾਂ ਦੀ ਬੇਟੀ ਹੇਮਾ ਅਤੇ ਰਿਸ਼ਤੇਦਾਰਾਂ ਨੇ ਕੀਤੀ ਹੈ। ਦੱਸਣਯੋਗ ਹੈ ਕਿ ਜੁਲਾਈ ਵਿਚ ਇੰਗਲੈਂਡ ਦੇ ਹੋਟਲੀਅਰ ਰਣਜੀਤ ਸਿੰਘ ਪਵਾਰ ਭਾਰਤ ਆਏ ਸਨ ਤੇ ਉਨ੍ਹਾਂ ਨੂੰ ਏਅਰਪੋਰਟ ਤੋਂ ਹੀ ਅਗਵਾ ਕਰ ਲਿਆ ਸੀ। ਬਾਅਦ ਵਿੱਚ ਉਨ੍ਹਾਂ ਦੀ ਲਾਸ਼ ਮਿਲੀ ਸੀ ਜੋ ਕਿ ਹੁਣ ਵਿਵਾਦਾਂ ਵਿੱਚ ਘਿਰ ਗਈ ਹੈ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026